ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ’ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ਼ਨੀਵਾਰ ਸ਼ਾਮ ਨੂੰ ਬਿਜਨੌਰ ਤੋਂ ਮੇਰਠ ਵੱਲ ਜਾ ਰਹੀ ਇਕ ਐਂਬੂਲੈਂਸ ਮਵਾਨਾ ਖੇਤਰ ’ਚ ਅਚਾਨਕ ਰੁੱਕ ਗਈ, ਕਿਉਂਕਿ ਪੈਟਰੋਲ ਖਤਮ ਹੋ ਗਿਆ। ਇਸ ਦੌਰਾਨ ਉੱਥੋਂ ਲੰਘ ਰਹੇ ਇਕ ਵਿਅਕਤੀ ਨੇ ਆਪਣੇ ਟਰੈਕਟਰ-ਟਰਾਲੀ ਤੋਂ ਐਂਬੂਲੈਂਸ ਨੂੰ ਬੰਨ੍ਹ ਕੇ ਪੈਟਰੋਲ ਪੰਪ ਤੱਕ ਪਹੁੰਚਾਇਆ। ਟਰੈਕਟਰ-ਟਰਾਲੀ ਵਲੋਂ ਐਂਬੂਲੈਂਸ ਖਿੱਚੇ ਜਾਣ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ।
ਓਧਰ ਮੇਰਠ ਦੇ ਮੁੱਖ ਮੈਡੀਕਲ ਅਧਿਕਾਰੀ ਡਾ. ਅਖਿਲੇਸ਼ ਮੋਹਨ ਨੇ ਘਟਨਾ ਦੀ ਸੂਚਨਾ ਦਿੱਤੀ ਅਤੇ ਕਿਹਾ ਕਿ ਐਂਬੂਲੈਂਸ ਮੇਰਠ ਤੋਂ ਨਹੀਂ ਸੀ। ਇਹ ਬਿਜਨੌਰ ਤੋਂ ਮੇਰਠ ਜਾ ਰਹੀ ਸੀ, ਜਦੋਂ ਇਸ ’ਚ ਪੈਟਰੋਲ ਖਤਮ ਹੋ ਗਿਆ। ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਘਟਨਾ ਦਾ ਪਤਾ ਲੱਗਾ।
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਹਸਪਤਾਲ ਬਿਜਨੌਰ ਤੋਂ 2 ਮਹੀਨੇ ਦੇ ਬੱਚੇ ਨੂੰ ਗੰਭੀਰ ਹਾਲਤ ਦੇ ਚੱਲਦੇ ਮੇਰਠ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਐਂਬੂਲੈਂਸ ਕਰਮੀਆਂ ਨੇ ਮਰੀਜ਼ ਦੀ ਹਾਲਤ ਨੂੰ ਵੇਖਦੇ ਹੋਏ ਪੈਟਰੋਲ ਨਹੀਂ ਭਰਵਾਇਆ ਅਤੇ ਮੇਰਠ ਲੈ ਕੇ ਚਲੇ ਗਏ।
ਹਰਿਆਣਾ ਨੇ 5 ਅਪ੍ਰੈਲ ਨੂੰ ਬੁਲਾਇਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
NEXT STORY