ਨਵੀਂ ਦਿੱਲੀ- ਰਾਹੁਲ ਗਾਂਧੀ ਨੇ ਬਹੁਤ ਪਹਿਲਾਂ ਹੀ ਪਾਰਟੀ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ ਅਤੇ ਲੋਕ ਸਭਾ ਮੈਂਬਰ ਦੇ ਰੂਪ ਵਿਚ ਅਯੋਗ ਠਹਿਰਾਏ ਜਾਣ ਤੋਂ ਬਾਅਦ ਉਹ ਹੁਣ ‘ਲੋਕ ਸੇਵਕ’ ਦੀ ਸ਼੍ਰੇਣੀ ਵਿਚ ਵੀ ਨਹੀਂ ਹਨ। ਉਨ੍ਹਾਂ ਵਾਰ-ਵਾਰ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਹੀਂ ਹਨ। ਉਨ੍ਹਾਂ ਰਾਕਾਂਪਾ ਦੇ ਸ਼ਰਦ ਪਵਾਰ, ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ ਅਤੇ ਜਨਤਾ ਦਲ (ਯੂ) ਨੇਤਾ ਨਿਤੀਸ਼ ਕੁਮਾਰ ਵਰਗੇ ਸਹਿਯੋਗੀਆਂ ਨੂੰ ਸਪੱਸ਼ਟ ਰੂਪ ਵਿਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਹੀਂ ਹਨ।
ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਉਦੋਂ ਦਾਅਵੇਦਾਰ ਹੋਣਗੇ ਜਦੋਂ ਕਾਂਗਰਸ ਨੂੰ ਲੋਕ ਸਭਾ ਵਿਚ 272 ਜਾਂ ਉਸ ਦੇ ਨੇੜੇ-ਤੇੜੇ ਸੀਟਾਂ ਮਿਲਣਗੀਆਂ। ਉਨ੍ਹਾਂ ਇਕੋ-ਇਕ ਉਦੇਸ਼ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਇਕਜੁੱਟ ਕਰਨਾ ਹੈ। 18 ਜੁਲਾਈ ਨੂੰ ਸੰਪੰਨ ਹੋਈ 26 ਪਾਰਟੀਆਂ ਦੀ ਬੈਠਕ ਵਿਚ ਉਨ੍ਹਾਂ ਇਸ ਅਹੁਦੇ ਲਈ ਹੋਰ ਦਾਅਵੇਦਾਰਾਂ ਲਈ ਮੈਦਾਨ ਨੂੰ ਹਮੇਸ਼ਾ ਲਈ ਖੁੱਲ੍ਹਾ ਛੱਡ ਦਿੱਤਾ। ਇਸ ਦੇ ਬਾਵਜੂਦ ਭਾਜਪਾ ਲੀਡਰਸ਼ਿਪ 2024 ਦੀ ਲੜਾਈ ਨੂੰ ਪ੍ਰਧਾਨ ਮੰਤਰੀ ਮੋਦੀ ਬਨਾਮ ਰਾਹੁਲ ਗਾਂਧੀ ਵਿਚ ਬਦਲਣ ਲਈ ਬੇਤਾਬ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀਆਂ ਜਨਤਕ ਰੈਲੀਆਂ ਵਿਚ 2024 ਦੀਆਂ ਲੋਕ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਰਾਹੁਲ ਗਾਂਧੀ ਨੂੰ ਖੜ੍ਹਾ ਕੀਤਾ। ਭਾਜਪਾ ਨੇਤਾ ਗਾਂਧੀ ਪਰਿਵਾਰ ਦਾ ਮਜ਼ਾਕ ਉਡਾਉਂਦੇ ਰਹਿੰਦੇ ਹਨ। ਉਂਝ ਤਾਂ ਮੋਦੀ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਹਨ ਪਰ ਭਾਜਪਾ ਦੇ ਨਿਸ਼ਾਨੇ ’ਤੇ ਨੰਬਰ ਇਕ ਰਾਹੁਲ ਗਾਂਧੀ ਹਨ। ਜ਼ਿਕਰਯੋਗ ਹੈ ਕਿ ਭਾਜਪਾ ਦਾ ਕੋਈ ਵੀ ਸੀਨੀਅਰ ਨੇਤਾ ਜਨਤਕ ਗੱਲਬਾਤ ਵਿਚ ਮਲਿਕਾਰਜੁਨ ਖੜਗੇ ਜਾਂ ਸੋਨੀਆ ਗਾਂਧੀ ’ਤੇ ਦੋਸ਼ ਨਹੀਂ ਲਾਉਂਦਾ ਅਤੇ ਸਿਰਫ ਰਾਹੁਲ ਗਾਂਧੀ ’ਤੇ ਹਮਲਾ ਕਰਦਾ ਹੈ।
ਦਿਲਚਸਪ ਗੱਲ ਇਹ ਹੈ ਕਿ ਸੱਤਾਧਾਰੀ ਪਾਰਟੀ ਦੇ ਨੇਤਾ ਵੀ ਪ੍ਰਿਯੰਕਾ ਗਾਂਧੀ ’ਤੇ ਹਮਲਾ ਕਰਨ ਤੋਂ ਬੱਚਦੇ ਹਨ। ਸ਼ਾਇਦ ਭਾਜਪਾ ਲੀਡਰਸ਼ਿਪ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਸੌਖਾ ਟੀਚਾ ਹਨ, ਇਸ ਤੱਥ ਦੇ ਬਾਵਜੂਦ ਕਿ ਉਹ ਵਿਸ਼ੇਸ਼ ਰੂਪ ਨਾਲ ਆਪਣੀ ‘ਭਾਰਤ ਜੋੜੋ ਯਾਤਰਾ’ ਤੋਂ ਬਾਅਦ ਇਕ ਲੰਬਾ ਸਫਰ ਤੈਅ ਕਰ ਚੁੱਕੇ ਹਨ।
ਰਾਹੁਲ ਗਾਂਧੀ ਬਾਰੇ ਜਨਤਾ ਦੀ ਧਾਰਨਾ ਵਿਚ ਵੀ ਬਦਲਾਅ ਆਇਆ ਹੈ ਅਤੇ ਉਹ ਦਿਨ ਗਏ ਜਦੋਂ ਉਹ ਜਨਤਕ ਭਾਸ਼ਣਾਂ ਦੌਰਾਨ ਅਣਗਹਿਲੀ ਕਰ ਜਾਂਦੇ ਸਨ। ਉਨ੍ਹਾਂ ਦੇ ਅਕਸ ਵਿਚ ਆਏ ਬਦਲਾਅ ਨੇ ਕਈ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਜੇਲ੍ਹ 'ਚੋਂ ਮੁੜ ਬਾਹਰ ਆਵੇਗਾ ਰਾਮ ਰਹੀਮ, 30 ਦਿਨਾਂ ਦੀ ਮਿਲੀ ਪੈਰੋਲ
NEXT STORY