ਨਵੀਂ ਦਿੱਲੀ— ਇੱਥੋਂ ਦਾ ਇਕ ਪਰਿਵਾਰ 100 ਸਾਲਾਂ ਤੋਂ ਵੀ ਵਧ ਸਮੇਂ ਤੋਂ ਪਾਇਲਟ ਦੇ ਪ੍ਰੋਫੈਸ਼ਨ 'ਚ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਭਸੀਨ ਪਰਿਵਾਰ ਦੀ, ਜਿਸ ਦੇ ਚਾਰੋਂ ਮੈਂਬਰ ਏਅਰਲਾਈਨਜ਼ 'ਚ ਪਾਇਲਟ ਹਨ। ਭਸੀਨ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਵੀ ਆਪਣੇ ਦਾਦਾ ਜੀ ਦੇ ਨਕਸ਼ੇ ਕਦਮਾਂ 'ਤੇ ਤੁਰਨ ਦਾ ਫੈਸਲਾ ਕੀਤਾ। ਇਸ ਪ੍ਰੋਫੈਸ਼ਨ ਨਾਲ ਪਰਿਵਾਰ ਦਾ ਰਿਸ਼ਤਾ 1954 ਤੋਂ ਹੈ, ਜਦੋਂ ਕੈਪਟਨ ਜੈਦੇਵ ਭਸੀਨ ਨੇ ਇੰਡੀਅਨ ਏਅਰਲਾਈਨਜ਼ 'ਚ ਜਾਣ ਦਾ ਫੈਸਲਾ ਕੀਤਾ। ਉਹ ਭਾਰਤ ਦੇ ਉਨ੍ਹਾਂ ਪਹਿਲੇ 7 ਪਾਇਲਟਾਂ 'ਚ ਸ਼ਾਮਲ ਸਨ, ਜੋ ਅੱਗੇ ਚੱਲ ਕੇ ਕਮਾਂਡਰ ਬਣੇ। ਉਨ੍ਹਾਂ ਦੇ ਬੇਟੇ ਰੋਹਿਤ ਨੇ ਵੀ ਆਪਣੇ ਪਿਤਾ ਦੀ ਤਰ੍ਹਾਂ ਇਸੇ ਨੂੰ ਆਪਣਾ ਪ੍ਰੋਫੈਸ਼ਨ ਬਣਾਇਆ। ਇਸ ਤੋਂ ਬਾਅਦ ਰੋਹਿਤ ਦਾ ਵਿਆਹ ਨਿਵੇਦਿਤਾ ਜੈਨ ਨਾਲ ਹੋਇਆ ਜੋ ਖੁਦ ਵੀ ਇਕ ਪਾਇਲਟ ਸੀ। 26 ਸਾਲ ਦੀ ਉਮਰ 'ਚ ਨਿਵੇਦਿਤਾ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਜੈੱਟ ਕੈਪਟਨ ਬਣਨ ਵਾਲੀ ਮਹਿਲਾ ਬਣ ਚੁਕੀ ਸੀ। ਤਿੰਨ ਦਹਾਕਿਆਂ ਤੋਂ ਵੀ ਵਧ ਦਾ ਫਲਾਇੰਗ ਅਨੁਭਵ ਰੱਖਣ ਵਾਲੀ ਨਿਵੇਦਿਤਾ ਅਨੁਸਾਰ,''ਸ਼ਾਇਦ 6 ਜਾਂ 7 ਸਾਲ ਦੀ ਉਮਰ ਤੋਂ ਹੀ ਮੈਨੂੰ ਫਲਾਇੰਗ ਆਕਰਸ਼ਿਤ ਕਰਦੀ ਸੀ। ਉਸ ਦਿਨ ਮੈਂ ਆਪਣੇ ਦੋਸਤ ਦੀ ਜਨਮਦਿਨ ਪਾਰਟੀ 'ਚ ਸੀ ਅਤੇ ਉਦੋਂ ਮੇਰੇ ਪਾਪਾ ਹੱਥ 'ਚ ਨਿਯੁਕਤੀ ਲੈ ਕੇ ਦੌੜੇ-ਦੌੜੇ ਚੱਲੇ ਆਏ। ਮੇਰੀ ਚੋਣ ਇੰਡੀਅਨ ਏਅਰਲਾਈਜ਼ 'ਚ ਹੋ ਗਈ ਸੀ। ਉਸ ਦਿਨ ਨੂੰ ਮੈਂ ਕਦੇ ਨਹੀਂ ਭੁੱਲ ਸਕਦੀ। ਤਾਰੀਕ ਸੀ 29 ਜੂਨ 1984। ਨਿਵੇਦਿਤਾ ਜਦੋਂ ਇੰਡੀਅਨ ਏਅਰਲਾਈਨਜ਼ ਦੀ ਪਾਇਲਟ ਬਣੀ, ਉਦੋਂ ਉਹ ਸਿਰਫ 20 ਸਾਲ ਦੀ ਸੀ। 33 ਸਾਲ ਦੀ ਉਮਰ 'ਚ ਉਹ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਏਅਰਬਸ-300 ਦੀ ਕਮਾਂਡਰ ਬਣ ਗਈ ਸੀ। ਅਜਿਹੇ ਹੋਣਹਾਰ ਮਾਤਾ-ਪਿਤਾ ਦੇ ਬੱਚੇ ਭਲਾ ਕਿਵੇਂ ਪਿੱਛੇ ਰਹਿਣ ਵਾਲੇ ਸਨ। ਅੱਜ ਉਨ੍ਹਾਂ ਦਾ ਬੇਟਾ ਰੋਹਨ ਬਤੌਰ ਕਮਾਂਡਰ ਬੋਇੰਗ777 ਚਲਾਉਂਦਾ ਹੈ ਅਤੇ ਏਅਰ ਇੰਡੀਆ 'ਚ ਉਸ ਨੂੰ 10 ਸਾਲ ਹੋ ਚੁਕੇ ਹਨ। ਉੱਥੇ ਹੀ ਉਨ੍ਹਾਂ ਦੀ 26 ਸਾਲ ਦੀ ਬੇਟੀ ਨਿਹਾਰਿਕਾ ਇੰਡੀਗੋ 'ਚ ਪਾਇਲਟ ਹੈ। ਨਿਹਾਰਿਕਾ ਕਹਿੰਦੀ ਹੈ,''ਜਦੋਂ ਮੈਂ ਛੋਟੀ ਸੀ ਤਾਂ ਮੰਮੀ-ਪਾਪਾ ਨੂੰ ਤਿਆਰ ਹੁੰਦੇ ਹੋਏ ਦੇਖਦੀ ਸੀ ਅਤੇ ਮੈਂ ਵੀ ਇਕ ਦਿਨ ਉਨ੍ਹਾਂ ਦੀ ਤਰ੍ਹਾਂ ਤਿਆਰ ਹੋਣਾ ਚਾਹੁੰਦੀ ਸੀ।'' ਜ਼ਿਕਰਯੋਗ ਹੈ ਕਿ ਰੋਹਨ ਨੇ ਐੱਚ.ਆਰ. ਪ੍ਰੋਫੈਸ਼ਨਲ ਨਾਲ ਵਿਆਹ ਕੀਤਾ ਹੈ, ਜਦੋਂ ਕਿ ਨਿਹਾਰਿਕਾ ਕਹਿੰਦੀ ਹੈ ਕਿ ਉਹ ਇਕ ਪਾਇਲਟ ਨਾਲ ਵਿਆਹ ਕਰਨਾ ਚਾਹੁੰਦੀ ਹੈ।
ਉਂਝ ਤਾਂ ਨਿਵੇਦਿਤਾ ਅਤੇ ਰੋਹਨ ਪਿਛਲੇ ਕਈ ਸਾਲਾਂ ਤੋਂ ਇਕ ਹੀ ਪ੍ਰੋਫੈਸ਼ਨ 'ਚ ਹਨ ਪਰ ਦੋਹਾਂ ਨੇ ਕਦੇ ਇਕੱਠੇ ਜਹਾਜ਼ ਨਹੀਂ ਉਡਾਇਆ ਹੈ ਪਰ ਪਿਤਾ ਰੋਹਿਤ ਆਪਣੇ ਬੇਟੇ ਨਾਲ 10 ਤੋਂ ਵਧ ਫਲਾਈਟ ਉੱਡਾ ਚੁਕੇ ਹਨ। ਰੋਹਿਤ ਅਤੇ ਨਿਵੇਦਾਤ ਵੀ ਦੂਜੇ ਮਾਤਾ-ਪਿਤਾ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਵਧ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ। ਰੋਹਿਤ ਕਹਿੰਦੇ ਹਨ,''ਕਦੇ-ਕਦੇ ਅਸੀਂ ਵੀ ਘਬਰਾ ਜਾਂਦੇ ਹਨ। ਅਸੀਂ ਹਮੇਸ਼ਾ ਹੀ ਉਨ੍ਹਾਂ ਨੂੰ ਸਲਾਹ ਦਿੰਦੇ ਰਹਿੰਦੇ ਹਾਂ ਕਿ ਜਦੋਂ ਮੌਸਮ ਖਰਾਬ ਹੋਵੇ ਤਾਂ ਲੈਂਡ ਕਰਨ ਦੀ ਜਲਦੀ ਨਾ ਕਰੋ। ਹਮੇਸ਼ਾ ਜ਼ਿਆਦਾ ਫਿਊਲ ਲੈ ਕੇ ਹੀ ਉਡਾਣ ਭਰੋ ਜਾਂ ਕਦੇ ਜਲਦਬਾਜ਼ੀ ਨਾ ਦਿਖਾਓ।
ਨਵੀਂ ਮੈਟਰੋ ਰੇਲ ਨੀਤੀ ਨੂੰ ਕੈਬਿਨਟ ਦੀ ਮਨਜ਼ੂਰੀ
NEXT STORY