ਅਲੀਗੜ੍ਹ– ਉੱਤਰ ਪ੍ਰਦੇਸ਼ ਸਰਕਾਰ ਵਿਚ ਦਰਜਾ ਪ੍ਰਾਪਤ ਸੂਬਾ ਮੰਤਰੀ ਰਘੂਰਾਜ ਸਿੰਘ ਇਕ ਵਾਰ ਮੁੜ ਬੇਤੁਕੇ ਬਿਆਨ ਕਾਰਨ ਚਰਚਾ ਵਿਚ ਆ ਗਏ ਹਨ। ਮੰਗਲਵਾਰ ਨੂੰ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਬਿਆਨ ਵਿਚ ਰਘੂਰਾਜ ਸਿੰਘ ਨੇ ਕਿਹਾ ਕਿ ਚਿੱਟੀ ਟੋਪੀ ਵਾਲੇ ਜੇ ਨਮਾਜ਼ ਲਈ ਘਰੋਂ ਨਿਕਲਣ ਤਾਂ ਤਿਰਪਾਲ ਦਾ ਹਿਜ਼ਾਬ ਪਹਿਨ ਕੇ ਨਿਕਲਣ। ਜਿਵੇਂ ਹੋਲੀ ’ਤੇ ਮਸਜਿਦ ਨੂੰ ਤਿਰਪਾਲ ਨਾਲ ਢਕ ਦਿੱਤਾ ਜਾਂਦਾ ਹੈ ਅਤੇ ਔਰਤਾਂ ਹਿਜ਼ਾਬ ਪਹਿਨਦੀਆਂ ਹਨ, ਉਸੇ ਤਰ੍ਹਾਂ ਚਿੱਟੀ ਟੋਪੀ ਵਾਲੇ ਤਿਰਪਾਲ ਦਾ ਹਿਜ਼ਾਬ ਪਹਿਨ ਕੇ ਘਰੋਂ ਨਮਾਜ਼ ਪੜ੍ਹਨ ਲਈ ਨਿਕਲਣ, ਨਹੀਂ ਤਾਂ ਘਰ ਵਿਚ ਹੀ ਨਮਾਜ਼ ਪੜ੍ਹਨ।
ਹੋਲੀ ਤੇ ਨਮਾਜ਼ੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਵਿਚ ਸੂਬਾ ਮੰਤਰੀ ਨੇ ਕਿਹਾ ਕਿ ਤਿਰਪਾਲ ਦਾ ਹਿਜ਼ਾਬ ਪਹਿਨਣ ਨਾਲ ਉਨ੍ਹਾਂ ਦੀ ਟੋਪੀ ਤੇ ਚਿੱਟੇ ਕੱਪੜੇ ਰੰਗ ਤੇ ਗੁਲਾਲ ਤੋਂ ਬਚੇ ਰਹਿਣਗੇ ਕਿਉਂਕਿ ਹੋਲੀ ਸਾਲ ਵਿਚ ਇਕ ਵਾਰ ਆਉਂਦੀ ਹੈ। ਹੋਲੀ ਖੇਡਣ ਵਾਲੇ ਰੰਗ ਪਾਉਣ ਵੇਲੇ ਇਹ ਨਹੀਂ ਵੇਖਦੇ ਕਿ ਰੰਗ ਕਿੰਨੀ ਦੂਰ ਤਕ ਜਾ ਰਿਹਾ ਹੈ।
ਏ. ਐੱਮ. ਯੂ. ’ਚ ਬਣੇ ਰਾਮ ਮੰਦਰ
ਇਸ ਤੋਂ ਇਲਾਵਾ ਸੂਬਾ ਮੰਤਰੀ ਰਘੂਰਾਜ ਸਿੰਘ ਨੇ ਏ. ਐੱਮ. ਯੂ. ਸਬੰਧੀ ਵੀ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਏ. ਐੱਮ. ਯੂ. ’ਚ ਰਾਮ ਮੰਦਰ ਬਣਨਾ ਚਾਹੀਦਾ ਹੈ ਅਤੇ ਇਸ ਦੇ ਲਈ ਉਹ ਆਪਣੀ ਪੂਰੀ ਪੂੰਜੀ ਲਾਉਣ ਲਈ ਤਿਆਰ ਹਨ। ਜਦੋਂ ਮੰਦਰ ਬਣੇਗਾ ਤਾਂ ਪਹਿਲੀ ਇੱਟ ਵੀ ਉਹ ਖੁਦ ਰੱਖਣੀ ਚਾਹੁਣਗੇ।
ਚਚੇਰੇ ਭਰਾ-ਭੈਣ ਨੇ ਕਰ ਲਈ ਖੁਦਕੁਸ਼ੀ, ਘਰੋਂ ਭੱਜ ਕੇ ਕਰਵਾਈ ਸੀ ਕੋਰਟ ਮੈਰਿਜ
NEXT STORY