ਜੰਮੂ (ਕਮਲ)- ਇਸ ਵਾਰ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਪਵਿੱਤਰ ਗੁਫ਼ਾ ਤੋਂ ਭਗਤਾਂ ਨੂੰ ਘਰ ਬੈਠੇ ਬਾਬਾ ਬਰਫ਼ਾਨੀ ਦੇ ਦਰਸ਼ਨ ਹੋਣਗੇ। ਸ਼੍ਰੀ ਅਮਰਨਾਥ ਜੀ ਸ਼ਰਾਈਨ ਬੋਰਡ ਵਲੋਂ ਪਵਿੱਤਰ ਗੁਫ਼ਾ ਤੋਂ ਆਰਤੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਸ਼ਰਾਈਨ ਬੋਰਡ ਨੇ ਵੱਕਾਰੀ ਟੀ.ਵੀ. ਚੈਨਲ ਕੰਪਨੀਆਂ ਤੋਂ ਟੈਂਡਰ ਮੰਗੇ ਹਨ ਅਤੇ 26 ਅਪ੍ਰੈਲ ਨੂੰ ਦੁਪਹਿਰ 2 ਵਜੇ ਤੱਕ ਜੰਮੂ ਦੇ ਤਾਲਾਬ ਤਿੱਲੋ ਸਥਿਤ ਦਫ਼ਤਰ ਵਿਚ ਟੈਂਡਰ ਪਹੁੰਚਾਉਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ : 15 ਅਪ੍ਰੈਲ ਤੋਂ ਅਮਰਨਾਥ ਦੀ ਯਾਤਰਾ ਲਈ ਸ਼ੁਰੂ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
ਇਸ ਵਾਰ 28 ਜੂਨ ਤੋਂ ਯਾਤਰਾ ਸ਼ੁਰੂ ਹੋ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ, ਕਿਉਂਕਿ ਬੋਰਡ ਨੂੰ ਇਸ ਵਾਰ 6 ਲੱਖ ਸ਼ਰਧਾਲੂ ਬਾਬਾ ਅਮਰਨਾਥ ਦੀ ਯਾਤਰਾ ਲਈ ਆਉਣ ਦੀ ਉਮੀਦ ਹੈ। ਸ਼ਰਾਈਨ ਬੋਰਡ ਦੇ ਅਧਿਕਾਰਤ ਵੈੱਬ ਪੋਰਟਲ ਵਿਚ ਜਾਰੀ ਸੂਚਨਾ ਅਨੁਸਾਰ ਦਿਨ 'ਚ 2 ਵਾਰ ਆਰਤੀ ਦਾ ਸਿੱਧ ਪ੍ਰਸਾਰਣ ਹੋਇਆ ਕਰੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਨੂੰ ਲੈ ਕੇ ਕੇਜਰੀਵਾਲ ਨੇ ਬੁਲਾਈ ਸਮੀਖਿਆ ਬੈਠਕ, ਕਿਹਾ- ‘ਕ੍ਰਿਪਾ ਕਰ ਕੇ ਕਰਫਿਊ ਦਾ ਕਰੋ ਪਾਲਣ’
NEXT STORY