ਵਾਸ਼ਿੰਗਟਨ (ਬਿਊਰੋ): ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਖਾਤਮੇ ਲਈ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਅਧਿਐਨਾਂ 'ਤੇ ਜ਼ੋਰ ਦੇਣ ਲਈ ਕਿਹਾ ਹੈ। ਇਸ ਦੇ ਤਹਿਤ ਕਈ ਦੇਸ਼ਾਂ ਨੂੰ ਕਿਹਾ ਗਿਆ ਹੈ ਕਿ ਉਹ ਮੈਗਾਟ੍ਰਾਇਲ ਮਤਲਬ ਮਹਾ-ਪਰੀਖਣ ਕਰਨ। ਤੁਹਾਨੂੰ ਜਾਣ ਕੇ ਰਾਹਤ ਹੋਵੇਗੀ ਕਿ ਇਹ ਮਹਾ-ਪਰੀਖਣ ਸ਼ੁਰੂ ਵੀ ਹੋ ਚੁੱਕਾ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਨੇ ਚਾਰ ਸਭ ਤੋਂ ਕਾਰਗਰ ਦਵਾਈਆਂ ਦਾ ਪਰੀਖਣ ਕਰਨ ਲਈ ਕਿਹਾ ਹੈ। ਇਹਨਾਂ ਦਵਾਈਆਂ ਵਿਚ ਹੁਣ ਤੱਕ ਲੋਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਨਾਲ ਠੀਕ ਹੁੰਦੇ ਆਏ ਹਨ। ਅੱਜ ਅਸੀਂ ਤੁਹਾਨੂੰ ਇਹਨਾਂ ਦਵਾਈਆਂ ਬਾਰੇ ਦੱਸ ਰਹੇ ਹਾਂ।
4 ਦਵਾਈਆਂ ਦਾ ਪਰੀਖਣ ਸ਼ੁਰੂ
ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਇਹਨਾਂ 4 ਦਵਾਈਆਂ ਵਿਚੋਂ ਕੋਈ ਇਕ ਜਾਂ ਕਿਸੇ ਦਾ ਮਿਸ਼ਰਨ ਲੋਕਾਂ ਲਈ ਵਰਦਾਨ ਸਾਬਤ ਹੋ ਸਕਦਾ ਹੈ। ਇਹਨਾਂ ਚਾਰੇ ਦਵਾਈਆਂ ਨੂੰ ਮਿਲਾ ਕੇ ਬਣਾਈ ਜਾਣ ਵਾਲੀ ਦਵਾਈ ਹੀ ਕੋਰੋਨਾਵਾਇਰਸ ਦਾ ਖਾਤਮਾ ਕਰ ਸਕਦੀ ਹੈ। ਇਹਨਾਂ ਚਾਰ ਦਵਾਈਆਂ ਦੇ ਨਾਲ ਦੁਨੀਆ ਭਰ ਦੇ ਡਾਕਟਰ 2 ਹੋਰ ਦਵਾਈਆਂ 'ਤੇ ਵੀ ਧਿਆਨ ਦੇ ਰਹੇ ਹਨ। ਇਹਨਾਂ ਦੋਹਾਂ ਦਵਾਈਆਂ ਨੂੰ ਸਾਰਸ ਅਤੇ ਮਰਸ ਦੇ ਦੌਰਾਨ ਬਣਾਇਆ ਗਿਆ ਸੀ ਪਰ ਇਹਨਾਂ ਦਵਾਈਆਂ ਨੂੰ ਗਲੋਬਲ ਪੱਧਰ 'ਤੇ ਇਜਾਜ਼ਤ ਨਹੀਂ ਮਿਲੀ ਸੀ।
ਵਿਸ਼ਵ ਸਿਹਤ ਸੰਗਠਨ ਵੱਲੋਂ ਦੱਸੀਆਂ ਗਈਆਂ ਇਹਨਾਂ 4 ਦਵਾਈਆਂ ਦੀ ਮਦਦ ਦੇ ਨਾਲ ਜਿਹੜੇ ਲੋਕ ਬਹੁਤ ਜ਼ਿਆਦਾ ਗੰਭੀਰ ਹਨ ਉਹ ਜਲਦੀ ਠੀਕ ਹੋਣਗੇ। ਜਿਹੜੇ ਸਿਹਤਕਰਮੀ ਲਗਾਤਾਰ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਉਹ ਸੁਰੱਖਿਅਤ ਰਹਿਣਗੇ। ਨਾਲ ਹੀ ਜਿਹੜੇ ਲੋਕ ਹਲਕੇ ਜਾਂ ਮੱਧਮ ਪੱਧਰ ਦੀ ਬੀਮਾਰੀ ਨਾਲ ਪੀੜਤ ਹਨ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ।
ਜਾਣੋ 4 ਦਵਾਈਆਂ ਦੇ ਬਾਰੇ 'ਚ
- ਇਹਨਾਂ ਵਿਚ ਪਹਿਲੀ ਦਵਾਈ ਰੇਮਡੇਸਿਵੀਰ ਹੈ। ਇਸ ਨੂੰ ਡਿਜੀਜ਼ ਸਾਈਂਸੇਜ ਨੇ ਇਬੋਲਾ ਦੇ ਇਲਾਜ ਲਈ ਬਣਾਇਆ ਸੀ। ਰੇਮਡੇਸਿਵੀਰ ਕਿਸੇ ਵੀ ਵਾਇਰਸ ਦੇ RNA ਨੂੰ ਤੋੜ ਦਿੰਦਾ ਹੈ। ਇਸ ਨਾਲ ਵਾਇਰਸ ਇਨਸਾਨ ਦੇ ਸਰੀਰ ਵਿਚ ਦਾਖਲ ਹੋ ਕੇ ਨਵੇਂ ਵਾਇਰਸ ਪੈਦਾ ਨਹੀਂ ਕਰ ਪਾਉਂਦਾ।
ਅਮਰੀਕਾ ਦੇ ਪਹਿਲੇ ਕੋਵਿਡ-19 ਦੇ ਮਰੀਜ਼ ਨੂੰ ਸਭ ਤੋਂ ਪਹਿਲਾਂ ਰੇਮਡੇਸਿਵੀਰ ਦਵਾਈ ਦਿੱਤੀ ਗਈ ਸੀ। ਉਸ ਦੀ ਹਾਲਤ ਬਹੁਤ ਗੰਭੀਰ ਸੀ ਪਰ ਅਗਲੇ ਦਿਨ ਹੀ ਉਸ ਦੀ ਤਬੀਅਤ ਠੀਕ ਹੋ ਗਈ। ਇਸ ਦੀ ਰਿਪੋਰਟ ਦੀ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿਚ ਵੀ ਪ੍ਰਕਾਸ਼ਿਤ ਹੋਈ ਹੈ।
-ਇਸ ਦੇ ਬਾਅਦ ਦੂਜੀ ਦਵਾਈ ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ ਹੈ। ਇਸ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਵਕਾਲਤ ਕੀਤੀ ਸੀ। ਟਰੰਪ ਨੇ ਕਿਹਾ ਸੀ ਕਿ ਇਹ ਦਵਾਈ ਗੇਮ ਚੇਂਜਰ ਹੋ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਵਿਗਿਆਨਿਕ ਕਮੇਟੀ ਨੇ ਪਹਿਲਾਂ ਇਸ ਦਵਾਈ ਨੂੰ ਖਾਰਿਜ ਕਰ ਦਿੱਤਾ ਸੀ।
13 ਮਾਰਚ, 2020 ਨੂੰ ਜੈਨੇਵਾ ਵਿਚ ਹੋਈ ਵਿਸ਼ਵ ਸਿਹਤ ਸੰਗਠਨ ਦੀ ਵਿਗਿਆਨਿਕ ਕਮੇਟੀ ਦੀ ਬੈਠਕ ਵਿਚ ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ ਨੂੰ ਮਹਾ-ਪਰੀਖਣ 'ਤੇ ਭੇਜਣ ਦੀ ਗੱਲ ਕਹੀ ਗਈ ਕਿਉਂਕਿ ਇਸ ਦਵਾਈ ਨੂੰ ਲੈ ਕੇ ਗਲੋਬਲ ਪੱਧਰ 'ਤੇ ਮੰਗ ਕੀਤੀ ਗਈ ਸੀ। ਕਲੋਰੋਕਵਿਨ ਅਤੇ ਹਾਈਡ੍ਰੋਕਸੀਕਲੋਰੋਕਵਿਨ ਦਵਾਈ ਨਾਲ ਇਨਸਾਨ ਦੇ ਸਰੀਰ ਦੇ ਉਸ ਸੈੱਲ ਦਾ ਅੰਦਰੂਨੀ ਹਿੱਸਾ ਖਤਮ ਹੋ ਜਾਂਦਾ ਹੈ ਜਿਸ 'ਤੇ ਵਾਇਰਸ ਹਮਲਾ ਕਰਦਾ ਹੈ। ਇਸ ਨਾਲ ਕੋਰੋਨਾਵਾਇਰਸ ਦੇ ਬਾਹਰੀ ਸਤਹਿ 'ਤੇ ਮੌਜੂਦ ਪ੍ਰੋਟੀਨ ਦੇ ਕੰਡੇ ਬੇਕਾਰ ਹੋ ਜਾਂਦੇ ਹਨ। ਵਾਇਰਸ ਕਮਜ਼ੋਰ ਹੋ ਜਾਂਦਾ ਹੈ।
- ਤੀਜੀਆਂ ਦਵਾਈਆਂ ਰਿਟੋਨਾਵੀਰ /ਲੋਪਿਨਾਵੀਰ ਹਨ। ਇਹਨਾਂ ਨੂੰ ਕਾਲੇਟ੍ਰਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2000 ਵਿਚ ਇਹਨਾਂ ਦੀ ਵਰਤੋਂ ਅਮਰੀਕਾ ਵਿਚ ਸਭ ਤੋਂ ਜ਼ਿਆਦਾ HIV ਨੂੰ ਰੋਕਣ ਲਈ ਕੀਤੀ ਗਈ ਸੀ। ਇਹ ਦਵਾਈ ਸਰੀਰ ਵਿਚ ਬਹੁਤ ਤੇਜ਼ੀ ਨਾਲ ਘੁਲਦੀ ਹੈ।
ਪੜ੍ਹੋ ਇਹ ਅਹਿਮ ਖਬਰ-ਨਿਊਜ਼ੀਲੈਂਡ 'ਚ ਕੋਵਿਡ-19 ਦੇ 50 ਨਵੇਂ ਮਾਮਲੇ, ਕੁੱਲ ਮ੍ਰਿਤਕਾਂ ਦੀ ਗਿਣਤੀ 18 ਹਜ਼ਾਰ ਦੇ ਪਾਰ
ਹਲਕੇ ਪੱਧਰ ਦੇ ਇਨਫੈਕਸ਼ਨ ਲਈ ਰਿਟੋਨਾਵੀਰ ਦੀ ਵਰਤੋਂ ਕੀਤੀ ਜਾਂਦੀ ਹੈ ਜਦਕਿ ਵੱਧ ਇਨਫੈਕਸ਼ਨ ਹੋਣ ਦੀ ਸਥਿਤੀ ਵਿਚ ਲੋਪਿਨਾਵੀਰ ਦੀ ਵਰਤੋਂ ਹੁੰਦੀ ਹੈ। ਇਹ ਦਵਾਈਆਂ ਸਰੀਰ ਵਿਚ ਵਾਇਰਸ ਦੇ ਹਮਲੇ ਵਾਲੇ ਸਥਾਨ 'ਤੇ ਜਾ ਕੇ ਵਾਇਰਸ ਅਤੇ ਇਨਸਾਨੀ ਸੈੱਲ ਦੇ ਸੰਬੰਧ ਨੰ ਤੋੜ ਦਿੰਦੀਆਂ ਹਨ। ਰਿਟੋਨਾਵੀਰ /ਲੋਪਿਨਾਵੀਰ ਦਾ ਕੋਰੋਨਾਵਾਇਰਸ 'ਤੇ ਪਹਿਲਾ ਟ੍ਰਾਇਲ ਚੀਨ ਦੇ ਵੁਹਾਨ ਵਿਚ ਹੀ ਕੀਤਾ ਗਿਆ ਸੀ। 199 ਮਰੀਜ਼ਾਂ ਨੂੰ ਰੋਜ਼ਾਨਾ ਦੋ ਵਾਰੀ ਦੋ-ਦੋ ਗੋਲੀਆਂ ਦਿੱਤੀਆਂ ਗਈਆਂ। ਇਹਨਾਂ ਵਿਚੋਂ ਕਈ ਮਰੀਜ਼ ਮਾਰੇ ਗਏ ਪਰ ਦਵਾਈ ਦਾ ਅਸਰ ਕੁਝ ਮਰੀਜ਼ਾਂ ਵਿਚ ਦਿਖਾਈ ਦਿੱਤਾ। ਇਸ ਦੀ ਰਿਪੋਰਟ 15 ਮਾਰਚ, 2020 ਨੂੰ ਦੀ ਨਿਊ ਇੰਗਲੈਂਡ ਆਫ ਮੈਡੀਸਨ ਵਿਚ ਪ੍ਰਕਾਸ਼ਿਤ ਹੋਈ ਸੀ।
- ਚੌਥੀ ਦਵਾਈ ਰਿਟੋਨਾਵੀਰ /ਲੋਪਿਨਾਵੀਰ ਅਤੇ ਇੰਟਰਫੇਰਾਨ-ਬੀਟਾ ਦਾ ਮਿਸ਼ਰਨ ਹੈ। ਇਸ ਦਵਾਈ ਦੀ ਵਰਤੋਂ ਸਾਊਦੀ ਅਰਬ ਵਿਚ ਮਿਡਲ ਈਸਟ ਰੇਸਪਿਰੇਟਿਰੀ ਸਿੰਡਰੋਮ (MERS) ਮਹਾਮਾਰੀ ਦੇ ਦੌਰਾਨ ਇਨਫੈਕਟਿਡ ਮਰੀਜ਼ਾਂ 'ਤੇ ਕੀਤੀ ਗਈ ਸੀ। ਇਸ ਨਾਲ ਸਰੀਰ ਦੇ ਟਿਸ਼ੂ ਨੂੰ ਨੁਕਸਾਨ ਪਹੁੰਚਦਾ ਹੈ ਪਰ ਵਾਇਰਸ ਦਾ ਪ੍ਰਭਾਵ ਖਤਮ ਹੋਣ ਲੱਗਦਾ ਹੈ।
ਵਿਸ਼ਵ ਸਿਹਤ ਸੰਗਠਨ ਦੇ ਕਹਿਣ 'ਤੇ ਕਈ ਦੇਸ਼ਾਂ ਜਿਵੇਂ ਅਮਰੀਕਾ, ਯੂਰਪ ਵਿਚ ਫਰਾਂਸ, ਸਪੇਨ, ਅਰਜਨਟੀਨਾ, ਈਰਾਨ, ਦੱਖਣੀ ਅਫਰੀਕਾ, ਚੀਨ , ਦੱਖਣੀ ਕੋਰੀਆ ਆਦਿ ਮਹਾ-ਪਰੀਖਣ ਵਿਚ ਜੁਟ ਗਏ ਹਨ। ਆਸ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਹਨਾਂ ਦਵਾਈਆਂ ਵਿਚੋਂ ਕੋਈ ਦਵਾਈ ਕੋਰੋਨਾਵਾਇਰਸ ਦਾ ਇਲਾਜ ਬਣ ਕੇ ਸਾਹਮਣੇ ਆਵੇਗੀ।
ਪੂਰਾ ਭਾਰਤ ਲਾਕ ਡਾਊਨ, ਨਰਾਤੇ 'ਤੇ ਨਰਿੰਦਰ ਮੋਦੀ ਨੇ ਦੇਵੀ ਮਾਂ ਤੋਂ ਮੰਗਿਆ ਕੁਝ ਖਾਸ
NEXT STORY