ਮੁੰਬਈ (ਏਜੰਸੀ)- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਮੁੰਬਈ ਦੇ ਇਕ ਵਿਦਿਆਰਥੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਚ ਡੀਨ ਸੂਰਯਨਾਰਾਇਣ ਦੁਲਾ ਨੂੰ ਸੋਮਵਾਰ ਅਹੁਦੇ ਤੋਂ ਹਟਾ ਦਿੱਤਾ ਗਿਆ। ਸੰਸਥਾ ਦੇ ਅਧਿਕਾਰੀਆਂ ਅਨੁਸਾਰ ਡਾਇਰੈਕਟਰ ਪ੍ਰੋਫੈਸਰ ਸ਼ਿਰੀਸ਼ ਕੇਦਾਰ ਨੇ ਇਕ ਅਧਿਕਾਰਤ ਈਮੇਲ ਜਾਰੀ ਕਰ ਕੇ ਕਿਹਾ ਕਿ ਪ੍ਰੋਫੈਸਰ ਦੁਲਾ ਜੋ ਇਸ ਸਮੇਂ ਡੀਨ (ਪ੍ਰਸ਼ਾਸਕੀ ਮਾਮਲੇ) ਵਜੋਂ ਸੇਵਾ ਨਿਭਾਅ ਰਹੇ ਹਨ, ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਪਹਿਲਾਂ ਪ੍ਰੋਫੈਸਰ ਦੁਲਾ ਕੋਲ ਡੀਨ (ਵਿਦਿਆਰਥੀ ਮਾਮਲੇ) ਦਾ ਅਹੁਦਾ ਸੀ। ਊਰਜਾ ਵਿਗਿਆਨ ਤੇ ਇੰਜੀਨੀਅਰਿੰਗ ਵਿਭਾਗ ’ਚ ਦੂਜੇ ਸਾਲ ਦੇ ਬੀ. ਟੈਕ ਦੇ ਵਿਦਿਆਰਥੀ ਸਾਹਿਲ ਰਵਿੰਦਰ ਵਾਕੋਡੇ (22) ਦੀ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਆਈ. ਆਈ. ਟੀ. ਮੁੰਬਈ ਦੇ ਪੋਵਈ ਕੈਂਪਸ ’ਚ ਉਸ ਦੇ ਹੋਸਟਲ ਦੇ ਕਮਰੇ ’ਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ ਸੀ।
ਦੋਸ਼ ਹੈ ਕਿ ਵਾਕੋਡੇ ਨੇ ਇਕ ਪ੍ਰੀਖਿਆ ਦੌਰਾਨ ਮੋਬਾਈਲ ਫੋਨ ਦੀ ਵਰਤੋਂ ਕਰਦੇ ਸਮੇ ਫੜੇ ਜਾਣ ਤੋਂ ਕੁਝ ਘੰਟਿਆਂ ਬਾਅਦ ਹੀ ਖੁਦਕੁਸ਼ੀ ਕਰ ਲਈ ਸੀ। ਮਹਾਰਾਸ਼ਟਰ ਦੇ ਯਵਤਮਾਲ ਜ਼ਿਲੇ ਦੇ ਰਹਿਣ ਵਾਲੇ ਵਿਦਿਆਰਥੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਵਕੋਡੇ ਨੂੰ ਸੰਸਥਾ ’ਚ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ। ਉਸ ਨੂੰ ਜਾਤੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਕਾਰਨ ਉਸ ਨੇ ਇਹ ਸਖ਼ਤ ਕਦਮ ਚੁੱਕਿਆ। ਉਸ ਦੀ ਖੁਦਕੁਸ਼ੀ ਤੋਂ ਬਾਅਦ ਵਿਦਿਆਰਥੀਆਂ ਨੇ ਕੈਂਪਸ ’ਚ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਵਕੋਡੇ ਨੂੰ ਮੁਅੱਤਲ ਕਰਨ ਦੀ ਧਮਕੀ ਦਿੱਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੁਲਸ ਕਸਟਡੀ 'ਚ ਖੌਫ਼ਨਾਕ ਕਦਮ! ਅਗਵਾ ਦੇ ਮੁਲਜ਼ਮ ਨੇ ਕੋਤਵਾਲੀ ਦੇ ਬਾਥਰੂਮ 'ਚ ਕੀਤੀ ਖੁਦਕੁਸ਼ੀ
NEXT STORY