ਰੋਹਤਕ– ਹਰਿਆਣਾ ’ਚ ਕੋਵਿਡ-19 ਮਹਾਮਾਰੀ ਕਾਰਨ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਝੱਲ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰ ਨੇ ਇਕ ਆਦੇਸ਼ ਜਾਰੀ ਕਰਕੇ ਸੂਬੇ ’ਚ ਸਾਰੀਆਂ ਕੋਰੋਨਾ ਪਾਬੰਦੀਆਂ ਹੁਣ ਹਟਾ ਦਿੱਤੀਆਂ ਹਨ ਪਰ ਅਜੇ ਵੀ ਕੋਰੋਨਾ ਇਨਫੈਕਸ਼ਨ ਦੀਆਂ ਗਾਈਡਲਾਈਨਜ਼ ਦਾ ਪਾਲਨ ਕਰਨਾ ਹੋਵੇਗਾ। ਇਸਦੇ ਚਲਦੇ ਸੂਬਾ ਸਰਕਾਰ ਨੇ ਬਾਜ਼ਾਰਾਂ, ਸੰਸਥਾਵਾਂ ਅਤੇ ਦਫ਼ਤਰਾਂ ਆਦਿ ’ਤੇ ਲਗਾਈਆਂ ਗਈਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸਦੀ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰੇਕ ਦਿੱਤਾ ਹੈ। ਹੁਣ ਬਾਜ਼ਾਰ ਪੂਰਾ ਸਮਾਂ ਖੁੱਲ੍ਹ ਸਕਣਗੇ। ਸਿਨੇਮਾ ਹਾਲ, ਮਲਟੀਪਲੈਕਸ, ਐਂਟਰਟੇਨਮੈਂਟ ਪਾਰਕ, ਪ੍ਰਦਰਸ਼ਨੀ ਆਦਿ 100 ਫ਼ੀਸਦੀ ਸਮਰੱਥਾ ਨਾਲ ਖੋਲ੍ਹ ਦੀ ਛੋਟ ਹੋਵੇਗੀ। ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੀ ਰਮਸ ’ਚ ਲੋਕਾਂ ਦੀ ਗਿਣਤੀ ਨੂੰ ਲੈ ਕੇ ਪਾਬੰਦੀ ਨਹੀਂ ਹੋਵੇਗੀ।
ਬੀਤੀ 5 ਫਰਵਰੀ ਨੂੰ ਮਹਾਮਾਰੀ ਅਲਰਟ ਦਾ ਸਮਾਂ ਵਧਾਇਆ ਗਿਆ ਸੀ ਅਤੇ ਇਹ ਇਸ ਵਾਰ ਤੀਜੀ ਲਹਿਰ ’ਚ ਦਸੰਬਰ ’ਚ ਜਾਰੀ ਕੀਤਾ ਗਿਆ ਸੀ। ਹਰਿਆਣਾ ਦੇ ਮੁੱਖ ਸਕੱਤਰ ਵਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਸੂਬੇ ’ਚ ਕਿਸੇ ਤਰ੍ਹਾਂ ਜੀ ਪਾਬੰਦੀ ਤਾਂ ਨਹੀਂ ਰਹੇਗੀ ਪਰ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਨ ਕਰਨਾ ਜ਼ਰੂਰੀ ਹੋਵੇਗਾ।
ਗ੍ਰੇਟਰ ਨੋਇਡਾ : ਅਪਾਰਟਮੈਂਟ ਦੀ 8ਵੀਂ ਮੰਜ਼ਲ ਤੋਂ ਡਿੱਗਣ ਨਾਲ ਯੂਗਾਂਡਾ ਦੀ ਔਰਤ ਦੀ ਮੌਤ
NEXT STORY