ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ 'ਭਾਰਤ ਦੇ ਵੀਰ' ਪੋਰਟਲ ਕਾਫੀ ਸਫਲ ਰਿਹਾ ਹੈ। ਇਸ ਪੋਰਟਲ 'ਤੇ ਲੋਕਾਂ ਨੇ ਦਾਨ ਦਾ ਰਿਕਾਰਡ ਬਣਾ ਦਿੱਤਾ ਹੈ। ਦੱਸ ਦਈਏ ਕਿ ਇਸ ਜ਼ਰੀਏ ਦੇਸ਼ ਭਰ ਤੋਂ 23 ਕਰੋੜ ਰੁਪਏ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਮਿਲੀ ਹੈ। ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਲੋਕਸਭਾ 'ਚ ਦਿੱਤੇ ਇਕ ਲਿਖਿਤ ਸਵਾਲ ਦੇ ਜਵਾਬ 'ਚ ਇਹ ਜਾਣਕਾਰੀ ਦਿੱਤੀ।
ਸ਼ਹੀਦ ਦੇ ਪਰਿਵਾਰਕ ਮੈਂਬਰਾਂ ਲਈ ਸ਼ੁਰੂ ਹੋਇਆ ਪੋਰਟਲ
ਕੇਂਦਰੀ ਅਰਧਸੈਨਿਕ ਬਲਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਹਾਇਤਾ ਮੁਹੱਈਆ ਕਰਾਉਣ ਦੇ ਮਕਸਦ ਨਾਲ ਇਹ ਪੋਰਟਲ ਸ਼ੁਰੂ ਕੀਤਾ ਗਿਆ ਸੀ। ਮੰਗਲਵਾਰ ਨੂੰ ਲੋਕਸਭਾ 'ਚ ਟੀ ਰਾਧਾਕ੍ਰਿਸ਼ਨ ਅਤੇ ਏ ਅਨਵਰ ਰਾਜਾ ਦੇ ਪ੍ਰਸ਼ਨ ਦੇ ਲਿਖਿਤ ਉਤਰ 'ਚ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਦੱਸਿਆ ਕਿ 'ਭਾਰਤ ਦੇ ਵੀਰ' ਪੋਰਟਲ ਦੀ ਸ਼ੁਰੂਆਤ ਨਾਲ ਹੁਣ ਤਕ ਇਸ ਦੇ ਮਾਧਿਅਮ ਰਾਹੀ 23.04 ਕਰੋੜ ਰੁਪਏ ਦੀ ਰਾਸ਼ੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੋਰਟਲ ਜ਼ਰੀਏ 147 ਸ਼ਹੀਦ ਜਵਾਨਾਂ ਦੇ ਕਰੀਬੀ ਸੰਬੰਧੀਆਂ ਦੇ ਖਾਤੇ 'ਚ ਸਿੱਧਾ 12.96 ਕਰੋੜ ਰੁਪਏ ਅਤੇ 'ਭਾਰਤ ਦੇ ਵੀਰ' ਖਾਤੇ 'ਚ 10.08 ਕਰੋੜ ਰੁਪਏ ਆਏ ਹਨ।
ਅਕਸ਼ੈ ਕੁਮਾਰ ਦੀ ਪਹਿਲ
ਦੱਸ ਦਈਏ ਕਿ ਬੀਤੇ ਸਾਲ ਅਪ੍ਰੈਲ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 'ਭਾਰਤ ਦੇ ਵੀਰ ਜਵਾਨ' ਨਾਂ ਦੇ ਇਸ ਪੋਰਟਲ ਦਾ ਉਦਘਾਟਨ ਕੀਤਾ ਸੀ। ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਅਤੇ ਅੱਤਵਾਦੀਆਂ ਨਾਲ ਲੋਹਾ ਲੈਣ ਦੌਰਾਨ ਸ਼ਹਾਦਤ ਪਾਉਣ ਵਾਲੇ ਜਵਾਨਾਂ ਨੂੰ ਆਰਥਿਕ ਸਹਾਇਤਾ ਪਹੁੰਚਾਉਣ ਲਈ ਸਰਕਾਰ ਦੀ ਸਹਾਇਤਾ ਨਾਲ ਇਹ ਪੋਰਟਲ ਤਿਆਰ ਕੀਤਾ ਸੀ।
ਕੋਈ ਵੀ ਵਿਅਕਤੀ ਸ਼ਹੀਦ ਦੇ ਪਰਿਵਾਰ ਦੀ ਕਰ ਸਕਦੈ ਸਹਾਇਤਾ
ਇਸ ਪੋਰਟਲ 'ਚ ਸ਼ਹੀਦ ਦੇ ਪੂਰੇ ਪਰਿਵਾਰ ਅਤੇ ਬੈਂਕ ਖਾਤਿਆਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਜ਼ਰੀਏ ਦੇਸ਼ 'ਚ ਬੈਠਾ ਕੋਈ ਵੀ ਵਿਅਕਤੀ ਕਿਸੇ ਸ਼ਹੀਦ ਪਰਿਵਾਰ ਨੂੰ ਸਿੱਧਾ ਹੀ ਉਨ੍ਹਾਂ ਦੇ ਖਾਤੇ 'ਚ ਆਰਥਿਕ ਸਹਾਇਤਾ ਪਹੁੰਚਾ ਸਕੇਗਾ। ਸ਼ਹੀਦ ਪਰਿਵਾਰਾਂ ਦੇ ਖਾਤੇ 'ਚ ਕੁੱਲ 15 ਲੱਖ ਰੁਪਏ ਜਮ੍ਹਾ ਹੁੰਦੇ ਹੀ ਖੁਦ ਹੀ ਉਨ੍ਹਾਂ ਦਾ ਅਕਾਊਂਟ ਉਸ ਵੈਬਸਾਈਟ ਤੋਂ ਹਟ ਜਾਂਦਾ ਹੈ।
ਪਾਬੰਦੀ ਦੇ ਬਾਵਜੂਦ ਸ਼ਰਾਬ ਸਮੇਤ 10 ਪੁਲਸ ਮੁਲਾਜ਼ਮ ਗ੍ਰਿਫਤਾਰ
NEXT STORY