ਜੰਮੂ- ਅਮਰਨਾਥ ਦੀ ਪਵਿੱਤਰ ਗੁਫ਼ਾ ਤੋਂ ਬਾਬਾ ਬਰਫ਼ਾਨੀ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਇਸ ਵਾਰ ਬਾਬਾ ਨੇ ਕਾਫ਼ੀ ਵਿਸ਼ਾਲ ਰੂਪ 'ਚ ਦਰਸ਼ਨ ਦਿੱਤੇ ਹਨ। ਦੱਸਣਯੋਗ ਹੈ ਕਿ ਇਸ ਵਾਰ ਬਾਬਾ ਅਮਰਨਾਥ ਦੀ ਯਾਤਰਾ 28 ਜੂਨ ਤੋਂ ਸ਼ੁਰੂ ਹੋ ਕੇ 22 ਅਗਸਤ ਨੂੰ ਸੰਪੰਨ ਹੋਵੇਗੀ। ਉੱਥੇ ਹੀ ਅਮਰਨਾਥ ਯਾਤਰਾ ਲਈ ਰਜਿਸਟਰੇਸ਼ਨ ਇਕ ਅਪ੍ਰੈਲ ਤੋਂ ਸ਼ੁਰੂ ਹੋ ਚੁਕੀ ਹੈ। 56 ਦਿਨਾਂ ਤੱਕ ਚੱਲਣ ਵਾਲੀ ਬਾਬਾ ਬਰਫ਼ਾਨੀ ਦੀ ਯਾਤਰਾ 2 ਰਸਤਿਆਂ- ਪਹਿਲਗਾਮ ਅਤੇ ਬਾਲਟਾਲ ਤੋਂ ਹੁੰਦੀ ਹੈ। ਬਾਬਾ ਬਰਫ਼ਾਨੀ ਦੀ ਗੁਫ਼ਾ 3,880 ਮੀਟਰ ਦੀ ਉੱਚਾਈ 'ਤੇ ਸਥਿਤ ਹੈ।
446 ਬੈਂਕ ਸ਼ਾਖਾਵਾਂ ਰਾਹੀਂ ਹੋਵੇਗੀ ਰਜਿਸਟਰੇਸ਼ਨ
ਕੋਰੋਨਾ ਪ੍ਰੋਟੋਕਾਲ ਨੂੰ ਦੇਖਦੇ ਹੋਏ ਪੂਰੇ ਦੇਸ਼ 'ਚ ਕਰੀਬ 446 ਬੈਂਕ ਸ਼ਾਖਾਵਾਂ ਰਾਹੀਂ ਰਜਿਸਟਰੇਸ਼ਨ ਇਕ ਅਪ੍ਰੈਲ ਨੂੰ ਸ਼ੁਰੂ ਹੋਇਆ। ਇਕ ਅਧਿਕਾਰੀ ਅਨੁਸਾਰ ਪੰਜਾਬ ਨੈਸ਼ਨਲ ਬੈੰਕ (316), ਜੰਮੂ ਕਸ਼ਮੀਰ ਬੈਂਕ (90) ਅਤੇ ਯੈਸ ਬੈਂਕ (40) ਦੀਆਂ ਬਰਾਂਚਾਂ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ : ਬਾਬਾ ਦੇ ਭਗਤ ਘਰ ਬੈਠੇ ਕਰਨ ਸਕਣਗੇ ਦਰਸ਼ਨ, ਆਰਤੀ ਦਾ ਹੋਵੇਗਾ ਸਿੱਧਾ ਪ੍ਰਸਾਰਣ
ਵੱਡੀ ਗਿਣਤੀ 'ਚ ਆਉਂਦੇ ਹਨ ਸ਼ਰਧਾਲੂ
ਬਾਬਾ ਬਰਫ਼ਾਨੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਆਉਂਦੇ ਹਨ। ਹਾਲਾਂਕਿ ਸਾਲ 2020 'ਚ ਕੋਰੋਨਾ ਕਾਰਨ ਯਾਤਰਾ ਰੱਦ ਕਰ ਦਿੱਤੀ ਗਈ ਸੀ। ਇਸ ਵਾਰ ਯਾਤਰਾ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਇਸ ਦੌਰਾਨ ਕੋਰੋਨਾ ਨਿਯਮਾਂ ਨੂੰ ਧਿਆਨ 'ਚ ਰੱਖਿਆ ਗਿਆ ਹੈ। ਉੱਥੇ ਹੀ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਹਿਲਗਾਮ ਅਤੇ ਬਾਲਟਾਲ ਦੇ ਚੱਪੇ-ਚੱਪੇ 'ਤੇ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਖ਼ਬਰ ਸੀ ਕਿ ਅੱਤਵਾਦੀਆਂ ਦੀ ਨਜ਼ਰ ਅਮਰਨਾਥ ਯਾਤਰਾ 'ਤੇ ਹੈ ਅਤੇ ਇਸ ਦੌਰਾਨ ਉਹ ਲੋਕ ਕਿਸੇ ਵੱਡੇ ਅੱਤਵਾਦੀ ਹਮਲੇ ਨੂੰ ਅੰਜਾਮ ਦੇ ਸਕਦੇ ਹਨ। ਅੱਤਵਾਦੀਆਂ ਨਾਲ ਨਜਿੱਠਣ ਲਈ ਸੁਰੱਖਿਆ ਫ਼ੋਰਸਾਂ ਵਲੋਂ ਹਰ ਰਣਨੀਤੀ ਤਿਆਰ ਕੀਤੀ ਗਈ ਹੈ।
ਇਹ ਲੋਕ ਨਹੀਂ ਕਰ ਸਕਣਗੇ ਯਾਤਰਾ
75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਮਰਨਾਥ ਯਾਤਰਾ ਦੀ ਮਨਜ਼ੂਰੀ ਨਹੀਂ ਹੋਵੇਗੀ। ਉੱਥੇ ਹੀ ਕੋਰੋਨਾ ਨਿਯਮਾਂ ਦੇ ਅਧੀਨ 13 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਜਨਾਨੀਆਂ ਵੀ ਯਾਤਰਾ ਨਹੀਂ ਕਰ ਸਕਣਗੀਆਂ ਅਤੇ ਉਨ੍ਹਾਂ ਦਾ ਰਜਿਸਟਰੇਸ਼ਨ ਵੀ ਨਹੀਂ ਹੋ ਸਕੇਗਾ।
ਇਹ ਵੀ ਪੜ੍ਹੋ : ਮਾਂ ਵੈਸ਼ਨੋ ਦੇਵੀ ਦੇ ਭਵਨ 'ਤੇ ਹੋਈ ਸ਼ਾਨਦਾਰ ਸਜਾਵਟ ਦਾ ਹੋਵੇਗਾ ਟੈਲੀਕਾਸਟ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹੇਠਲੀ ਅਦਾਲਤਾਂ ਸਿਰਫ਼ ਮਹੱਤਵਪੂਰਨ ਮਾਮਲਿਆਂ 'ਤੇ ਕਰਨ ਸੁਣਵਾਈ, ਉਹ ਵੀ ਵੀਡੀਓ ਕਾਨਫਰੰਸ ਨਾਲ : ਹਾਈ ਕੋਰਟ
NEXT STORY