ਸ਼੍ਰੀਨਗਰ— ਪਾਕਿਸਤਾਨ ਵੱਲੋਂ ਲਗਾਤਾਰ ਹੋ ਰਹੀ ਜੰਗਬੰਦੀ ਦੇ ਉਲੰਘਣ ਅਤੇ ਕਸ਼ਮੀਰ 'ਚ ਵਧਦੀਆਂ ਅੱਤਵਾਦੀ ਘਟਨਾ ਨੂੰ ਦੇਖਦੇ ਹੋਏ ਅਮਰਨਾਥ ਯਾਤਰਾ ਦੀ ਸੁਰੱਖਿਆ ਨੂੰ ਪਹਿਲਾਂ ਤੋਂ ਵਧ ਚੁਸਤ ਕਰਨ ਦਾ ਫੈਸਲਾ ਲਿਆ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸੁਰੱਖਿਆ ਫੋਰਸ ਦੀ ਗਿਣਤੀ 'ਚ 17 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸਾਲ 2017 'ਚ ਜਿਥੇ 204 ਕੰਪਨੀਆਂ ਸੁਰੱਖਿਆ 'ਚ ਤਾਇਨਾਤ ਸੀ। ਇਸ ਦੌਰਾਨ ਇਸ ਸਾਲ 238 ਕੰਪਨੀਆਂ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਐੈੱਸ.ਪੀ. ਰੈਂਕ ਦੇ ਅਧਿਕਾਰੀਆਂ ਨੇ ਨੀਮ ਫੌਜੀ ਬਲਾਂ ਨੂੰ ਕੰਪਨੀਆਂ ਦੀ ਅਗਵਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਨਾਲ ਹੀ 1364 ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜੋ ਲੋਕਾਂ ਦੀ ਮਦਦ ਕਰੇਗਾ। ਆਰ.ਐੈੱਫ. ਆਈ.ਡੀ. ਕਾਰਡ ਉਥੇ ਦੇ ਵਾਹਨਾਂ 'ਤੇ ਲਗਾਇਆ ਜਾਵੇਗਾ। ਜਿਸ ਨਾਲ ਵਾਹਨਾਂ ਦੀ ਸੁਰੱਖਿਆ ਸੁਨਿਸ਼ਚਿਤ ਕੀਤੀ ਜਾ ਸਕੇਗੀ। ਜ਼ਮੀਨ ਸਮੇਤ ਆਕਾਸ਼ ਤੋਂ ਹੀ ਪੂਰੀ ਯਾਤਰਾ ਦੌਰਾਨ ਨਜ਼ਰ ਰੱਖ ਜਾਵੇਗੀ। ਅਮਰਨਾਥ ਯਾਤਰਾ ਦੇ ਸੰਵੇਦਨਸ਼ੀਲ ਜਗ੍ਹਾ 'ਤੇ ਡਰੋਨ ਕੈਮਰੇ ਨਾਲ ਨਜ਼ਰ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਦੱਖਣੀ ਕਸ਼ਮੀਰ 'ਚ ਸਥਿਤ ਪਵਿੱਤਰ ਅਮਰਨਾਥ ਗੁਫਾ ਇਸ ਸਾਲ 60 ਦਿਨਾਂ ਦੀ ਹੋਵੇਗੀ। ਇਹ ਯਾਤਰਾ 28 ਜੂਨ ਤੋਂ ਸ਼ੁਰੂ ਹੋਵੇਗੀ। ਪਿਛਲੇ ਸਾਲ ਇਹ ਯਾਤਰਾ 40 ਦਿਨਾਂ ਦੀ ਸੀ।
ਜ਼ਿਕਰਯੋਗ ਹੈ ਕਿ ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ (ਐੱਸ.ਏ.ਐੈੱਸ.ਬੀ.) ਨੇ ਫੈਸਲਾ ਲਿਆ ਹੈ ਕਿ 60 ਦਿਨਾਂ ਯਾਤਰਾ ਹਿੰਦੂ ਕੈਲੰਡਰ ਅਨੁਸਾਰ, 28 ਜੂਨ ਤੋਂ ਜੇਠ ਪੂਰਨਿਮਾ ਦੇ ਸ਼ੁਭ ਮੌਕੇ 'ਤੇ ਸ਼ੁਰੂ ਹੋਵੇਗੀ ਅਤੇ ਹੁਣ ਤੱਕ ਦੀ ਪਰੰਪਰਾ ਅਨੁਸਾਰ ਸ਼੍ਰਾਈਨ ਪੂਰਨਿਮਾ (ਰੱਖੜੀ) ਦੇ ਦਿਨ 26 ਅਗਸਤ ਨੂੰ ਸਮਾਪਤ ਹੋਵੇਗੀ।' ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਐੱਸ.ਏ.ਐੈੱਸ.ਬੀ. ਦੇ ਪ੍ਰਧਾਨ ਐੈੱਨ.ਐੈੱਨ. ਵੋਹਰਾ ਨੇ ਦਿੱਲੀ 'ਚ ਆਯੋਜਿਤ ਸ਼੍ਰਾਈਨ ਬੋਰਡ ਦੀ 34ਵੀਂ ਬੈਠਕ 'ਚ ਇਹ ਫੈਸਲਾ ਲਿਆ ਸੀ।
ਮੈਂ ਹਿੰਦੂ ਅੱਤਵਾਦ ਨਹੀਂ ਸੰਘੀ ਅੱਤਵਾਦ ਦੀ ਗੱਲ ਕਹੀ: ਦਿਗਵਿਜੈ
NEXT STORY