ਵਾਸ਼ਿੰਗਟਨ /ਨਵੀਂ ਦਿੱਲੀ (ਬਿਊਰੋ)— ਅਮਰੀਕਾ ਦੇ ਟੈਕਸਾਸ ਸੂਬੇ ਦਾ ਹਿਊਸਟਨ ਸ਼ਹਿਰ ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੈਗਾ ਸ਼ੋਅ ਦਾ ਗਵਾਹ ਬਣਿਆ। ਐੱਨ.ਆਰ.ਜੀ. ਸਟੇਡੀਅਮ ਵਿਚ ਮੌਜੂਦ 50 ਹਜ਼ਾਰ ਲੋਕਾਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਪੀ.ਐੱਮ. ਮੋਦੀ ਨੂੰ ਹਿਊਸਟਨ ਦੇ ਮੇਅਰ ਨੇ 'ਕੀ ਆਫ ਹਿਊਸਟਨ' ਦੇ ਕੇ ਸਨਮਾਨਿਤ ਕੀਤਾ।

ਮੋਦੀ ਦੇ ਸਵਾਗਤ ਦੇ ਬਾਅਦ ਅਮਰੀਕੀ ਪ੍ਰਤੀਨਿਧੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਸਾਡੇ ਪ੍ਰਮੁੱਖ ਰੱਖਿਆ ਹਿੱਸੇਦਾਰ ਦੇ ਰੂਪ ਵਿਚ ਨਾਲ ਹੈ। ਭਾਰਤ ਨੂੰ ਅਮਰੀਕਾ ਇਕ ਭਰੋਸੇਮੰਦ ਦੋਸਤ ਦੇ ਰੂਪ ਵਿਚ ਦੇਖਦਾ ਹੈ। ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਕਾਰਨ ਦੋਹਾਂ ਦੇਸ਼ਾਂ ਵਿਚ ਸੰਬੰਧ ਹੋਰ ਚੰਗੇ ਹੋ ਗਏ ਹਨ। ਭਾਰਤ ਦੇ ਲੋਕਾਂ ਨੇ ਅਮਰੀਕਾ ਵਿਚ ਵੱਡਾ ਯੋਗਦਾਨ ਦਿੱਤਾ ਹੈ। ਭਾਰਤ ਤੇਜ਼ੀ ਨਾਲ ਵਿਕਾਸ ਦੇ ਰਸਤੇ 'ਤੇ ਵੱਧ ਰਿਹਾ ਹੈ।

ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਟਰੰਪ ਨੇ ਵੀ ਮੋਦੀ ਅਤੇ ਇੰਡੀਆ ਦੀ ਤਾਰੀਫ ਕੀਤੀ। ਪੀ.ਐੱਮ. ਮੋਦੀ ਦੇ ਸੰਬੋਧਨ ਦੇ ਬਾਅਦ ਰਾਸ਼ਟਰਪਤੀ ਟਰੰਪ ਨੇ ਉਨ੍ਹਾਂ ਦਾ ਹੱਥ ਫੜ ਕੇ ਸਟੇਡੀਅਮ ਦਾ ਚੱਕਰ ਵੀ ਲਗਾਇਆ।
ਦੇਸ਼ ਦੇ ਸਿਰਫ 2.5 ਫੀਸਦੀ ਕਾਲਜ ਕਰਾਉਂਦੇ ਹਨ ਪੀ. ਐੱਚ. ਡੀ.
NEXT STORY