ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ 28 ਜੂਨ ਤੋਂ ਸ਼ੁਰੂ ਹੋਣ ਵਾਲੀ ਸਾਲਾਨਾ ਅਮਰਨਾਥ ਯਾਤਰਾ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਵੀਰਵਾਰ ਨੂੰ ਸਮੀਖਿਆ ਕੀਤੀ। ਰਾਜਨਾਥ ਨੇ ਸਮੀਖਿਆ ਬੈਠਕ 'ਚ ਅਮਰਨਾਥ ਯਾਤਰਾ ਦੇ ਵੱਖ-ਵੱਖ ਮਾਰਗਾਂ 'ਤੇ ਸੁਰੱਖਿਆ ਬਲਾਂ ਦੀ ਤਾਇਨਾਤੀ 'ਤੇ ਚਰਚਾ ਕੀਤੀ। ਉਨ੍ਹਾਂ ਨੇ ਸੁਰੱਖਿਆ ਵਿਵਸਥਾ 'ਚ ਸ਼ਾਮਲ ਸਾਰੇ ਪੱਖਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਦੇ ਇੰਤਜ਼ਾਮ ਕਰਨ ਦੇ ਹੁਕਮ ਦਿੱਤੇ। ਗ੍ਰਹਿ ਮੰਤਰੀ ਸਮੇਤ ਇਸ ਬੈਠਕ 'ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਜੰਮੂ-ਕਸ਼ਮੀਰ ਦੇ ਪੁਲਸ ਮੁਖੀ ਐੱਸ. ਪੀ. ਵੈਦ ਨੇ ਹਿੱਸਾ ਲਿਆ ਅਤੇ ਬਾਅਦ 'ਚ ਫੌਜ ਮੁਖੀ ਜਨਰਲ ਵਿਪਿਨ ਰਾਵਤ ਵੀ ਬੈਠਕ 'ਚ ਸ਼ਾਮਲ ਹੋਏ। ਗ੍ਰਹਿ ਮੰਤਰੀ ਨੇ ਯਾਤਰੀਆਂ ਲਈ ਹੋਰ ਸੁਵਿਧਾਵਾਂ ਜਿਵੇਂ ਪੀਣ ਵਾਲਾ ਪਾਣੀ, ਅਰਾਮ ਕਰਨ ਲਈ ਕੈਂਪ ਅਤੇ ਸਿਹਤ ਸਬੰਧੀ ਸੇਵਾ ਦੇ ਬਾਰੇ 'ਚ ਜਾਣਕਾਰੀ ਦਿੱਤੀ।
ਸੁਰੱਖਿਆ ਦੇ ਪੁਖਤਾ ਇੰਤਜ਼ਾਮ
-ਯਾਤਰਾ 'ਤੇ ਉਪਗ੍ਰਹਿਆਂ ਜ਼ਰੀਏ ਰੱਖੀ ਜਾਵੇਗੀ ਨਜ਼ਰ
-ਯਾਤਰਾ ਮਾਰਗ 'ਤੇ ਵੱਖ-ਵੱਖ ਸਥਾਨਾਂ 'ਤੇ ਜੈਮਰ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ।
-ਡਾਗ ਸਕੁਆਇਡ ਅਤੇ ਤੁਰੰਤ ਕਾਰਵਾਈ ਦਲ ਦੀ ਤਾਇਨਾਤੀ ਆਦਿ ਜਿਹੇ ਕਦਮ ਚੁੱਕੇ ਜਾਣਗੇ।
ਜੰਮੂ-ਕਸ਼ਮੀਰ ਪੁਲਸ ਅਤੇ ਅਰਧ ਸੈਨਿਕ ਬਲਾਂ ਦੇ ਲਗਭਗ 40 ਹਜ਼ਾਰ ਜਵਾਨਾਂ ਨੂੰ ਯਾਤਰਾ ਦੇ ਮਾਰਗਾਂ 'ਤੇ ਕਰੀਬ ਦੋ ਮਹੀਨਿਆਂ ਤਕ ਤਾਇਨਾਤ ਰੱਖਿਆ ਜਾਵੇਗਾ।
ਗ੍ਰਹਿ ਮੰਤਰੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਸਾਲ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਧਿਕਾਰੀਆਂ ਨੇ ਬਹੁ-ਪੱਧਰ ਸੁਰੱਖਿਆ ਵਿਵਸਥਾ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 10 ਜੁਲਾਈ ਨੂੰ ਅਨੰਤਨਾਗ 'ਚ ਅਮਰਨਾਥ ਯਾਤਰੀਆਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ 9 ਯਾਤਰੀਆਂ ਦੀ ਮੌਤ ਹੋ ਗਈ ਸੀ ਅਤੇ 19 ਲੋਕ ਜ਼ਖਮੀ ਹੋ ਗਏ ਸਨ।
ਘੁਸਪੈਠ ਦੀ ਫਿਰਾਕ 'ਚ ਅੱਤਵਾਦੀ, ਕਰ ਸਕਦੇ ਹਨ ਵੱਡੀ ਵਾਰਦਾਤ
NEXT STORY