72 ਸਾਲਾ ਨੈਂਨਸੀ ਮਿਮਸ ਸਾਨ ਫ੍ਰਾਂਸਿਸਕੋ ’ਚ ਰਹਿੰਦੀ ਹੈ। ਉਨ੍ਹਾਂ ਨੂੰ ਨ੍ਰਿਤ ਕਰਨ ਦਾ ਬਹੁਤ ਸ਼ੌਕ ਹੈ। ਉਹ ਜਿੰਮ ’ਚ ਲੋਕਾਂ ਨੂੰ ਟ੍ਰੇਨਿੰਗ ਦਿੰਦੀ ਹੈ। ਗਰੁੱਪ ਐਕਸਰਸਾਈਜ਼ ਸਿਖਾਉਂਦੀ ਹੈ। ਫਿਰ ਇਕ ਹੋਰ ਕਲੱਬ ਜਾ ਕੇ ਕਸਰਤ ਕਰਵਾਉਂਦੀ ਹੈ। ਫਿਰ ਵਾਪਸ ਆਪਣੇ ਸਭ ਤੋਂ ਪ੍ਰਿਯ ਸ਼ੌਕ ਬਾਗਵਾਨੀ ਨੂੰ ਪੂਰਾ ਕਰਦੀ ਹੈ। ਲੰਬਾ ਘੁੰਮਣ ਜਾਂਦੀ ਹੈ। ਜਿਸ ਸਮੇਂ ਉਹ ਇਹ ਸਭ ਨਹੀਂ ਕਰ ਰਹੀ ਹੁੰਦੀ ਤਾਂ ਉਹ ਕੁੱਤਿਆਂ ਨੂੰ ਟਰੇਂਡ ਕਰਦੀ ਹੈ ਕਿ ਕਿਵੇਂ ਉਹ ਆਪਣੇ ਮਾਲਿਕਾਂ ਦੀ ਗੱਲ ਮੰਨਣ।
ਉਹ ਲੋਕ ਜੋ ਹੁਣ ਕਿਸੇ ਕਾਰਨ ਕਰ ਕੇ ਆਪਣੇ ਕੰਮ ਖੁਦ ਨਹੀਂ ਕਰ ਪਾਉਂਦੇ, ਮਿਮਸ ਉਨ੍ਹਾਂ ਐਥਲੀਟਸ ਦੇ ਲਈ ਅਜਿਹੇ ਮਦਦਗਾਰ ਕੁੱਤੇ ਤਿਆਰ ਕਰਦੀ ਹੈ ਜੋ ਸਮੇਂ-ਸਮੇਂ ’ਤੇ ਉਨ੍ਹਾਂ ਦੀ ਸਹਾਇਤਾ ਕਰ ਸਕਣ। ਮਿਮਸ ਦਾ ਕਹਿਣਾ ਹੈ ਕਿ ਦਿਨ ਦੇ 8 ਤੋਂ ਲੈ ਕੇ 10 ਘੰਟੇ ਉਹ ਲਗਾਤਾਰ ਕਿਸੇ ਨਾ ਕਿਸੇ ਐਕਟੀਵਿਟੀ ’ਚ ਬਿਤਾਉਂਦੀ ਹੈ, ਇਸ ਦੌਰਾਨ ਉਹ ਬੈਠਦੀ ਨਹੀਂ ਹੈ। ਲਗਾਤਾਰ ਚੱਲਦੀ ਰਹਿੰਦੀ ਹੈ ਜਾਂ ਖੜ੍ਹੀ ਰਹਿੰਦੀ ਹੈ। ਉਹ ਖਾਣ-ਪਾਣ ਦੇ ਕਾਰੋਬਾਰ ਨਾਲ ਵੀ ਜੁੜੀ ਰਹੀ ਹੈ ਪਰ ਆਪਣੇ ਭੋਜਨ ’ਚ ਉਹ ਰੋਜ਼ਾਨਾ ਤੌਰ ’ਤੇ ਅਜਿਹਾ ਖਾਣਾ ਖਾਂਦੀ ਹੈ ਜੋ ਸਰੀਰ ਦੇ ਲਈ ਜ਼ਰੂਰੀ ਹੈ। ਉਸ ’ਚ ਭਰਪੂਰ ਪੋਸ਼ਕ ਤੱਤ ਹੋਣਾ ਚਾਹੀਦਾ। ਮਿਮਸ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣ ’ਚ ਉਮਰ ਕੋਈ ਰੁਕਾਵਟ ਨਹੀਂ ਹੈ। ਹਾਂ ਹਰ ਰੋਜ਼ ਦਾ ਅਨੁਸ਼ਾਸਨ ਖਾਣ-ਪੀਣ ਅਤੇ ਹਰ ਤਰ੍ਹਾਂ ਦੀ ਗਤੀਵਿਧੀ ’ਚ ਜ਼ਰੂਰ ਹੋਣਾ ਚਾਹੀਦਾ।
72 ਸਾਲ ਦੀ ਉਮਰ ’ਚ ਇਸ ਤਰ੍ਹਾਂ ਦੀ ਊਰਜਾ ਸਭ ਨੂੰ ਹੈਰਾਨ ਕਰਦੀ ਹੈ। ਜਦੋਂ ਮਿਮਸ ਦੇ ਬਾਰੇ ’ਚ ਪੜ੍ਹ ਰਹੀ ਸੀ ਤਾਂ ਲੱਗ ਰਿਹਾ ਸੀ ਕਿ ਆਪਣੇ ਦੇਸ਼ ’ਚ ਅਕਸਰ 50 ਤੋਂ ਬਾਅਦ ਲੋਕਾਂ ਨੂੰ ਸਲਾਹ ਦਿੱਤੀ ਜਾਣ ਲੱਗਦੀ ਹੈ ਕਿ ਹੁਣ ਤਾਂ ਬਸ ਬਹੁਤ ਕੰਮ ਕਰ ਲਿਆ। ਕਦੋਂ ਤੱਕ ਕੰਮ ਕਰਦੇ ਰਹੋਗੇ। ਆਰਾਮ ਕਰੋ। ਖਾਸ ਤੌਰ ’ਤੇ ਨੌਕਰੀਪੇਸ਼ਾ ਇਸਤਰੀਆਂ ਨੂੰ ਤਾਂ 30 ਤੋਂ ਬਾਅਦ ਹੀ ਕਿਹਾ ਜਾਣ ਲੱਗਦਾ ਹੈ ਕਿ ਉਮਰ ਤਾਂ ਬੀਤ ਚੱਲੀ। ਹਾਲਾਂਕਿ ਬਦਲਦੇ ਸਮੇਂ ਨੇ ਹੁਣ ਤੱਕ ਇਸ ਤਰ੍ਹਾਂ ਦੇ ਵਿਚਾਰਾਂ ’ਚ ਕੁਝ ਬਦਲਾਅ ਕੀਤਾ ਹੈ। ਭਾਰਤ ’ਚ ਵੀ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜੋ 80-90 ਦੇ ਪਾਰ ਹਨ ਪਰ ਕੰਮ ਕਰਦੇ ਰਹਿਣਾ ਅਤੇ ਪੈਸਾ ਕਮਾਉਣਾ ਚਾਹੁੰਦੀਆਂ ਹਨ।
89 ਸਾਲ ਦੀ ਇਕ ਮਹਿਲਾ ਕਲਕੱਤਾ ਦੀਆਂ ਸੜਕਾਂ ’ਤੇ ਸੈਂਡਵਿਚ ਵੇਚਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਕਰਨ ਨਾਲ ਕੋਈ ਨਹੀਂ ਥੱਕਦਾ। ਹਾਂ ਆਪਣਾ ਗੁਜ਼ਾਰਾ ਕਰਨ ਲਈ ਦੂਜਿਆਂ ਦੇ ਸਾਹਮਣੇ ਹੱਥ ਫੈਲਾਉਣਾ ਪਏ ਤਾਂ ਥਕਾਵਟ ਮਹਿਸੂਸ ਹੁੰਦੀ ਹੈ। ਗੁਜਰਾਤ ਦੀ ਇਕ ਮਹਿਲਾ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ। ਉਸ ਨੇ ਮਿਹਨਤ ਕਰ ਕੇ ਆਪਣੀਆਂ ਦੋ ਬੇਟੀਆਂ ਨੂੰ ਪਾਲਿਆ। ਫਿਰ ਉਨ੍ਹਾਂ ਨਵਾਂ ਕੁਝ ਕਰਨ ਦੀ ਸੂਝੀ ਤਾਂ ਅਜਿਹੇ ਪਕਵਾਨ ਬਣਾਉਣੇ ਸ਼ੁਰੂ ਕੀਤੇ ਜਿਨ੍ਹਾਂ ’ਚ ਘੱਟ ਕੈਲੋਰੀ ਹੁੰਦੀ ਹੈ।
ਉਨ੍ਹਾਂ ਬਣਾਉਣ ’ਚ ਮੈਦਾ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਹ ਕਾਰੋਬਾਰ ਇੰਨਾ ਵਧੀਆ ਕਿ ਹੁਣ ਉਹ ਬਹੁਤ ਸਾਰੀਆਂ ਔਰਤਾਂ ਨੂੰ ਨੌਕਰੀ ਦਿੰਦੀ ਹੈ। 85 ਸਾਲ ਦੀ ਇਕ ਬਜ਼ੁਰਗ ਆਪਣੇ ਆਸ ਪਾਸ ਦੇ ਗਰੀਬ ਬੱਚਿਆਂ ਪੜ੍ਹਾਉਂਦੀ ਹੈ। ਹਾਲ ਹੀ ’ਚ 91 ਸਾਲ ਦੀ ਇਕ ਡਾਕਟਰ ਦਾ ਦਿਹਾਂਤ ਹੋਇਆ ਸੀ। ਉਹ ਆਖਰੀ ਸਮੇਂ ਤੱਕ ਮਰੀਜ਼ਾਂ ਦੀ ਮੁਫਤ ਦੇਖਭਾਲ ਕਰਦੀ ਰਹੀ ਹੈ। ਇਕ ਹੋਰ 79 ਸਾਲ ਦੀ ਮਹਿਲਾ ਸਾੜ੍ਹੀਆਂ ’ਤੇ ਬਿਹਤਰੀਨ ਕਢਾਈ ਕਰਦੀ ਹੈ। ਉਸ ਦੀਆਂ ਬਣਾਈਆਂ ਸਾੜ੍ਹੀਆਂ ਬਹੁਤ ਮਹਿੰਗੀਆਂ ਕੀਮਤਾਂ ’ਤੇ ਵਿਕਦੀਆਂ ਹਨ।
ਇਨ੍ਹਾਂ ਸਾਰੀਆਂ ਉਦਾਹਰਣਾਂ ਨਾਲ ਇਕ ਗੱਲ ਸਪੱਸ਼ਟ ਹੈ ਕਿ ਇਨ੍ਹਾਂ ’ਚੋਂ ਕਿਸੇ ਨੂੰ ਉਮਰ ਤੋਂ ਡਰ ਨਹੀਂ ਲਗਦਾ। ਉਂਝ ਵੀ ਆਪਣੇ ਪੁਰਾਣੇ ਬਿਰਤਾਂਤ ਕਹਿੰਦੇ ਹਨ ਕਿ ਚੱਲਦੇ ਰਹੋ, ਚੱਲਦੇ ਰਹੋ। ਜਦੋਂ ਤੱਕ ਇਹ ਜੀਵਨ ਹੈ, ਕਦੇ ਨਾ ਰੁਕੋ। ਇਕ ਪੁਰਾਣਾ ਗਾਣਾ ਵੀ ਸੰਦਰਭ ’ਚ ਯਾਦ ਆਉਂਦਾ ਹੈ-‘ਜੀਵਨ ਚਲਨੇ ਕਾ ਨਾਮ, ਚਲਤੇ ਰਹੋ, ਸੁਬਾਹ ਸ਼ਾਮ।’
ਉਂਝ ਵੀ ਇਹ ਸੋਚ ਕਿ 60 ਦੇ ਬਾਅਦ ਤੁਸੀਂ ਬੁੱਢੇ ਹੋ ਗਏ। ਕਿਸੇ ਕੰਮ ਦੇ ਲਾਇਕ ਨਹੀਂ ਰਹੇ, ਇਹ ਅਸਲ ’ਚ ਨੌਕਰੀਪੇਸ਼ਾ ਵਰਗ ਦੀ ਸੋਚ ਹੈ। ਕਿਉਂਕਿ ਉੱਥੇ ਨੌਕਰੀ ਦੀ ਇਕ ਉਮਰ ਨਿਰਧਾਰਿਤ ਹੈ। ਜੇਕਰ ਕਿਸਾਨੀ ਦੇ ਜੀਵਨ ਨੂੰ ਦੇਖਿਆ ਜਾਵੇ ਤਾਂ ਜਦੋਂ ਤੱਕ ਸਰੀਰ ’ਚ ਦਮ ਹੈ, ਕਿਸਾਨ ਆਪਣੇ ਖੇਤਾਂ ’ਚ ਕੰਮ ਕਰਦੇ ਰਹਿੰਦੇ ਹਨ। ਉਹ ਕਦੇ ਖਾਲੀ ਨਹੀਂ ਬੈਠਦੇ। ਇਸ ਤਰ੍ਹਾਂ ਅਸੰਗਠਿਤ ਖੇਤਰ ’ਚ ਕੰਮ ਕਰਨ ਵਾਲਿਆਂ ਦੇ ਲਈ ਵੀ ਸ਼ਾਇਦ ਹੀ ਕਦੇ ਰਿਟਾਇਰਮੈਂਟ ਆਉਂਦੀ ਹੈ। ਕਿਉਂਕਿ ਉਨ੍ਹਾਂ ਤਾਂ ਰੋਜ਼ ਖੂਹ ਪੁੱਟਣਾ ਹੈ ਅਤੇ ਰੋਜ਼ ਪਾਣੀ ਪੀਣਾ ਹੈ। ਇਨ੍ਹਾਂ ’ਚ ਵੀ ਸਭ ਤੋਂ ਅੱਗੇ ਰਹਿੰਦੀਆਂ ਹਨ ਔਰਤਾਂ। ਅਸੀਂ ਆਪਣੇ-ਆਪਣੇ ਘਰਾਂ ਦੀਆਂ ਬੁੱਢੀਆਂ ਦਾਦੀ, ਨਾਨੀ ਦੇ ਹੱਥ ਦਾ ਖਾਣਾ ਤਾਂ ਅਸੀਂ ਸਾਰਿਆਂ ਨੇ ਕਦੀ ਤਾਂ ਖਾਧਾ ਹੀ ਹੋਵੇਗਾ। ਉਨ੍ਹਾਂ ਨੂੰ ਹਮੇਸ਼ਾ ਖਾਣਾ ਪਕਾਉਂਦੇ ਅਤੇ ਘਰ ਦੇ ਹੋਰ ਕੰਮ ਕਰਦੇ ਦੇਖਿਆ ਹੋਵੇਗਾ।
ਉਨ੍ਹਾਂ ਦੇ ਹੱਥਾਂ ਦੀ ਬਣਾਈ ਕੜੀ, ਖੀਰ, ਬਾਜਰੇ-ਮੱਕੀ ਦੀ ਰੋਟੀ, ਮਠਿਆਈ, ਆਚਾਰ, ਪਾਪੜ, ਬੜੀਆਂ, ਨਮਕੀਨ ਕੋਈ ਨਾ ਕੋਈ ਪਕਵਾਨ ਅਜਿਹਾ ਜ਼ਰੂਰ ਰਿਹਾ ਹੋਵੇਗਾ, ਜਿਸ ਦਾ ਸਵਾਦ ਕਦੇ ਨਾ ਭੁੱਲਿਆ ਹੋਵੇਗਾ। ਉਹ ਤਾਂ ਕਦੇ ਰਿਟਾਇਰ ਨਹੀਂ ਹੁੰਦੀਆਂ ਸਨ ਅਤੇ ਕੰਮ ਨਾ ਕਰ ਰਹੀਆਂ ਹੋਣ ਤਾਂ ਗੋਦ ’ਚ ਆਪਣੇ ਦੋਹਤੇ-ਪੋਤਿਆਂ ਨੂੰ ਲੈ ਕੇ ਕਦੇ ਲੋਰੀਆਂ ਗਾ ਰਹੀਆਂ ਹਨ ਤਾਂ ਕਦੇ ਕਿਸੇ ਪਰੀ, ਭੂਤ ਅਤੇ ਰਾਕਸ਼ਸ ਦੀ ਕਹਾਣੀ ਸੁਣਾ ਰਹੀਆਂ ਹੁੰਦੀਆਂ ਹਨ। ਆਸ-ਪਾਸ ਬੈਠੇ, ਗੋਦ ’ਚ ਪਏ ਬੱਚੇ ਕਦੇ ਪਰੀ ਲੋਕ ਦੀ ਯਾਤਰਾ ਕਰ ਰਹੇ ਹਨ ਤਾਂ ਕਦੇ ਭੂਤਾਂ ਦੇ ਪਿੱਛੇ ਦੌੜ ਰਹੇ ਹਨ।
ਇਨ੍ਹਾਂ ਔਰਤਾਂ ਦੇ ਜੀਵਨ ’ਚ ਅੰਤ ਸਮੇਂ ਤੱਕ ਵੀ ਕਿੰਨੀ ਤਰ੍ਹਾਂ ਦੇ ਕੰਮ ਹੁੰਦੇ , ਜਿਨ੍ਹਾਂ ਨੂੰ ਅੱਜ ਗਿਣਾਉਣਾ ਤਾਂ ਮੁਸ਼ਕਿਲ ਹੈ ਹੀ, ਅੱਜ ਦੀ ਲ਼ੜਕੀ ਜਾਂ ਇਸਤਰੀ ਨੂੰ ਇਹ ਭਰੋਸਾ ਕਰਨਾ ਵੀ ਮੁਸ਼ਕਿਲ ਹੋਵੇਗਾ ਕਿ ਇਹ ਔਰਤਾਂ ਆਪਣੇ ਬਲਬੂਤੇ ਕਿੰਨੇ ਤਰ੍ਹਾਂ ਦੇ ਕੰਮ ਕਰਦੀਆਂ ਸਨ। ਕਿਸੇ ਚੁਣੌਤੀ ਲਈ ਹਾਰ ਵੀ ਨਹੀਂ ਮੰਨਦੀਆਂ ਸਨ। ਸੱਚ ਤਾਂ ਕਦੇ ਨਾ ਰੁਕਣ ਵਾਲਾ ਮਹਾਮੰਤਰ, ਇਨ੍ਹਾਂ ਦੇ ਜੀਵਨ ਦਾ ਅਸਲੀ ਹਿੱਸਾ ਸੀ। ਇਸ ਲਈ ਮਿਮਸ ਦੇ ਬਾਰੇ ’ਚ ਜਦੋਂ ਪੜ੍ਹਿਆਂ ਤਾਂ ਇਹ ਵੀ ਸੋਚਦੀ ਰਹੀ ਕਿ ਕਾਸ਼, ਇਸਨੂੰ ਸਾਡੀਆਂ ਪਿਛਲੀਆਂ ਪੀੜ੍ਹੀ ਦੀਆਂ ਔਰਤਾਂ ਦੇ ਜੀਵਨ ਦੇ ਬਾਰੇ ’ਚ ਵੀ ਕੁਝ ਪਤਾ ਹੁੰਦਾ।
ਸ਼ਮਾ ਸ਼ਰਮਾ
ਬਿਹਾਰ ’ਚ ਸੱਤਾ ਲਈ ਕਾਂਗਰਸ ਨੇ ਕੀਤਾ ਭ੍ਰਿਸ਼ਟਾਚਾਰ ਨਾਲ ਸਮਝੌਤਾ
NEXT STORY