ਵੈਲਿੰਗਟਨ (ਬਿਊਰੋ): ਨਿਊਜ਼ੀਲੈਂਡ ਵਿਚ ਕੋਵਿਡ-19 ਦੇ 50 ਨਵੇਂ ਮਾਮਲੇ ਸਾਹਮਣੇ ਆਏ ਹਨ।ਇਸ ਦੇ ਬਾਅਦ ਇੱਥੇ ਐਮਰਜੈਂਸੀ ਲਗਾ ਦਿੱਤੀ ਗਈ ਹੈ। ਡਾਇਰੈਕਟਰ ਆਫ ਸਿਵਲ ਡਿਫੈਂਸ ਐਮਰਜੈਂਸੀ ਮੈਨੇਜਮੈਂਟ ਸਾਰਾ ਸਟੁਅਰਟ ਬਲੈਕ ਨੇ ਕਿਹਾ ਕਿ ਰੱਖਿਆ ਮੰਤਰੀ ਪੀਨੀ ਹੇਨਾਰੇ ਨੇ ਸਿਵਲ ਡਿਫੈਂਸ ਐਮਰਜੈਂਸੀ ਐਕਟ 2002 ਦੇ ਤਹਿਤ ਸਟੇਟ ਐਮਰਜੈਂਸੀ ਲਗਾਈ ਹੈ।
ਸਿਹਤ ਮੰਤਰਾਲੇ ਦੇ ਮੁਤਾਬਕ,''ਬੁੱਧਵਾਰ ਨੂੰ ਆਏ 50 ਨਵੇਂ ਮਾਮਲਿਆਂ ਨੂੰ ਮਿਲਾ ਕੇ ਨਿਊਜ਼ੀਲੈਂਡ ਵਿਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ ਹੁਣ 205 ਹੋ ਗਈ ਹੈ।'' ਉੱਥੇ ਫਰਾਂਸ ਵਿਚ ਕੋਰੋਨਾਵਾਇਰਸ ਨਾਲ ਹੋਰ 240 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,100 ਦੇ ਪਾਰ ਹੋ ਚੁੱਕੀ ਹੈ। ਫਰਾਂਸ ਦੇ ਉੱਚ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਫਰਾਂਸ ਵਿਚ 22,300 ਲੋਕ ਇਸ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਹਨ। ਇਹਨਾਂ ਵਿਚੋਂ 10,178 ਲੋਕ ਹਸਪਤਾਲ ਵਿਚ ਭਰਤੀ ਹਨ।
ਇਸ ਦੇ ਇਲਾਵਾ ਗਲੋਬਲ ਮਹਾਮਾਰੀ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ ਵਿਚ ਇਸ ਦੇ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6,820 ਹੋ ਗਈ ਹੈ। ਇਟਲੀ ਦੇ ਨਾਗਰਿਕ ਸੁਰੱਖਿਆ ਵਿਭਾਗ ਦੇ ਪ੍ਰਮੁ੍ੱਖ ਏਂਜੇਲੋ ਬੋਰੇਲੀ ਨੇ ਮੰਗਲਵਾਰ ਨੂੰ ਟੀ.ਵੀ. 'ਤੇ ਇਕ ਪੱਤਰਕਾਰ ਸੰਮੇਲਨ ਵਿਚ ਦੱਸਿਆ ਕਿ ਪਿਛਲੇ 24 ਘੰਟੇ ਦੇ ਦੌਰਾਨ ਦੇਸ਼ ਵਿਚ ਕੋਰੋਨਾਵਾਇਰਸ ਨਾਲ 743 ਲੋਕਾਂ ਦੀ ਮੌਤ ਹੋਈ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਚ’ ਪਹਿਲੇ ਪੰਜਾਬੀ ਸਿੱਖ ਦੀ ਕੋਰੋਨਾਵਾਇਰਸ ਨਾਲ ਮੌਤ
ਦੁਨੀਆ ਭਰ ਵਿਚ 4 ਲੱਖ ਤੋਂ ਵਧੇਰੇ ਇਨਫੈਕਟਿਡ
ਦੁਨੀਆ ਭਰ ਵਿਚ ਮਹਾਮਾਰੀ ਬਣ ਚੁੱਕੇ ਕੋਵਿਡ-19 ਨਾਲ ਹੁਣ ਤੱਕ 422,829 ਲੋਕ ਇਨਫੈਕਟਿਡ ਹੋਏ ਹਨ ਜਦਕਿ 18,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਯੂਰਪ ਦੀ ਗੱਲ ਕਰੀਏ ਤਾਂ ਕੁੱਲ ਮਾਮਲੇ 1,95,000 ਹਨ ਅਤੇ 10,000 ਤੋਂ ਵਧੇਰੇ ਮੌਤਾਂ ਹੋਈਆਂ ਹਨ।
ਜਾਣੋ ਦੁਨੀਆ ਦੇ ਦੇਸ਼ਾਂ ਦੀ ਸਥਿਤੀ
ਚੀਨ- 81,218 ਮਾਮਲੇ, 3,281 ਮੌਤਾਂ
ਇਟਲੀ- 69,176 ਮਾਮਲੇ, 6,820 ਮੌਤਾਂ
ਅਮਰੀਕਾ- 54,867 ਮਾਮਲੇ, 782 ਮੌਤਾਂ
ਸਪੇਨ- 42,058 ਮਾਮਲੇ, 2,991 ਮੌਤਾਂ
ਜਰਮਨੀ- 32,991 ਮਾਮਲੇ, 159 ਮੌਤਾਂ
ਈਰਾਨ- 24,811 ਮਾਮਲੇ, 1,934 ਮੌਤਾਂ
ਫਰਾਂਸ- 22,304 ਮਾਮਲੇ, 1,100 ਮੌਤਾਂ
ਸਵਿਟਜ਼ਰਲੈਂਡ- 9,877 ਮਾਮਲੇ, 122 ਮੌਤਾਂ
ਦੱਖਣੀ ਕੋਰੀਆ- 9,137 ਮਾਮਲੇ, 126 ਮੌਤਾਂ
ਬ੍ਰਿਟੇਨ- 8,077 ਮਾਮਲੇ, 422 ਮੌਤਾਂ
ਨੀਦਰਲੈਂਡ- 5,560 ਮਾਮਲੇ, 276 ਮੌਤਾਂ
ਆਸਟ੍ਰੀਆ- 5,283 ਮਾਮਲੇ, 28 ਮੌਤਾਂ
ਬੈਲਜੀਅਮ- 4,269 ਮਾਮਲੇ, 122 ਮੌਤਾਂ
ਨਾਰਵੇ- 2,866 ਮਾਮਲੇ, 12 ਮੌਤਾਂ
ਆਸਟ੍ਰੇਲੀਆ- 2,317 ਮਾਮਲੇ, 8 ਮੌਤਾਂ
ਕੈਨੇਡਾ- 2,792 ਮਾਮਲੇ, 26 ਮੌਤਾਂ
ਸਵੀਡਨ- 2,299 ਮਾਮਲੇ, 40 ਮੌਤਾਂ
ਬ੍ਰਾਜ਼ੀਲ- 2,247 ਮਾਮਲੇ, 46 ਮੌਤਾਂ
ਇਜ਼ਰਾਈਲ-1,930 ਮਾਮਲੇ, 3 ਮੌਤਾਂ
ਮਲੇਸ਼ੀਆ- 1,624 ਮਾਮਲੇ, 16 ਮੌਤਾਂ
ਡੈਨਮਾਰਕ- 1,591 ਮਾਮਲੇ, 32 ਮੌਤਾਂ
ਤੁਰਕੀ- 1,872 ਮਾਮਲੇ, 44 ਮੌਤਾਂ
ਜਾਪਾਨ- 1,193 ਮਾਮਲੇ, 43 ਮੌਤਾਂ
ਆਇਰਲੈਂਡ- 1,329 ਮਾਮਲੇ, 7 ਮੌਤਾਂ
ਪਾਕਿਸਤਾਨ- 972 ਮਾਮਲੇ, 7 ਮੌਤਾਂ
ਇੰਡੋਨੇਸ਼ੀਆ- 686 ਮਾਮਲੇ, 55 ਮੌਤਾਂ
ਫਿਲਪੀਨਜ਼- 552 ਮਾਮਲੇ, 35 ਮੌਤਾਂ
ਇਰਾਕ- 316 ਮਾਮਲੇ, 27 ਮੌਤਾਂ
ਭਾਰਤ-562 ਮਾਮਲੇ, 11 ਮੌਤਾਂ
ਰੂਸ- 495 ਮਾਮਲੇ, 1 ਮੌਤ
ਕੋਰੋਨਾ ਦੇ ਕਹਿਰ 'ਚ ਈਰਾਨ ਤੋਂ ਜੋਧਪੁਰ ਪਹੁੰਚੇ 277 ਭਾਰਤੀ
NEXT STORY