ਜੰਮੂ- ਜੰਮੂ ਸਥਿਤ ਭਗਵਤੀ ਨਗਰ ਆਧਾਰ ਕੈਂਪ ਤੋਂ ਵੀਰਵਾਰ ਯਾਨੀ ਕਿ ਅੱਜ ਭੋਲੇਨਾਥ ਦੇ ਜੈਕਾਰਿਆਂ ਨਾਲ 6523 ਸ਼ਰਧਾਲੂ ਦੱਖਣੀ ਕਸ਼ਮੀਰ ਸਥਿਤ ਅਮਰਨਾਥ ਗੁਫਾ ਵਿਚ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਕ ਅਧਿਕਾਰੀ ਨੇ ਕਿਹਾ ਕਿ 6523 ਸ਼ਰਧਾਲੂਆਂ ਦਾ ਇਕ ਜਥਾ 262 ਵਾਹਨਾਂ ਦੇ ਕਾਫਿਲੇ ਨਾਲ ਆਧਾਰ ਕੈਂਪ ਤੋਂ ਰਵਾਨਾ ਹੋਇਆ।
ਇਸ ਤੋਂ ਇਲਾਵਾ 2995 ਪੁਰਸ਼, 665 ਔਰਤਾਂ, ਦੋ ਬੱਚੇ, 75 ਸਾਧੂ ਅਤੇ 9 ਸਾਧਵੀਆਂ ਨਾਲ 3746 ਸ਼ਰਧਾਲੂਆਂ ਦਾ ਇਕ ਸਮੂਹ 167 ਵਾਹਨਾਂ ਦੇ ਕਾਫਿਲੇ ਵਿਚ ਪਹਿਲਗਾਮ ਲਈ ਰਵਾਨਾ ਹੋਇਆ। ਬਾਲਟਾਲ ਲਈ 2777 ਸ਼ਰਧਾਲੂ ਸਖ਼ਤ ਸੁਰੱਖਿਆ ਦਰਮਿਆਨ 97 ਵਾਹਨਾਂ ਦੇ ਕਾਫਿਲੇ ਵਿਚ ਰਵਾਨਾ ਹੋਏ, ਜਿਨ੍ਹਾਂ 'ਚ 1750 ਪੁਰਸ਼, 1020 ਔਰਤਾਂ, ਇਕ ਬੱਚਾ ਅਤੇ 6 ਸਾਧੂ ਸ਼ਾਮਲ ਸਨ। ਦੱਸ ਦੇਈਏ ਕਿ ਅਮਰਨਾਥ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਈ ਹੈ, ਜਿਸ ਦੀ 31 ਅਗਸਤ ਨੂੰ ਸਮਾਪਤੀ ਹੋਵੇਗੀ।
ਭਾਜਪਾ 2024 ’ਚ ਮੋਦੀ ਬਨਾਮ ਰਾਹੁਲ ਦੀ ਟੱਕਰ ਕਿਉਂ ਚਾਹੁੰਦੀ ਹੈ?
NEXT STORY