ਜੰਮੂ- ਜੰਮੂ ਤੋਂ 5,800 ਤੋਂ ਵੱਧ ਸ਼ਰਧਾਲੂ ਐਤਵਾਰ ਦੇਰ ਰਾਤ ਸਖ਼ਤ ਸੁਰੱਖਿਆ ਦਰਮਿਆਨ ਦੱਖਣੀ ਕਸ਼ਮੀਰ ਦੇ ਹਿਮਾਲਿਆ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਦੇ ਦੋ ਅਧਾਰ ਕੈਂਪਾਂ ਲਈ ਰਵਾਨਾ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਦੋ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ- ਅਮਰਨਾਥ ਯਾਤਰਾ: ਸ਼ਰਧਾਲੂਆਂ ਨੂੰ ਨਹੀਂ ਹੋ ਸਕਣਗੇ ਭੋਲੇਨਾਥ ਦੇ ਦਰਸ਼ਨ, ਮੀਂਹ ਦਰਮਿਆਨ ਲਿਆ ਗਿਆ ਵੱਡਾ ਫ਼ੈਸਲਾ
ਅਧਿਕਾਰੀਆਂ ਮੁਤਾਬਕ ਅਮਰਨਾਥ ਯਾਤਰਾ ਲਈ 5,803 ਸ਼ਰਧਾਲੂਆਂ ਦਾ 11ਵਾਂ ਜੱਥਾ 218 ਵਾਹਨਾਂ 'ਚ ਸਵੇਰੇ 3 ਵਜੇ ਬਾਲਟਾਲ ਅਤੇ ਪਹਿਲਗਾਮ ਆਧਾਰ ਕੈਂਪਾਂ ਲਈ ਰਵਾਨਾ ਹੋਇਆ। ਇਸ ਦੌਰਾਨ ਕੇਂਦਰੀ ਰਿਜ਼ਰਵ ਪੁਲਸ ਬਲ (CRPF) ਦੇ ਜਵਾਨਾਂ ਨੇ ਸਮੂਹ ਨੂੰ ਸੁਰੱਖਿਆ ਪ੍ਰਦਾਨ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ 3,941 ਸ਼ਰਧਾਲੂ ਆਪਣੀ ਯਾਤਰਾ ਲਈ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਮਾਰਗ ਦੀ ਵਰਤੋਂ ਕਰਨਗੇ, ਜਦੋਂ ਕਿ ਬਾਕੀਆਂ ਨੇ ਮੁਕਾਬਲਤਨ ਛੋਟਾ (14 ਕਿਲੋਮੀਟਰ) ਪਰ ਮੁਸ਼ਕਲ ਬਾਲਟਾਲ ਰਸਤਾ ਚੁਣਿਆ ਹੈ।
ਇਹ ਵੀ ਪੜ੍ਹੋ- ਹਾਥਰਸ ਸਤਿਸੰਗ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ ਰਾਹੁਲ ਗਾਂਧੀ, ਮਦਦ ਦਾ ਦਿੱਤਾ ਭਰੋਸਾ
ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਪਹਿਲੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਉਦੋਂ ਤੋਂ ਜੰਮੂ ਬੇਸ ਕੈਂਪ ਤੋਂ ਕੁੱਲ 62,265 ਸ਼ਰਧਾਲੂ ਘਾਟੀ ਲਈ ਰਵਾਨਾ ਹੋਏ ਹਨ। 52 ਦਿਨਾਂ ਦੀ ਯਾਤਰਾ ਰਸਮੀ ਤੌਰ 'ਤੇ ਕਸ਼ਮੀਰ ਦੇ ਦੋ ਬੇਸ ਕੈਂਪਾਂ ਤੋਂ 29 ਜੂਨ ਨੂੰ ਸ਼ੁਰੂ ਹੋਈ ਸੀ ਅਤੇ 19 ਅਗਸਤ ਨੂੰ ਖ਼ਤਮ ਹੋਵੇਗੀ। ਪਿਛਲੇ ਸਾਲ 4.5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਆਏ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੱਧ ਪ੍ਰਦੇਸ਼ ਕੈਬਨਿਟ ਦਾ ਵਿਸਥਾਰ, ਰਾਮਨਿਵਾਸ ਰਾਵਤ ਨੇ ਮੰਤਰੀ ਵਜੋਂ ਚੁੱਕੀ ਸਹੁੰ
NEXT STORY