ਨਵੀਂ ਦਿੱਲੀ— ਕਸ਼ਮੀਰ 'ਚ ਵਿਗੜਦੇ ਹਾਲਾਤਾਂ ਵਿਚਾਲੇ ਐਲ.ਓ.ਸੀ. ਤੋਂ 35 ਅੱਤਵਾਦੀ ਘੁਸਪੈਠ ਕਰਕੇ ਵਾਰਦਾਤਾਂ ਕਰਨ ਦੀ ਫਿਰਾਕ 'ਚ ਹਨ। ਸੂਤਰਾਂ ਦੇ ਮੁਤਾਬਕ, ਇੰਟੈਲੀਜੈਂਸ ਏਜੰਸੀ ਨੂੰ ਇਸ ਦੀ ਜਾਣਕਾਰੀ ਮਿਲੀ ਹੈ ਕਿ ਇਹ ਅੱਤਵਾਦੀ ਵੱਖ-ਵੱਖ ਗਰੁੱਪਾਂ 'ਚ ਵੱਖ-ਵੱਖ ਇਲਾਕਿਆਂ 'ਚ ਘੁਸਪੈਠ ਕਰ ਸਕਦੇ ਹਨ। ਰਮਜ਼ਾਨ ਦੌਰਾਨ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਨੀਕੋ (ਨਾਨ ਇਨੀਸ਼ੀਏਸ਼ਨ ਆਫ ਕਾਂਬੇਟ ਆਪ੍ਰੇਸ਼ਨ) ਲਾਗੂ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਮੁਤਾਬਕ ਆਰਮੀ ਵਲੋਂ ਸਰਕਾਰ ਨੂੰ ਨੀਕੋ ਦੌਰਾਨ ਹੋਈਆਂ ਅੱਤਵਾਦੀ ਵਾਰਦਾਤਾਂ ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਦੇ ਡੇਟਾ ਸਣੇ ਪੂਰੀ ਰਿਪੋਰਟ ਸੌਂਪੀ ਗਈ ਹੈ। ਰਿਪੋਰਟ ਦੱਸਦੀ ਹੈ ਕਿ ਇਸ ਦੌਰਾਨ ਟੀ.ਆਈ.ਆਈ (ਟੈਰਰਿਸਟ ਇਨੀਸ਼ੀਏਟਿਵ ਇੰਸੀਡੈਂਟ) ਵਧ ਰਹੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਇੰਟੈਲੀਜੈਂਸ ਏਜੰਸੀ ਦੀ ਰਿਪੋਰਟ ਮੁਤਾਬਕ ਚਾਰ ਵੱਖ-ਵੱਖ ਗਰੁੱਪ 'ਚ ਅੱਤਵਾਦੀ ਐਲ.ਓ.ਸੀ. ਤੋਂ ਘੁਸਪੈਠ ਦੀ ਤਿਆਰੀ 'ਚ ਹਨ। ਲਸ਼ਕਰ-ਏ-ਤੋਇਬਾ ਦੇ 18 ਅੱਤਵਾਦੀ ਕਸ਼ਮੀਰ ਦੇ ਕੁਪਵਾੜਾ ਦੇ ਮੱਛੇਲ ਸੈਕਟਰ ਤੋਂ ਘੁਸਪੈਠ ਕਰ ਸਕਦੇ ਹਨ। ਇਹ ਦੋ ਛੋਟੇ ਗਰੁੱਪ ਭਾਰਤ 'ਚ ਦਾਖਲ ਹੋ ਕੇ ਆਮਰੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਲਸ਼ਕਰ-ਏ-ਤੋਇਬਾ ਦੇ 8 ਅੱਤਵਾਦੀ ਨੌਗਾਮ ਸੈਕਟਰ ਤੋਂ ਘੁਸਪੈਠ ਕਰਨ ਦੀ ਫਿਰਾਕ 'ਚ ਹਨ।
ਸੂਤਰਾਂ ਮੁਤਾਬਕ ਪੁੰਛ ਸੈਕਟਰ ਤੋਂ 6 ਅੱਤਵਾਦੀ ਘੁਸਪੈਠ ਦੀ ਕੋਸ਼ਿਸ਼ ਕਰ ਸਕਦੇ ਹਨ। ਇੰਟੈਲੀਜੈਂਸ ਏਜੰਸੀ ਨੂੰ ਜਾਣਕਾਰੀ ਮਿਲੀ ਹੈ ਕਿ ਜੇਕਰ ਇਹ ਅੱਤਵਾਦੀ ਭਾਰਤ 'ਚ ਦਾਖਲ ਹੋਣ 'ਚ ਅਸਫਲ ਰਹੇ ਤਾਂ ਫਾਰਵਡ ਡਿਫੈਂਸ ਲੋਕੇਸ਼ਨ 'ਚ ਆਈਈਡੀ ਪਲਾਂਟ ਕਰ ਸਕਦੇ ਹਨ। ਪੁੰਛ ਸੈਕਟਰ ਦੇ ਵੀ ਬੀਜੀ ਸੈਕਟਰ ਤੋਂ 3 ਅੱਤਵਾਦੀ ਘੁਸਪੈਠ ਕਰਨ ਦੀ ਕੋਸ਼ਿਸ਼ 'ਚ ਹਨ। ਸੂਤਰਾਂ ਮੁਤਾਬਕ ਐਲ.ਓ.ਸੀ. ਤੋਂ ਘੁਸਪੈਠ ਦੀ ਕੋਸ਼ਿਸ਼ ਦੇ ਨਾਲ ਹੀ ਅੱਤਵਾਦੀਆਂ ਦੀ ਯੋਜਨਾ ਘਾਟੀ ਦੇ ਅੰਦਰ ਦੇ ਹਿੱਸੇ 'ਚ ਸੁਰੱਖਿਆ ਬਲਾਂ ਤੋਂ ਹਥਿਆਰ ਖੋਹ ਕੇ ਮਾਹੌਲ ਵਿਗਾੜਨ ਦੀ ਹੈ। ਇੰਟੈਲੀਜੈਂਸ ਏਜੰਸੀ ਦੇ ਸੂਤਰਾਂ ਦੇ ਮੁਤਾਬਕ ਅਨੰਤਨਾਗ 'ਚ ਬੱਸ ਸਟੈਂਡ ਦੇ ਕੋਲ ਅੱਤਵਾਦੀ ਸੁਰੱਖਿਆ ਬਲਾਂ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕਰ ਸਕਦੇ ਹਨ।
ਜੰਮੂ-ਕਸ਼ਮੀਰ 'ਚ ਫੌਜ ਦੀ ਕਥਿਤ ਗੋਲੀਬਾਰੀ 'ਚ ਨੌਜਵਾਨ ਹਲਾਕ, ਲੜਕੀ ਜ਼ਖਮੀ
NEXT STORY