ਜੰਮੂ : ਜੰਮੂ-ਕਸ਼ਮੀਰ ਦੇ ਭਗਵਤੀ ਨਗਰ ਯਾਤਰੀ ਨਿਵਾਸ ਬੇਸ ਕੈਂਪ ਤੋਂ ਸੋਮਵਾਰ ਨੂੰ ਸ੍ਰੀ ਅਮਰਨਾਥ ਯਾਤਰਾ ਲਈ 5794 ਸ਼ਰਧਾਲੂਆਂ ਦਾ ਪੰਜਵਾਂ ਜਥਾ ਸਖ਼ਤ ਸੁਰੱਖਿਆ ਵਿਚਕਾਰ ਦੱਖਣੀ ਕਸ਼ਮੀਰ ਹਿਮਾਲਿਆ ਵਿੱਚ ਪਵਿੱਤਰ ਗੁਫਾ ਤੀਰਥ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ 257 ਵਾਹਨਾਂ (ਜਿਸ ਵਿਚ ਹਲਕੇ ਅਤੇ ਭਾਰੀ ਮੋਟਰ ਵਾਹਨ ਸ਼ਾਮਲ ਸਨ) ਦੇ ਕਾਫਲੇ ਵਿੱਚ 5,794 ਸ਼ਰਧਾਲੂਆਂ ਦਾ 5ਵਾਂ ਜੱਥਾ ਜੰਮੂ ਬੇਸ ਕੈਂਪ ਤੋਂ ਜੈਕਾਰੇ ਲਗਾਉਂਦਾ ਹੋਇਆ ਰਵਾਨਾ ਹੋਇਆ।
ਪੜ੍ਹੋ ਇਹ ਵੀ - ਫਰੀਦਕੋਟ 'ਚ ਵੱਡੀ ਵਾਰਦਾਤ : ਹੱਥ, ਪੈਰ ਬੰਨ੍ਹ ਤੇਜ਼ਧਾਰ ਹਥਿਆਰਾਂ ਨਾਲ ਵੱਢ 'ਤਾ ਨੌਜਵਾਨ
ਜਾਣਕਾਰੀ ਮੁਤਾਬਕ ਇਸ ਜੱਥੇ ਵਿੱਚ ਬਾਲਟਾਲ ਲਈ 2304 ਅਤੇ ਪਹਿਲਗਾਮ ਲਈ 3490 ਸ਼ਰਧਾਲੂ ਸ਼ਾਮਲ ਸਨ। ਯਾਤਰਾ ਨੂੰ ਸੁਰੱਖਿਅਤ ਅਤੇ ਸੁਚਾਰੂ ਯਕੀਨੀ ਬਣਾਉਣ ਲਈ ਸਿਵਲ ਪ੍ਰਸ਼ਾਸਨ, ਪੁਲਸ, ਸੁਰੱਖਿਆ ਬਲਾਂ ਅਤੇ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਨੇ ਸਾਂਝੇ ਪ੍ਰਬੰਧ ਕੀਤੇ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਇਜ਼ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਹੀ ਯਾਤਰਾ ਕਰਨ ਅਤੇ ਯਾਤਰਾ ਦੀ ਨਿਰਧਾਰਤ ਮਿਤੀ 'ਤੇ ਹੀ ਯਾਤਰਾ ਕਰਨ, ਕਿਉਂਕਿ ਰਜਿਸਟ੍ਰੇਸ਼ਨ ਤੋਂ ਬਿਨਾਂ ਕਿਸੇ ਵੀ ਸ਼ਰਧਾਲੂ ਨੂੰ ਬੇਸ ਕੈਂਪ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 2 ਜੁਲਾਈ ਨੂੰ ਜੰਮੂ ਤੋਂ ਯਾਤਰਾ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ।
ਪੜ੍ਹੋ ਇਹ ਵੀ - El Nino ਢਾਹੇਗਾ ਕਹਿਰ ! ਪੂਰੀ ਦੁਨੀਆ 'ਚ ਹਾਹਾਕਾਰ ਮਚਾਏਗਾ 'ਸੋਕਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PoK 'ਚ ਵਿਗੜਿਆ ਮਾਹੌਲ ! ਪਾਕਿ ਫ਼ੌਜ ਨੇ ਲੋਕਾਂ 'ਤੇ ਕਰ'ਤੀ ਫਾਇਰਿੰਗ, ਜਨਤਾ ਨੇ ਭਾਰਤ ਤੋਂ ਮੰਗੀ ਮਦਦ
NEXT STORY