ਸ਼੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦੋ ਦਿਨਾਂ ਦੌਰੇ ਦੌਰਾਨ ਜੰਮੂ-ਕਸ਼ਮੀਰ ਪਹੁੰਚੇ ਹਨ। ਉਨ੍ਹਾਂ ਸਭ ਤੋਂ ਪਹਿਲਾਂ ਅਮਰਨਾਥ ਯਾਤਰਾ ਦੀ ਸੁਰੱਖਿਆ ਤੇ ਜੰਮੂ-ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸੈਨਾ, ਹੋਰ ਸੁਰੱਖਿਆ ਏਜੰਸੀਆਂ ਤੇ ਪ੍ਰਸ਼ਾਸਨ ਦੇ ਨਾਲ ਉਚ ਪੱਧਰੀ ਬੈਠਕ ਕਰ ਕੇ ਰਿਆਸਤ ਦੇ ਸੁਰੱਖਿਆ ਹਾਲਾਤ ਦੀ ਵੀ ਸਮੀਖਿਆ ਕੀਤੀ। ਇਸ ਦੌਰਾਨ ਗ੍ਰਹਿ ਮੰਤਰੀ ਨੇ ਅੱਤਵਾਦ ਦੇ ਮੋਰਚੇ 'ਤੇ ਕੀਤੀਆਂ ਗਈਆਂ ਕਾਰਵਾਈਆਂ ਤੇ ਇਸ ਸਬੰਧ 'ਚ ਚੁੱਕੇ ਜਾਣ ਵਾਲੇ ਕਦਮਾਂ ਦੀ ਜਾਣਕਾਰੀ ਹਾਸਲ ਕੀਤੀ।
ਅਮਰਨਾਥ ਯਾਤਰਾ ਨੂੰ ਲੈ ਕੇ ਅਮਿਤ ਸ਼ਾਹ ਨੇ ਸ਼ੇਰ-ਏ-ਕਸ਼ਮੀਰ ਅੰਤਰਰਾਸ਼ਟਰੀ ਕੰਵੈਂਸ਼ਨ ਸੈਂਟਰ 'ਚ ਬੈਠਕ ਕੀਤੀ। ਇਸ ਬੈਠਕ 'ਚ ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਪਾਲ ਮਲਿਕ, ਜੰਮੂ-ਕਸ਼ਮੀਰ ਪੁਲਸ ਦੇ ਡੀ. ਜੀ. ਪੀ. ਦਿਲਬਾਗ ਸਿੰਘ ਸਮੇਤ ਸੈਨਾ, ਸੀ.ਆਰ. ਪੀ. ਐਫ. ਤੇ ਹੋਰ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਰਹੇ। ਇਸ ਦੇ ਨਾਲ ਹੀ ਸਰਹੱਦ 'ਤੇ ਦੁਸ਼ਮਣਾਂ ਦੀਆਂ ਨਾਪਾਕ ਹਰਕਤਾਂ ਤੇ ਘੁਸਪੈਠ ਰੋਕਣ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਬਾਰੇ 'ਚ ਵੀ ਸੁਰੱਖਿਆ ਏਜੰਸੀਆਂ ਤੋਂ ਜਾਣਕਾਰੀ ਲਈ ਗਈ। ਅਮਿਤ ਸ਼ਾਹ ਨੇ ਰਾਜਪਾਲ ਸਤਿਆਪਾਲ ਮਲਿਕ ਨਾਲ ਰਿਆਸਤ ਦੇ ਰਾਜਨੀਤਕ ਹਾਲਾਤ ਦੇ ਨਾਲ-ਨਾਲ ਸੁਰੱਖਿਆ ਦੇ ਮੋਰਚੇ ਦੀ ਜਾਣਕਾਰੀ ਲਈ।
ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀ ਕੁੱਟਮਾਰ ਮਾਮਲੇ 'ਚ ਗ੍ਰਿਫਤਾਰ
NEXT STORY