ਨਵੀਂ ਦਿੱਲੀ– ਸਰਕਾਰ ਨੇ 7 ਅਕਤੂਬਰ ਤੱਕ ਕੋਰੋਨਾ ਵੈਕਸੀਨ ਦੀ 100 ਕਰੋੜ ਡੋਜ਼ ਦਾ ਪ੍ਰਬੰਧ ਕੀਤਾ ਹੈ ਅਤੇ ਜਿਨ੍ਹਾਂ 5 ਸੂਬਿਆਂ-ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਣੀਪੁਰ ’ਚ ਚੋਣਾਂ ਹੋਣੀਆਂ ਹਨ, ਉੱਥੇ ਸਾਰੇ ਬਾਲਗਾਂ ਨੂੰ ਕੋਵਿਡ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਨੂੰ ਘੱਟ ਤੋਂ ਘੱਟ ਵੈਕਸੀਨ ਦੀ ਇਕ ਖੁਰਾਕ ਤਾਂ ਦੇ ਹੀ ਦਿੱਤੀ ਜਾਵੇਗੀ। 28.63 ਕਰੋੜ ਦੀ ਆਬਾਦੀ ਵਾਲੇ ਇਨ੍ਹਾਂ ਸੂਬਿਆਂ ’ਚ 18.95 ਕਰੋੜ ਲੋਕਾਂ ਦੀ ਉਮਰ 18 ਸਾਲ ਤੋਂ ਉਪਰ ਹੈ। ਇਨ੍ਹਾਂ ’ਚੋਂ 13.10 ਕਰੋੜ ਲੋਕ 18 ਤੋਂ 44 ਸਾਲ ਉਮਰ ਵਰਗ ਦੇ ਹਨ। ਇਨ੍ਹਾਂ ਪੰਜ ਸੂਬਿਆਂ ਦੇ 18.95 ਕਰੋੜ ਲੋਕਾਂ ’ਚੋਂ 9.48 ਕਰੋੜ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ।
ਸਰਕਾਰ ਦਾ ਟੀਚਾ ਅਗਲੇ 2 ਮਹੀਨਿਆਂ ਦੌਰਾਨ 18 ਤੋਂ 44 ਸਾਲ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਵੈਕਸੀਨ ਦੀ ਖੁਰਾਕ ਦੇਣਾ ਹੈ ਅਤੇ ਬਾਕੀ ਦੇ ਬਾਲਗਾਂ ਨੂੰ ਜਨਵਰੀ 2022 ਤੱਕ ਵੈਕਸੀਨ ਦੇ ਦਿੱਤੀ ਜਾਵੇਗੀ। ਗੋਆ ਨੇ ਇਕ ਅਹਿਮ ਪ੍ਰਾਪਤੀ ਦੇ ਤਹਿਤ ਆਪਣੇ ਸੂਬੇ ਦੀ ਜਨਸੰਖਿਆ ’ਚੋਂ ਸਾਰੇ ਯੋਗ ਲੋਕਾਂ ਨੂੰ ਵੈਕਸੀਨ ਦੀ ਘੱਟ ਤੋਂ ਘੱਟ ਇਕ ਖੁਰਾਕ ਲਗਾ ਦੇਣ ਦਾ ਦਾਅਵਾ ਕੀਤਾ ਹੈ। ਇੱਥੇ 12 ਲੱਖ ਲੋਕਾਂ ਨੂੰ ਪਹਿਲੀ ਅਤੇ 6 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪੰਜਾਬ ’ਚ ਵੀ ਚੋਣਾਂ ਹੋਣੀਆਂ ਹਨ ਅਤੇ ਇਹ ਰੋਜ਼ਾਨਾ 78,000 ਵੈਕਸੀਨ ਲਗਾਏ ਜਾਣ ਦੀ ਗਿਣਤੀ ਨੂੰ ਵਧਾ ਕੇ ਇਕ ਲੱਖ ਕਰਨ ਲਈ ਸਖਤ ਮਿਹਨਤ ਕਰ ਰਿਹਾ ਹੈ। ਕੇਂਦਰ ’ਚ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਮਿਲ ਕੇ ਕੰਮ ਕਰਨ ਤਾਂ ਅਗਲੇ 2 ਮਹੀਨਿਆਂ ’ਚ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ-ਵੀ ਦੀਆਂ 28 ਕਰੋੜ ਖੁਰਾਕਾਂ ਦੇ ਜ਼ਰੀਏ ਕੇਂਦਰ ਦੀ ਯੋਜਨਾ 5 ਚੋਣਾਂ ਵਾਲੇ ਸੂਬਿਆਂ ਦੀ ਸਾਰੀ ਬਾਲਗ ਆਬਾਦੀ ਨੂੰ ਵੈਕਸੀਨ ਲਗਾ ਦੇਣ ਦੀ ਹੈ। ਕੇਂਦਰ ਨੇ ਦੇਸ਼ ’ਚ ਵੈਕਸੀਨ ਦੀਆਂ 100 ਕਰੋੜ ਖੁਰਾਕਾਂ 7 ਅਕਤੂਬਰ ਤੱਕ ਲਗਾ ਦੇਣ ਦਾ ਟੀਚਾ ਵੀ ਰੱਖਿਆ ਹੈ। ਇਨ੍ਹੀਂ ਦਿਨੀਂ ਭਾਜਪਾ ਦੀ 20 ਦਿਨਾ ਸੇਵਾ-ਸਮਰਪਣ ਮੁਹਿੰਮ ਵੀ ਸੰਪੰਨ ਹੋ ਜਾਵੇਗੀ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਸ਼ੁਰੂ ਕੀਤੀ ਗਈ ਸੀ।
ਸੂਬਾ |
ਕੁਲ ਆਬਾਦੀ |
ਬਾਲਗ |
ਪਹਿਲੀ ਖੁਰਾਕ |
|
(ਕਰੋੜਾਂ ’ਚ) |
( ਕਰੋੜਾਂ ’ਚ ) |
|
ਉੱਤਰ ਪ੍ਰਦੇਸ਼ |
24 |
15 .90 |
7.1 |
ਪੰਜਾਬ |
2.9 |
1.90 |
1. 4 |
ਉੱਤਰਾਖੰਡ |
1.20 |
0.80 |
0.73 |
ਮਣੀਪੁਰ |
0.35 |
0.23 |
0.13 |
ਗੋਆ |
0.18 |
0.12 |
0.12 |
ਇਨਸਾਨੀਅਤ ਸ਼ਰਮਸਾਰ: 15 ਸਾਲਾ ਕੁੜੀ ਨਾਲ 33 ਲੋਕਾਂ ਨੇ ਕਈ ਮਹੀਨਿਆਂ ਤੱਕ ਕੀਤਾ ਜਬਰ ਜ਼ਿਨਾਹ
NEXT STORY