ਮੁੰਬਈ (ਭਾਸ਼ਾ) : 'ਬਿੱਗ ਬੌਸ 7 ਫੇਮ' ਏਜਾਜ਼ ਖਾਨ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਉਨ੍ਹਾਂ ਦੀ ਪਤਨੀ ਫਾਲਨ ਗੁੱਲੀਵਾਲਾ (40) ਨੂੰ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਡਰੱਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ। ਖਾਨ ਦੇ ਘਰੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਉਨ੍ਹਾਂ 'ਤੇ ਨਸ਼ੇ ਦੀ ਤਸਕਰੀ ਦਾ ਦੋਸ਼ ਹੈ, ਜਦਕਿ ਏਜਾਜ਼ ਖਾਨ ਫ਼ਰਾਰ ਹੈ ਅਤੇ ਕਸਟਮ ਵਿਭਾਗ ਉਸ ਦੀ ਭਾਲ ਕਰ ਰਿਹਾ ਹੈ।
ਖ਼ਬਰਾਂ ਮੁਤਾਬਕ ਕਸਟਮ ਵਿਭਾਗ ਨੇ ਬੁੱਧਵਾਰ ਨੂੰ ਜੋਗੇਸ਼ਵਰੀ ਸਥਿਤ ਏਜਾਜ਼ ਖਾਨ ਦੇ ਘਰ ਛਾਪਾ ਮਾਰਿਆ ਸੀ। ਇਸ ਦੌਰਾਨ ਉਸ ਕੋਲੋਂ ਕਈ ਨਸ਼ੀਲੀਆਂ ਦਵਾਈਆਂ ਅਤੇ 130 ਗ੍ਰਾਮ ਮਾਰੀਜੁਆਨਾ ਬਰਾਮਦ ਹੋਈ, ਜਿਸ ਨੂੰ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ। ਇਸ ਤੋਂ ਬਾਅਦ ਅਦਾਕਾਰ ਦੀ ਪਤਨੀ ਫਾਲਨ ਗੁੱਲੀਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਏਜਾਜ਼ ਖਾਨ ਹਾਲੇ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਏਜੰਸੀ ਨੇ ਏਜਾਜ਼ ਖਾਨ ਦੇ ਦਫਤਰ ਦੇ ਕਰਮਚਾਰੀ ਸੂਰਜ ਗੌੜ ਨੂੰ ਯੂਰਪੀ ਦੇਸ਼ ਤੋਂ ਕੋਰੀਅਰ ਰਾਹੀਂ 100 ਗ੍ਰਾਮ ਮੈਫੇਡ੍ਰੋਨ (ਐੱਮ. ਡੀ.) ਮੰਗਵਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ।
ਇਹ ਵੀ ਪੜ੍ਹੋ : ਨਹਾਉਣ ਜਾਣ ਤੋਂ ਪਹਿਲਾਂ ਗੈਸ ਤੇ ਇਲੈਕਟ੍ਰਿਕ ਗੀਜ਼ਰ ਨਾਲ ਜੁੜੀ ਇਹ ਗ਼ਲਤੀ ਨਾ ਕਰੋ, ਨਹੀਂ ਤਾਂ ਹੋ ਸਕਦਾ ਹੈ ਹਾਦਸਾ
ਨਾਰਕੋਟਿਕਸ ਕੰਟਰੋਲ ਬਿਊਰੋ ਨੇ ਸਾਲ 2021 'ਚ ਵੀ ਏਜਾਜ਼ ਖਾਨ ਨੂੰ ਕਥਿਤ ਡਰੱਗ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਹਾਲਾਂਕਿ ਬਾਅਦ 'ਚ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਮਹਾਰਾਸ਼ਟਰ ਵਿਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਏਜਾਜ਼ ਖਾਨ ਨੇ ਮੁੰਬਈ ਦੀ ਵਰਸੋਵਾ ਸੀਟ ਤੋਂ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਸਿਰਫ਼ 155 ਵੋਟਾਂ ਮਿਲੀਆਂ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਲੱਬਾਂ ਦੇ ਬਾਹਰ ਬੰਬ ਸੁੱਟਣ ਵਾਲੇ ਬਦਮਾਸ਼ਾਂ ਦਾ ਪੁਲਸ ਨਾਲ ਮੁਕਾਬਲਾ, ਦੋਨਾਂ ਪਾਸੋਂ ਤਾੜ-ਤਾੜ ਚੱਲੀਆਂ ਗੋਲੀਆਂ
NEXT STORY