ਨਵੀਂ ਦਿੱਲੀ— 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਪੁਲਸ ਨੇ ਅਲਰਟ ਜਾਰੀ ਕੀਤਾ ਹੈ। ਪੁਲਸ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਖ਼ਾਲਿਸਤਾਨੀ ਅਤੇ ਅਲ-ਕਾਇਦਾ ਸਮੇਤ ਕੁਝ ਅੱਤਵਾਦੀ ਸੰਗਠਨ ਨਾਪਾਕ ਹਰਕਤਾਂ ਨੂੰ ਅੰਜ਼ਾਮ ਦੇ ਸਕਦੇ ਹਨ। ਇੰਟੈਲੀਜੈਂਸ ਇਨਪੁਟ ਮਗਰੋਂ ਦਿੱਲੀ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ ਅਤੇ ਵਾਂਟੇਡ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦਾ ਫਾਇਦਾ ਚੁੱਕ ਕੇ ਗਣਤੰਤਰ ਦਿਵਸ ’ਤੇ ਕੋਈ ਵੱਡੀ ਗੜਬੜੀ ਕਰ ਸਕਦੇ ਹਨ।
ਦਿੱਲੀ ਵਿਚ ਕਨਾਟ ਪਲੇਸ ਦੇ ਏ. ਸੀ. ਪੀ. ਸਿਧਾਰਥ ਜੈਨ ਨੇ ਦੱਸਿਆ ਕਿ ਸਾਨੂੰ ਇਨਪੁਟ ਮਿਲੇ ਹਨ ਕਿ ਖ਼ਾਲਿਸਤਾਨੀ ਸੰਗਠਨ ਅਤੇ ਅਲਕਾਇਦਾ ਦੇ ਵਾਂਟੇਡ ਅੱਤਵਾਦੀ ਨਾਪਾਕ ਹਰਕਤਾਂ ਨੂੰ ਅੰਜ਼ਾਮ ਦੇ ਸਕਦੇ ਹਨ। ਇਸ ਨੂੰ ਧਿਆਨ ਵਿਚ ਰੱਖ ਕੇ ਅਸੀਂ ਕਈ ਕਦਮ ਚੁੱਕੇ ਹਨ। ਵਾਂਟੇਡ ਅੱਤਵਾਦੀਆਂ ਦੇ ਪੋਸਟਰ ਵੀ ਚਿਪਕਾਏ ਗਏ ਹਨ।
ਹਰ ਸਾਲ ਵਾਂਗ ਦਿੱਲੀ ’ਚ 15 ਅਗਸਤ ਅਤੇ 26 ਜਨਵਰੀ ਵਰਗੇ ਅਹਿਮ ਮੌਕਿਆਂ ’ਤੇ ਸੁਰੱਖਿਆ ਲਈ ਚੁਣੌਤੀਆਂ ਵਧ ਜਾਂਦੀਆਂ ਹਨ। ਅੱਤਵਾਦੀ ਹਰ ਵਾਰ ਇਨ੍ਹਾਂ ਮੌਕਿਆਂ ’ਤੇ ਗੜਬੜੀ ਲਈ ਮੌਕਾ ਲੱਭਦੇ ਹਨ ਪਰ ਸੁਰੱਖਿਆ ਦਸਤਿਆਂ ਦੀ ਚੌਕਸੀ ਦੀ ਵਜ੍ਹਾ ਕਰ ਕੇ ਉਨ੍ਹਾਂ ਦੇ ਮਨਸੂਬਿਆਂ ’ਤੇ ਪਾਣੀ ਫਿਰ ਜਾਂਦਾ ਹੈ। ਇਸ ਵਾਰ ਵੀ ਦਿੱਲੀ ਪੁਲਸ ਲਈ ਚੁਣੌਤੀ ਕਾਫੀ ਵੱਧ ਗਈ ਹੈ। ਖ਼ੁਫੀਆ ਏਜੰਸੀਆਂ ਨੂੰ ਇਨਪੁਟ ਮਿਲੇ ਹਨ ਕਿ ਅੱਤਵਾਦੀ ਕਿਸਾਨ ਅੰਦੋਲਨ ਅਤੇ ਭੀੜ ਦਾ ਫਾਇਦਾ ਚੁੱਕ ਕੇ ਹਮਲੇ ਦੀ ਫਿਰਾਕ ’ਚ ਹਨ। ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਸਪੈੱਸ਼ਲ ਸੈੱਲ ਨੇ ਪਿਛਲੇ ਮਹੀਨੇ ਅੱਤਵਾਦੀ ਸੰਗਠਨ ਨਾਲ ਜੁੜੇ 5 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਸੀ। ਗਿ੍ਰਫ਼ਤਾਰ ਕੀਤੇ ਗਏ ਅੱਤਵਾਦੀਆਂ ’ਚੋਂ 2 ਪੰਜਾਬ ਅਤੇ 3 ਕਸ਼ਮੀਰ ਦੇ ਰਹਿਣ ਵਾਲੇ ਹਨ। ਇਹ ਸਾਰੇ ਖ਼ਾਲਿਸਤਾਨੀ ਸੰਗਠਨ ਨਾਲ ਜੁੜੇ ਹੋਏ ਦੱਸੇ ਗਏ ਸਨ।
SC ਵਲੋਂ ਗਠਿਤ ਕਮੇਟੀ ਦੇ ਸਾਹਮਣੇ ਨਹੀਂ ਜਾਵਾਂਗੇ, ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਪੈਣਗੇ : ਰਾਕੇਸ਼ ਟਿਕੈਤ
NEXT STORY