ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਛੱਤੀਸਗੜ੍ਹ ’ਚ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਨੂੰ ਬਿਹਤਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ। ਭਾਜਪਾ ਸਰਕਾਰ ਵੱਲੋਂ ਬਸਤਰ ਦੇ ਮੁੜ-ਨਿਰਮਾਣ ਅਤੇ ਖੱਬੇਪੱਖੀ ਅੱਤਵਾਦ ਦੇ ਪੀੜਤਾਂ ਦੇ ਮੁੜ-ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਨਕਸਲਵਾਦ ਨੂੰ ਖਤਮ ਕਰਨਾ ਹੀ ਕਾਫੀ ਨਹੀਂ ਹੈ, ਸਗੋਂ 5 ਦਹਾਕਿਆਂ ’ਚ ਇਸ ਦੇ ਕਾਰਨ ਲੋਕਾਂ ਨੂੰ ਜੋ ਪੀੜ ਝੱਲਣੀ ਪਈ ਹੈ, ਉਸ ਨੂੰ ਦੂਰ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਸ ਦਾ ਸਭ ਤੋਂ ਵੱਧ ਅਸਰ ਖੇਤਰ ਦੇ ਗਰੀਬ ਆਦਿਵਾਸੀ ਭਾਈਚਾਰਿਆਂ ’ਤੇ ਪਿਆ ਹੈ।
ਸ਼ਾਹ ਨੇ ਛੱਤੀਸਗੜ੍ਹ ’ਚ ਨਕਸਲਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਆਯੋਜਿਤ ਇਕ ਪ੍ਰੋਗਰਾਮ ਨੂੰ ਡਿਜੀਟਲ ਮਾਧਿਅਮ ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ 5 ਤੋਂ 7 ਅਕਤੂਬਰ ਤੱਕ ਜਗਦਲਪੁਰ ’ਚ ਆਯੋਜਿਤ ਦਿਵਿਆਂਗ ਸਹਾਇਤਾ ਪ੍ਰੋਗਰਾਮ ਤੋਂ 3,600 ਤੋਂ ਵੱਧ ਲੋਕਾਂ ਨੂੰ ਲਾਭ ਹੋਇਆ, ਜਿਨ੍ਹਾਂ ’ਚ ਇਕੱਲੇ ਬਸਤਰ ਦੇ ਲੱਗਭਗ 1,570 ਲੋਕ ਸ਼ਾਮਲ ਹਨ। ਇਸ ਪਹਿਲ ਹੇਠ ਨਕਸਲਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਬਣਾਵਟੀ ਅੰਗ, ਵ੍ਹੀਲਚੇਅਰ, ਤਿਪਹੀਆ ਸਾਈਕਲ, ਸੁਣਨ ’ਚ ਮਦਦ ਕਰਨ ਵਾਲੇ ਉਪਕਰਣ ਅਤੇ ਲਾਠੀਆਂ ਸਮੇਤ ਹੋਰ ਸਹਾਇਕ ਉਪਕਰਣ ਉਪਲਬਧ ਕਰਵਾਏ ਜਾ ਰਹੇ ਹਨ।
ਸ਼ਾਹ ਨੇ ਕਿਹਾ, ‘‘ਨਕਸਲਵਾਦ ਦਾ ਅੰਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਨ੍ਹਾਂ 5 ਦਹਾਕਿਆਂ ਦੀ ਪੀੜ ਨੂੰ ਮਿਟਾ ਸਕਦੇ ਹਾਂ।’’ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪੀੜਤਾਂ ਦੀ ਜ਼ਿੰਦਗੀ ਅਤੇ ਸਨਮਾਨ ਦੁਬਾਰਾ ਬਹਾਲ ਕਰਨ ’ਚ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਨ੍ਹਾਂ ਯਤਨਾਂ ’ਚ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ ਵੱਡਾ ਬਿਆਨ
NEXT STORY