ਜੰਮੂ (ਸੰਜੀਵ)- ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਬੁੱਧਵਾਰ ਨੂੰ ਸਖ਼ਤ ਸੁਰੱਖਿਆ ਹੇਠ 2,372 ਸ਼ਿਵ ਭਗਤਾਂ ਦਾ ਜਥਾ ਬਾਬਾ ਬਰਫ਼ਾਨੀ ਦੇ ਜੈਕਾਰੇ ਲਾਉਂਦਾ ਹੋਇਆ ਪਹਿਲਗਾਮ ਅਤੇ ਬਾਲਟਾਲ ਲਈ ਰਵਾਨਾ ਹੋਇਆ। ਜ਼ਿਕਰਯੋਗ ਹੈ ਕਿ 1 ਜੁਲਾਈ ਤੋਂ ਸ਼ੁਰੂ ਹੋਈ ਯਾਤਰਾ ਦੌਰਾਨ 26 ਦਿਨਾਂ ’ਚ 3.58 ਲੱਖ ਸ਼ਰਧਾਲੂ ਅਮਰਨਾਥ ਦੀ ਪਵਿੱਤਰ ਗੁਫਾ ਹਿਮ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ।
ਬੁੱਧਵਾਰ ਨੂੰ 1,701 ਸ਼ਰਧਾਲੂ ਪਹਿਲਗਾਮ ਮਾਰਗ ਤੋਂ ਅਮਰਨਾਥ ਯਾਤਰਾ ਲਈ ਅਤੇ 671 ਸ਼ਰਧਾਲੂ ਬਾਲਟਾਲ ਮਾਰਗ ਤੋਂ ਕੁੱਲ 103 ਛੋਟੇ-ਵੱਡੇ ਵਾਹਨਾਂ ’ਚ ਯਾਤਰਾ ਲਈ ਰਵਾਨਾ ਹੋਏ। ਜ਼ਿਕਰਯੋਗ ਹੈ ਕਿ ਇਸ ਸਾਲ 62 ਦਿਨ ਲੰਬੀ ਚੱਲਣ ਵਾਲੀ ਅਮਰਨਾਥ ਯਾਤਰਾ 31 ਅਗਸਤ ਤੱਕ ਚੱਲੇਗੀ। ਅਜਿਹੀ ਸਥਿਤੀ 'ਚ ਇਸ ਸਾਲ ਅਮਰਨਾਥ ਗੁਫਾ ਵਿਚ ਪਵਿੱਤਰ ਹਿਮ ਸ਼ਿਵਲਿੰਗ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਕ ਨਵਾਂ ਆਯਾਮ ਸਥਾਪਤ ਕਰਨ ਜਾ ਰਹੀ ਹੈ।
ਰਾਂਚੀ ’ਚ CPM ਨੇਤਾ ਸੁਭਾਸ਼ ਮੁੰਡਾ ਦਾ ਗੋਲ਼ੀਆਂ ਮਾਰ ਕੇ ਕਤਲ, ਵਿਰੋਧ ’ਚ ਭੰਨ-ਤੋੜ
NEXT STORY