ਅਹਿਮਦਾਬਾਦ— ਗੁਜਰਾਤ 'ਚ ਸ਼ਰਾਬ ਪਾਬੰਦੀ ਨੂੰ ਲੈ ਕੇ ਸਖ਼ਤ ਕਾਨੂੰਨ ਬਣਾਏ ਗਏ ਹਨ ਪਰ ਇਥੇ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਕੁਝ ਮੁਲਾਜ਼ਮਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਅਹਿਮਦਾਬਾਦ ਦੇ ਓੜਵ 'ਚ 10 ਪੁਲਸ ਮੁਲਾਜ਼ਮ ਨੇ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਰਾਬ ਦਾ ਨਸ਼ਾ ਕੀਤਾ ਅਤੇ ਇਨ੍ਹਾਂ ਕੋਲੋਂ 51 ਸ਼ਰਾਬ ਦੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਸਨ। ਜਿਸ ਦੌਰਾਨ ਇਨ੍ਹਾਂ 10 ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਪੁਲਸ ਮੁਲਾਜ਼ਮ ਚੇਨਈ ਤੋਂ ਪੁਲਸ ਕਾਨਫਰੰਸ 'ਚ ਹਿੱਸਾ ਲੈ ਕੇ ਅਹਿਮਦਾਬਾਦ ਵਾਪਸ ਜਾ ਰਹੇ ਸਨ। ਜਿਸ ਦੌਰਾਨ ਸੂਚਨਾ ਮਿਲੀ ਕਿ ਚੇਨਈ ਤੋਂ ਵਾਪਸ ਆ ਰਹੇ ਪੁਲਸ ਮੁਲਾਜ਼ਮ ਨਸ਼ੇ 'ਚ ਹਨ ਅਤੇ ਉਨ੍ਹਾਂ ਕੋਲ ਸ਼ਰਾਬ ਦੀਆਂ ਬੋਤਲਾਂ ਵੀ ਹਨ। ਅਹਿਮਦਾਬਾਦ ਰਿੰਗ ਰੋਡ ਅਤੇ ਸ਼ਹਿਰ ਦੇ ਸੋਨੀ ਚਾਲੀ ਇਲਾਕੇ 'ਚ ਨਾਕਾਬੰਦੀ ਕਰ ਕੇ ਉਕਤ ਪੁਲਸ ਮੁਲਾਜ਼ਮਾਂ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ, ਜਿਸ ਦੌਰਾਨ ਮੁਲਾਜ਼ਮ ਸ਼ਰਾਬ ਦੇ ਨਸ਼ੇ 'ਚ ਪਾਏ ਗਏ ਸਨ। ਪੁਲਸ ਜਾਂਚ ਦੁਆਰਾ ਉਕਤ ਮੁਲਾਜ਼ਮਾਂ ਕੋਲੋਂ 51 ਬੋਤਲਾਂ ਸ਼ਰਾਬ ਦੀਆਂ ਵੀ ਜ਼ਬਤ ਕੀਤੀਆਂ ਗਈਆਂ।
ਸਾਰੇ ਗ੍ਰਿਫਤਾਰ ਪੁਲਸ ਮੁਲਾਜ਼ਮਾਂ ਨੇ ਆਪਣਾ ਅਪਰਾਧ ਕਬੂਲ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਐੱਸ. ਐੱਸ. ਟੰਡੇਲ ਨੇ ਦੱਸਿਆ ਕਿ ਸਾਰੇ ਦੋਸ਼ੀਆਂ 'ਤੇ ਸ਼ਰਾਬ ਪੀਣ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਵੀ ਸ਼ਰਾਬ ਪੀਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਨੂੰ ਲੈ ਕੇ ਆਈ. ਪੀ. ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ 'ਚ ਹੋਰ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉਕਤ 10 ਪੁਲਸ ਮੁਲਾਜ਼ਮਾਂ 'ਤੇ ਆਈ. ਪੀ. ਸੀ. ਦੀ ਜਿਸ ਧਾਰਾ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ, ਉਹ ਜ਼ਮਾਨਤੀ ਹਨ ਪਰ ਅਦਾਲਤ ਜੇਕਰ ਕਹਿੰਦੀ ਹੈ ਕਿ ਕਾਨੂੰਨ ਵਿਵਸਥਾ ਨੂੰ ਬਣਾਏ ਰੱਖਣ ਵਾਲੀ ਪੁਲਸ ਹੀ ਜਦ ਕਾਨੂੰਨ ਤੋੜਦੀ ਹੈ ਤਾਂ ਦੋਸ਼ੀ ਪੁਲਸ ਮੁਲਾਜ਼ਮਾਂ ਦੀ ਜ਼ਮਾਨਤ ਖਾਰਜ ਵੀ ਹੋ ਸਕਦੀ ਹੈ।
200 ਤੋਂ ਵੱਧ ਦੀ ਸਪੀਡ 'ਤੇ ਚਲਾ ਰਿਹਾ ਸੀ ਬਾਈਕ, ਵਾਪਰਿਆ ਭਿਆਨਕ ਹਾਦਸਾ
NEXT STORY