ਕੋਚੀ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧੀ ਹੈ ਅਤੇ ਉਨ੍ਹਾਂ ਦੇਸ਼ ਵਾਸੀਆਂ ਨੂੰ ਦੁਨੀਆ ਦੇ ਹਰ ਖੇਤਰ ਵਿੱਚ ਭਾਰਤ ਨੂੰ ਸਿਖਰ 'ਤੇ ਲਿਜਾਣ ਲਈ ਆਪਣੀਆਂ ਪੂਰੀਆਂ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਇਸ ਗੱਲ਼ 'ਤੇ ਅਫਸੋਸ ਪ੍ਰਗਟ ਕੀਤਾ ਕਿ ਕੇਰਲ ਅਜੇ ਵੀ ਉਸੇ ਥਾਂ 'ਤੇ ਹੈ, ਜਿੱਥੇ ਇਹ 11 ਸਾਲ ਪਹਿਲਾਂ ਸੀ। ਉਹਨਾਂ ਨੇ ਇਸ ਦੱਖਣੀ ਰਾਜ ਨੂੰ ਪਿੱਛੇ ਧੱਕਣ ਲਈ ਕਮਿਊਨਿਸਟ ਵਿਚਾਰਧਾਰਾ ਕਾਰਨ ਪੈਦਾ ਹੋਈ "ਰੁਕਾਵਟ" ਨੂੰ ਜ਼ਿੰਮੇਵਾਰ ਠਹਿਰਾਇਆ।
ਪੜ੍ਹੋ ਇਹ ਵੀ - ਅਮਰੀਕਾ ਗਏ 5.5 ਕਰੋੜ Visa ਧਾਰਕਾਂ ਲਈ ਬੁਰੀ ਖ਼ਬਰ: ਰੱਦ ਹੋ ਸਕਦੈ ਤੁਹਾਡਾ Visa!
ਇੱਥੇ 'ਮਨੋਰਮ ਨਿਊਜ਼ ਕਨਕਲੇਵ 2025' ਦਾ ਉਦਘਾਟਨ ਕਰਦੇ ਹੋਏ ਸ਼ਾਹ ਨੇ ਮੌਜੂਦਾ ਸਰਕਾਰ ਦੇ ਰਿਕਾਰਡ ਦੀ ਤੁਲਨਾ ਪਿਛਲੀਆਂ ਸਰਕਾਰਾਂ ਨਾਲ ਕੀਤੀ ਅਤੇ ਕਿਹਾ ਕਿ ਭਾਰਤ ਲੰਬੇ ਸਮੇਂ ਤੋਂ ਆਰਥਿਕ ਅਸਥਿਰਤਾ ਦਾ ਸ਼ਿਕਾਰ ਰਿਹਾ ਹੈ। ਕੇਂਦਰੀ ਮੰਤਰੀ ਨੇ ਕਿਹਾ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਭਾਰਤ ਦੀ ਅਰਥਵਿਵਸਥਾ 11ਵੇਂ ਸਥਾਨ 'ਤੇ ਸੀ, ਜਦੋਂ ਕਿ ਕਾਂਗਰਸ ਸਰਕਾਰ ਨੇ 10 ਸਾਲਾਂ ਤੱਕ ਇੰਨਾ ਕੁਝ ਕੀਤਾ ਕਿ ਇਹ 12ਵੇਂ ਸਥਾਨ 'ਤੇ ਨਹੀਂ ਖਿਸਕਿਆ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ 11ਵੀਂ ਤੋਂ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਇਆ ਹੈ।
ਪੜ੍ਹੋ ਇਹ ਵੀ - Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ
ਸ਼ਾਹ ਨੇ ਕਿਹਾ, "ਜਦੋਂ ਤੱਕ ਅਸੀਂ ਸਿਖਰ 'ਤੇ ਨਹੀਂ ਪਹੁੰਚਦੇ ਅਤੇ ਮਹਾਨ ਭਾਰਤ ਦਾ ਨਿਰਮਾਣ ਨਹੀਂ ਕਰ ਲੈਂਦੇ, ਕਿਸੇ ਨੂੰ ਆਰਾਮ ਕਰਨ ਦਾ ਅਧਿਕਾਰ ਨਹੀਂ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੌਰਾਨ ਮੋਦੀ ਜੀ ਨੇ ਟੀਚਾ ਰੱਖਿਆ ਕਿ 75 ਤੋਂ 100 ਸਾਲਾਂ ਦੀ ਯਾਤਰਾ ਵਿੱਚ 140 ਕਰੋੜ ਨਾਗਰਿਕਾਂ ਨੂੰ ਦੇਸ਼ ਨੂੰ ਹਰ ਖੇਤਰ ਵਿੱਚ ਸਿਖਰ 'ਤੇ ਲਿਜਾਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।" ਸ਼ਾਹ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਅਮਰੀਕਾ ਨੇ ਐਲਾਨ ਕੀਤਾ ਹੈ ਕਿ ਜੇਕਰ ਭਾਰਤ ਰੂਸੀ ਤੇਲ ਖਰੀਦਣਾ ਜਾਰੀ ਰੱਖਦਾ ਹੈ ਤਾਂ ਭਾਰਤੀ ਸਾਮਾਨਾਂ 'ਤੇ 25 ਪ੍ਰਤੀਸ਼ਤ ਵਾਧੂ ਡਿਊਟੀ ਲਗਾਈ ਜਾਵੇਗੀ। ਇਸ ਨਾਲ ਕੱਪੜਾ, ਸਮੁੰਦਰੀ ਉਤਪਾਦਾਂ ਅਤੇ ਚਮੜੇ ਦੇ ਨਿਰਯਾਤ ਵਰਗੇ ਖੇਤਰਾਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਵੀ - 'ਆਜ਼ਾਦ ਰਹਿਣਾ ਚਾਹੁੰਦੇ ਹੋ ਤਾਂ ਵਿਆਹ ਨਾ ਕਰਵਾਓ...!' ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਦਾ ਇਤਿਹਾਸ ਸ਼ਾਂਤੀ ਅਤੇ ਵਿਕਾਸ ਦੇ ਮਾਮਲੇ ਵਿੱਚ ਲਿਖਿਆ ਜਾਵੇਗਾ, ਤਾਂ ਮੋਦੀ ਸ਼ਾਸਨ ਦੇ 11 ਸਾਲਾਂ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਗ੍ਰਹਿ ਮੰਤਰੀ ਨੇ ਕਿਹਾ, ''ਫਿਰ ਵੀ ਮੈਨੂੰ ਅਫ਼ਸੋਸ ਹੈ ਕਿ ਭਾਰਤ ਤਾਂ ਅੱਗੇ ਵੱਧ ਗਿਆ ਪਰ ਕੇਰਲ ਅੱਝ ਵੀ ਉੱਥੇ ਹੀ ਹੈ, ਜਿੱਥੇ ਇਹ 11 ਸਾਲ ਪਹਿਲਾਂ ਸੀ। ਕੇਰਲ ਵਿੱਚ ਅਥਾਹ ਸੰਭਾਵਨਾਵਾਂ ਹਨ ਪਰ ਕਮਿਊਨਿਸਟ ਵਿਚਾਰਧਾਰਾ ਕਾਰਨ ਪੈਦਾ ਹੋਏ ਰੁਕਾਵਟ ਨੇ ਇਸਦੇ ਵਿਕਾਸ ਨੂੰ ਰੋਕ ਦਿੱਤਾ ਹੈ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਕੇਰਲ ਦੇ ਲੋਕ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਰਾਸ਼ਟਰੀ ਵਿਕਾਸ ਯਾਤਰਾ ਵਿੱਚ ਸ਼ਾਮਲ ਹੋਣਗੇ।"
ਪੜ੍ਹੋ ਇਹ ਵੀ - ਸਕੂਲ 'ਚ ਵੱਡੀ ਵਾਰਦਾਤ: 10ਵੀਂ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਰ 'ਤਾ ਕਤਲ, ਭੜਕੇ ਮਾਪੇ, ਮਚੀ ਤਰਥੱਲੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰੇਮ ਕਹਾਣੀ ਦਾ ਖੌਫ਼ਨਾਕ ਅੰਤ ! ਚੰਡੀਗੜ੍ਹ ਦੇ ਹੋਟਲ 'ਚ ਲਿਆ ਕਮਰਾ ਤੇ...
NEXT STORY