ਨਵੀਂ ਦਿੱਲੀ-ਭਾਰਤ ਰਤਨ ਨਾਲ ਸਨਮਾਨਿਤ ਡਾਂ. ਭੀਮ ਰਾਓ ਅੰਬੇਡਕਰ ਦੀ ਅੱਜ ਜਯੰਤੀ ਹੈ। ਅੱਜ ਭਾਰਤ ਇੰਨਾ ਵੱਡਾ ਲੋਕਤੰਤਰ ਦੇਸ਼ ਹੈ, ਇਸ ਦੇ ਪਿੱਛੇ ਡਾ. ਬੀ. ਆਰ. ਅੰਬੇਡਕਰ ਦੀ ਸੂਝਬੂਝ ਦਾ ਕਮਾਲ ਹੈ। ਭਾਰਤ ਦੇ ਸੰਵਿਧਾਨ ਨਿਰਮਾਤਾ ਅਤੇ ਸਮਾਜ ਸੁਧਾਰਕ ਡਾਂ. ਭੀਮ ਰਾਓ ਅੰਬੇਡਕਰ ਦਾ ਜਨਮ ਮੱਧ ਪ੍ਰਦੇਸ਼ ਦੇ ਮਹੂ 'ਚ 14 ਅਪ੍ਰੈਲ 1891 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਰਾਮਜੀ ਮਾਲੋਜੀ ਸਕਪਾਲ ਅਤੇ ਮਾਤਾ ਦਾ ਨਾਂ ਭੀਮਾਬਾਈ ਸੀ। ਡਾਂ. ਅੰਬੇਡਕਰ ਆਪਣੇ ਮਾਤਾ-ਪਿਤਾ ਦੀ 14ਵੀਂ ਅਤੇ ਅੰਤਿਮ ਸੰਤਾਨ ਸੀ। ਬਾਬਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਸਮਾਜਿਕ ਬੁਰਾਈਆਂ , ਛੂਤਾਛੂਤ ਅਤੇ ਜਾਤੀਵਾਦ ਪ੍ਰਤੀ ਸੰਘਰਸ਼ 'ਚ ਲਗਾ ਦਿੱਤੀ ਸੀ। ਬਾਬਾ ਜੀ ਗਰੀਬ, ਦਲਿਤਾਂ ਅਤੇ ਸ਼ੋਸ਼ਿਤਾਂ ਦੇ ਅਧਿਕਾਰਾਂ ਲਈ ਸੰਘਰਸ਼ ਕਰਦੇ ਰਹੇ। ਇਹ ਹਨ ਡਾਂ. ਅੰਬੇਡਕਰ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ-
1. ਬਾਬਾ ਸਾਹਿਬ ਅੰਬੇਡਕਰ ਦਾ ਪਰਿਵਾਰ ਮਹਾਰ ਜਾਤੀ (ਦਲਿਤ) ਨਾਲ ਸੰਬੰਧ ਰੱਖਦਾ ਸੀ, ਜਿਸ ਨੂੰ ਅਛੂਤ ਮੰਨਿਆ ਜਾਂਦਾ ਸੀ। ਉਨ੍ਹਾਂ ਦੇ ਪੂਰਵਜ ਲੰਬੇ ਸਮੇਂ ਤੱਕ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਫੌਜ 'ਚ ਨੌਕਰੀ ਕਰਦੇ ਸੀ। ਉਨ੍ਹਾਂ ਦੇ ਪਿਤਾ ਜੀ ਬ੍ਰਿਟਿਸ਼ ਫੌਜ ਦੀ ਮਹੂ ਛਾਉਣੀ 'ਚ ਸੂਬੇਦਾਰ ਸੀ।
2. ਬਚਪਨ ਤੋਂ ਹੀ ਆਰਥਿਕ ਅਤੇ ਸਮਾਜਿਕ ਭੇਦਭਾਵ ਵਾਲੇ ਅੰਬੇਡਕਰ ਨੇ ਕਠਿਨ ਪ੍ਰਸਥਿਤੀਆਂ 'ਚ ਪੜਾਈ ਸ਼ੁਰੂ ਕੀਤੀ। ਸਕੂਲ 'ਚ ਉਨ੍ਹਾਂ ਨਾਲ ਕਾਫੀ ਭੇਦਭਾਵ ਝੱਲਣਾ ਪਿਆ। ਉਨ੍ਹਾਂ ਹੋਰ ਬੱਚਿਆਂ ਨਾਲੋਂ ਸਕੂਲ 'ਚ ਵੱਖਰਾ ਬਿਠਾਇਆ ਜਾਂਦਾ ਸੀ। ਉਹ ਖੁਦ ਵੀ ਪਾਣੀ ਨਹੀਂ ਪੀ ਸਕਦੇ ਸੀ। ਉੱਚ ਜਾਤੀ ਦੇ ਬੱਚੇ ਉਚਾਈ ਤੋਂ ਉਨ੍ਹਾਂ ਦੇ ਹੱਥਾਂ 'ਤੇ ਪਾਣੀ ਪਾਉਂਦੇ ਸੀ।
3.ਅੰਬੇਡਕਰ ਦਾ ਅਸਲ ਨਾਂ ਅੰਬਾਵਾਡੇਕਰ ਸੀ। ਇਹ ਨਾਂ ਉਨ੍ਹਾਂ ਦੇ ਪਿਤਾ ਨੇ ਸਕੂਲ 'ਚ ਦਰਜ ਕਰਵਾਇਆ ਸੀ ਪਰ ਉਨ੍ਹਾਂ ਦੇ ਇੱਕ ਅਧਿਆਪਕ ਨੇ ਉਸ ਦਾ ਨਾਂ ਬਦਲ ਕੇ ਸਰਨੇਮ ਅੰਬੇਡਕਰ ਰੱਖ ਦਿੱਤਾ।
4. ਬਾਲ ਵਿਆਹ ਪ੍ਰਚਲਿਤ ਹੋਣ ਕਾਰਨ 1906 'ਚ ਅੰਬੇਡਕਰ ਦਾ ਵਿਆਹ 9 ਸਾਲ ਦੀ ਲੜਕੀ ਰਾਮਾਬਾਈ ਨਾਲ ਹੋ ਗਿਆ। ਉਸ ਸਮੇਂ ਅੰਬੇਡਕਰ ਦੀ ਉਮਰ 15 ਸਾਲ ਸੀ।
5. 1907 'ਚ ਉਨ੍ਹਾਂ ਨੇ ਮੈਟ੍ਰਿਕ ਪਾਸ ਕੀਤੀ ਅਤੇ ਫਿਰ 1908 'ਚ ਉਨ੍ਹਾਂ ਨੇ ਐਨਫਿੰਸਟਨ ਕਾਲਜ 'ਚ ਦਾਖਲਾ ਲਿਆ। ਇਸ ਕਾਲਜ 'ਚ ਡਾਂ ਸਾਹਿਬ ਦਾਖਲਾ ਲੈਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਸੀ। 1921 'ਚ ਉਨ੍ਹਾਂ ਨੇ ਬੰਬੇ ਯੂਨੀਵਰਸਿਟੀ ਤੋਂ ਇਕੋਨੋਮਿਕਸ ਅਤੇ ਪੋਲੀਟਿਕਸ ਸ਼ਾਇੰਸ ਦੀ ਡਿਗਰੀ ਕੀਤੀ।
6. 1913 'ਚ ਐੱਮ. ਏ ਕਰਨ ਲਈ ਅਮਰੀਕਾ ਚਲੇ ਗਏ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 22 ਸਾਲਾ ਸੀ। ਅਮਰੀਕਾ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ 1921 'ਚ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਐੱਮ. ਏ. ਦੀ ਡਿਗਰੀ ਕੀਤੀ।
7. ਅੰਬੇਡਕਰ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਖਿਲਾਫ ਆਵਾਜ਼ ਉਠਾਉਣ ਲਈ ਪੰਦਰਾਂ ਦਿਨਾਂ ਅਤੇ ਹਫਤਾਵਾਰ ਪੱਤਰਕ ਵੀ ਸ਼ੁਰੂ ਕੀਤੇ। 1927 ਤੋਂ ਉਨ੍ਹਾਂ ਨੇ ਛੂਤਾਛੂਤ ਜਾਤੀਵਾਦ ਖਿਲਾਫ ਆਪਣਾ ਅੰਦੋਲਨ ਤੇਜ਼ ਕਰ ਦਿੱਤਾ। ਮਹਾਰਾਸ਼ਟਰ 'ਚ ਰਾਏਗੜ੍ਹ ਦੇ ਮਹਾੜ 'ਚ ਉਨ੍ਹਾਂ ਨੇ ਸੱਤਿਆਗ੍ਰਹਿ ਵੀ ਸ਼ੁਰੂ ਕੀਤਾ।
8. 1935 'ਚ ਅੰਬੇਡਕਰ ਨੂੰ ਸਰਕਾਰੀ ਲਾਅ ਕਾਲਜ , ਬੰਬੇ ਦਾ ਪ੍ਰਿੰਸੀਪਲ ਬਣਾਇਆ ਗਿਆ। ਉਹ 2 ਸਾਲ ਤੱਕ ਇਸ ਅਹੁਦੇ 'ਤੇ ਰਹੇ।
9. 1936 'ਚ ਅੰਬੇਡਕਰ ਨੇ ਲੇਬਰ ਪਾਰਟੀ ਦਾ ਗਠਨ ਕੀਤਾ।
10. ਉਨ੍ਹਾਂ ਨੂੰ ਸੰਵਿਧਾਨ ਦੀ 'ਮਸੌਦਾ ਕਮੇਟੀ' ਦਾ ਪ੍ਰਧਾਨ ਬਣਾਇਆ ਗਿਆ। ਭਾਰਤ ਦੀ ਆਜ਼ਾਦੀ ਤੋਂ ਬਾਅਦ ਉਨ੍ਹਾਂ ਕਾਨੂੰਨ ਮੰਤਰੀ ਬਣਾਇਆ ਗਿਆ।
11. ਅੰਬੇਡਕਰ ਨੇ 1952 'ਚ ਬੰਬੇ ਨਾਰਥ ਸੀਟ ਤੋਂ ਦੇਸ਼ ਦਾ ਪਹਿਲਾਂ ਆਮ ਚੋਣ ਲੜਿਆ ਸੀ ਪਰ ਉਹ ਹਾਰ ਗਏ ਸੀ। ਉਹ ਰਾਜਸਭਾ ਤੋਂ ਦੋ ਵਾਰ ਸੰਸਦ ਮੈਂਬਰ ਵੀ ਰਹੇ।
12. ਸੰਸਦ 'ਚ ਆਪਣੇ ਹਿੰਦੂ ਕੋਡ ਮਸੌਦੇ ਨੂੰ ਰੋਕੇ ਜਾਣ ਤੋਂ ਬਾਅਦ ਅੰਬੇਡਕਰ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮਸੌਦੇ 'ਚ ਉਤਰਾਧਿਕਾਰੀ, ਵਿਆਹ ਅਤੇ ਅਰਥ ਵਿਵਸਥਾ ਦੇ ਕਾਨੂੰਨਾਂ 'ਚ ਲਿੰਗ ਦੇ ਆਧਾਰ 'ਤੇ ਸਮਾਨਤਾ ਦੀ ਗੱਲ ਕੀਤੀ ਗਈ ਸੀ।
13. 6 ਦਸੰਬਰ 1956 ਨੂੰ ਅੰਬੇਡਕਰ ਦੀ ਮੌਤ ਹੋ ਗਈ ਸੀ। 1990 'ਚ ਉਨ੍ਹਾਂ ਨੂੰ ਮੌਤ ਤੋਂ ਬਾਅਦ ਭਾਰਤ ਦਾ ਸਰਵਉੱਚ ਸਨਮਾਨ ਭਾਰਤ ਰਤਨ ਦਿੱਤਾ ਗਿਆ ਸੀ।
ਵੈਸ਼ਾਲੀ ਜ਼ਿਲੇ 'ਚ ਪੋਕਲੇਨ ਮਸ਼ੀਨ ਨਾਲ ਯਾਤਰੀ ਟ੍ਰੇਨ ਟਕਰਾਉਣ ਨਾਲ ਮਚਿਆ ਹੜਕੰਪ
NEXT STORY