ਭਾਰਤ ਦਾ ਇਤਿਹਾਸ ਉਨ੍ਹਾਂ ਮਹਾਨ ਪੁਰਸ਼ਾਂ ਨਾਲ ਸ਼ਿੰਗਾਰਿਆ ਹੋਇਆ ਹੈ ਜਿਨ੍ਹਾਂ ਦੇ ਦ੍ਰਿਸ਼ਟੀਕੋਣ, ਮਜ਼ਬੂਤ ਇੱਛਾ ਸ਼ਕਤੀ ਅਤੇ ਫੈਸਲਾਕੁੰਨ ਅਗਵਾਈ ਨੇ ਰਾਸ਼ਟਰ ਦੀ ਏਕਤਾ ਅਤੇ ਤਾਕਤ ਨੂੰ ਯਕੀਨੀ ਬਣਾਇਆ। ਉਨ੍ਹਾਂ ਵਿਚੋਂ ਸਰਦਾਰ ਵੱਲਭ ਭਾਈ ਪਟੇਲ, ਜਿਨ੍ਹਾਂ ਨੂੰ ਭਾਰਤ ਦਾ ਲੋਹ ਪੁਰਸ਼ ਕਿਹਾ ਜਾਂਦਾ ਹੈ ਅਤੇ ਮੌਜੂਦਾ ਗ੍ਰਹਿ ਮੰਤਰੀ ਅਮਿਤਭਾਈ ਅਨਿਲਚੰਦਰ ਸ਼ਾਹ ਇਕ ਵਿਸ਼ੇਸ਼ ਸਥਾਨ ਰੱਖਦੇ ਹਨ। ਜਿੱਥੇ ਸਰਦਾਰ ਪਟੇਲ ਜੀ ਨੂੰ ਸੁਤੰਤਰ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੈ, ਉੱਥੇ ਅਮਿਤ ਸ਼ਾਹ ਜੀ ਨੂੰ ਸਭ ਤੋਂ ਲੰਬੇ ਸਮੇਂ ਤੱਕ ਗ੍ਰਹਿ ਮੰਤਰੀ ਵਜੋਂ ਦੇਸ਼ ਦੀ ਸੇਵਾ ਕਰ ਕੇ ਇਤਿਹਾਸ ਰਚਣ ਦਾ ਮਾਣ ਪ੍ਰਾਪਤ ਹੈ।
ਇਸੇ ਤਰ੍ਹਾਂ ਅਮਿਤ ਸ਼ਾਹ ਨੂੰ ਆਧੁਨਿਕ ਭਾਰਤ ਵਿਚ ਸਭ ਤੋਂ ਲੰਬੇ ਸਮੇਂ ਤੱਕ ਕੇਂਦਰੀ ਗ੍ਰਹਿ ਮੰਤਰੀ ਵਜੋਂ ਰਾਸ਼ਟਰ ਦੀ ਸੇਵਾ ਕਰਨ ਦਾ ਇਤਿਹਾਸ ਰਚਣ ਦਾ ਮਾਣ ਪ੍ਰਾਪਤ ਹੈ। ਦੋਵਾਂ ਆਗੂਆਂ ਨੇ ਵੱਖ-ਵੱਖ ਯੁੱਗਾਂ ਵਿਚ ਭਾਰਤ ਦੀ ਏਕਤਾ ਅਤੇ ਸੁਰੱਖਿਆ ਲਈ ਇਤਿਹਾਸਕ ਕੰਮ ਕੀਤੇ। ਇਹ ਵੀ ਇਕ ਇਤਿਹਾਸਕ ਸੰਜੋਗ ਹੈ ਕਿ ਦੋਵੇਂ ਗੁਜਰਾਤ ਨਾਲ ਸਬੰਧਤ ਸਨ। ਸਤਿਕਾਰਯੋਗ ਸਰਦਾਰ ਪਟੇਲ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਆਪਣਾ ਨੇਤਾ ਮੰਨਿਆ ਅਤੇ ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਪ੍ਰਸਿੱਧ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਆਪਣਾ ਮਾਰਗਦਰਸ਼ਕ ਮੰਨਿਆ। ਦੋਵਾਂ ਨੇ ਜ਼ਮੀਨੀ ਪੱਧਰ ਤੋਂ ਦੇਸ਼ ਦੀ ਸੇਵਾ ਦਾ ਕੰਮ ਸ਼ੁਰੂ ਕੀਤਾ ਅਤੇ ਆਪਣੀ ਅਣਥੱਕ ਮਿਹਨਤ ਅਤੇ ਬੇਮਿਸਾਲ ਸਮਰਪਣ ਨਾਲ ਰਾਸ਼ਟਰ ਦੀ ਦਿਸ਼ਾ ਨਿਰਧਾਰਤ ਕਰਨ ਲਈ ਕੰਮ ਕੀਤਾ।
ਸਰਦਾਰ ਪਟੇਲ : ਭਾਰਤ ਦੀ ਏਕਤਾ ਦੇ ਿਸ਼ਲਪਕਾਰ : ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਗੁਜਰਾਤ ਵਿਚ ਹੋਇਆ ਸੀ। ਉਹ ਆਜ਼ਾਦੀ ਸੰਗਰਾਮ ਦੇ ਇਕ ਪ੍ਰਮੁੱਖ ਨੇਤਾ ਬਣੇ ਅਤੇ ਆਪਣੇ ਸ਼ੁਰੂਆਤੀ ਸਾਲਾਂ ਤੋਂ ਹੀ ਲੋਕਾਂ ਦੀ ਸੇਵਾ ਲਈ ਸਮਰਪਿਤ ਸਨ। 1917 ਵਿਚ ਉਹ ਅਹਿਮਦਾਬਾਦ ਦੇ ਸੈਨੀਟੇਸ਼ਨ ਕਮਿਸ਼ਨਰ ਚੁਣੇ ਗਏ ਅਤੇ 1924 ਤੋਂ 1928 ਤੱਕ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ, ਉਨ੍ਹਾਂ ਨੇ ਅਹਿਮਦਾਬਾਦ ਵਿਚ ਪਾਣੀ ਦੀ ਸਪਲਾਈ, ਸੈਨੀਟੇਸ਼ਨ ਅਤੇ ਟਾਊਨ ਪਲਾਨਿੰਗ ਵਿਚ ਇਤਿਹਾਸਕ ਸੁਧਾਰ ਕੀਤੇ। 1917 ਦੀ ਪਲੇਗ ਅਤੇ 1918 ਦੇ ਅਕਾਲ ਵਰਗੇ ਸੰਕਟਾਂ ਵਿਚ ਉਨ੍ਹਾਂ ਨੇ ਲੋਕਾਂ ਦੇ ਦੁੱਖਾਂ ਨੂੰ ਘਟਾਉਣ ਲਈ ਅਣਥੱਕ ਯਤਨ ਕੀਤੇ।
ਆਜ਼ਾਦੀ ਤੋਂ ਬਾਅਦ ਸਰਦਾਰ ਪਟੇਲ ਦਾ ਸਭ ਤੋਂ ਵੱਡਾ ਯੋਗਦਾਨ ਭਾਰਤ ਦੀਆਂ 565 ਰਿਆਸਤਾਂ ਦਾ ਭਾਰਤੀ ਸੰਘ ਵਿਚ ਰਲੇਵਾਂ ਸੀ। ਸਰਦਾਰ ਪਟੇਲ ਨੇ ਕੂਟਨੀਤੀ, ਗੱਲਬਾਤ ਅਤੇ ਜਿੱਥੇ ਜ਼ਰੂਰੀ ਸੀ, ਜੂਨਾਗੜ੍ਹ, ਹੈਦਰਾਬਾਦ, ਤ੍ਰਾਵਣਕੋਰ, ਭੋਪਾਲ ਅਤੇ ਕਸ਼ਮੀਰ ਵਰਗੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਸਖ਼ਤੀ ਦਾ ਸਹਾਰਾ ਲਿਆ। ਉਨ੍ਹਾਂ ਨੇ ਜੂਨਾਗੜ੍ਹ ਅਤੇ ਹੈਦਰਾਬਾਦ ਦੇ ਮਾਮਲੇ ਵਿਚ ਤਾਕਤ ਦੀ ਵਰਤੋਂ ਕਰਨ ਤੋਂ ਵੀ ਝਿਜਕ ਨਹੀਂ ਕੀਤੀ। ਪਟੇਲ ਨੇ ਭਾਰਤ ਦੇ ਟੁੱਟਣ ਨੂੰ ਰੋਕਿਆ ਅਤੇ ਰਾਸ਼ਟਰ ਨੂੰ ਇਕ ਦੂਜੇ ਨਾਲ ਜੋੜਿਆ। ਇਸ ਇਤਿਹਾਸਕ ਕਾਰਜ ਨੇ ਉਨ੍ਹਾਂ ਨੂੰ ਭਾਰਤ ਦਾ ਲੋਹ ਪੁਰਸ਼ ਬਣਾ ਦਿੱਤਾ।
ਅਮਿਤ ਸ਼ਾਹ : ਆਧੁਨਿਕ ਭਾਰਤ ਦਾ ਪਹਿਰੇਦਾਰ : ਅਮਿਤ ਸ਼ਾਹ ਅੱਜ ਇਸ ਪ੍ਰੰਪਰਾ ਨੂੰ ਅੱਗੇ ਵਧਾ ਰਹੇ ਹਨ। ਗੁਜਰਾਤ ਨਾਲ ਸਬੰਧਤ ਅਮਿਤ ਸ਼ਾਹ ਆਪਣੇ ਵਿਦਿਆਰਥੀ ਜੀਵਨ ਦੌਰਾਨ ਮਹਾਨ ਦੇਸ਼ ਭਗਤਾਂ ਦੀਆਂ ਜੀਵਨੀਆਂ ਪੜ੍ਹ ਕੇ ਬਹੁਤ ਪ੍ਰਭਾਵਿਤ ਹੋਏ ਸਨ। 1977 ਦੀਆਂ ਆਮ ਚੋਣਾਂ ਸਮੇਂ ਉਹ ਸਿਰਫ਼ 13 ਸਾਲ ਦੇ ਸਨ ਪਰ ਫਿਰ ਵੀ ਉਨ੍ਹਾਂ ਨੇ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਰਦਾਰ ਪਟੇਲ ਦੀ ਧੀ ਮਨੀਬੇਨ ਪਟੇਲ, ਜੋ ਕਿ ਜਨ ਸੰਘ ਦੀ ਉਮੀਦਵਾਰ ਸੀ, ਲਈ ਪੋਸਟਰ ਅਤੇ ਸਟਿੱਕਰ ਲਗਾਏ।
ਉਨ੍ਹਾਂ ਦਾ ਜਨਤਕ ਜੀਵਨ 1980 ਵਿਚ ਸ਼ੁਰੂ ਹੋਇਆ ਜਦੋਂ ਸਿਰਫ਼ 16 ਸਾਲ ਦੀ ਉਮਰ ਵਿਚ ਉਹ ਰਾਸ਼ਟਰੀ ਸਵੈਮ-ਸੇਵਕ ਸੰਘ ਵਿਚ ਇਕ ਨੌਜਵਾਨ ਵਲੰਟੀਅਰ ਵਜੋਂ ਸ਼ਾਮਲ ਹੋਏ। 1982 ਵਿਚ ਉਹ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੀ ਗੁਜਰਾਤ ਇਕਾਈ ਦੇ ਸੰਯੁਕਤ ਸਕੱਤਰ ਬਣੇ। 1984 ਵਿਚ ਉਨ੍ਹਾਂ ਨੇ ਭਾਜਪਾ ਲਈ ਪੋਲਿੰਗ ਏਜੰਟ ਵਜੋਂ ਕੰਮ ਕੀਤਾ। 1987 ਵਿਚ ਉਹ ਭਾਜਪਾ ਯੁਵਾ ਮੋਰਚਾ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਸੰਗਠਨਾਤਮਕ ਹੁਨਰ ਨੇ ਜਲਦੀ ਹੀ ਉਨ੍ਹਾਂ ਨੂੰ ਪਾਰਟੀ ਵਿਚ ਇਕ ਵਿਸ਼ੇਸ਼ ਪਛਾਣ ਦਿਵਾਈ।
1990 ਦੇ ਦਹਾਕੇ ਵਿਚ ਜਦੋਂ ਭਾਜਪਾ ਗੁਜਰਾਤ ਵਿਚ ਤੇਜ਼ੀ ਨਾਲ ਵਧ ਰਹੀ ਸੀ, ਸ਼ਾਹ ਨੇ ਸੰਗਠਨਾਤਮਕ ਕੰਮ ਵਿਚ ਸ਼੍ਰੀ ਨਰਿੰਦਰ ਮੋਦੀ ਨਾਲ ਮਿਲ ਕੇ ਕੰਮ ਕੀਤਾ। 1997 ਵਿਚ ਉਹ ਪਹਿਲੀ ਵਾਰ ਸਰਖੇਜ ਤੋਂ ਵਿਧਾਇਕ ਚੁਣੇ ਗਏ ਅਤੇ 25,000 ਵੋਟਾਂ ਦੇ ਫਰਕ ਨਾਲ ਜਿੱਤੇ। ਇਸ ਤੋਂ ਬਾਅਦ ਉਨ੍ਹਾਂ ਨੇ ਹਰ ਚੋਣ ਜਿੱਤੀ ਅਤੇ ਜਦੋਂ ਉਨ੍ਹਾਂ ਨੇ ਨਾਰਣਪੁਰਾ ਤੋਂ ਪੰਜਵੀਂ ਵਾਰ ਚੋਣ ਲੜੀ, ਤਾਂ ਉਨ੍ਹਾਂ ਨੇ 63,235 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ। ਵਿਧਾਇਕ ਵਜੋਂ ਆਪਣੇ ਲੰਬੇ ਕਾਰਜਕਾਲ ਦੌਰਾਨ ਸ਼ਾਹ ਨੇ ਸਿਰਫ਼ ਵਿਧਾਇਕ ਫੰਡਾਂ ’ਤੇ ਨਿਰਭਰ ਨਾ ਰਹਿ ਕੇ ਵੱਖ-ਵੱਖ ਸਰੋਤਾਂ ਤੋਂ ਇਲਾਕੇ ਵਿਚ ਬਹੁਤ ਸਾਰੇ ਵਿਕਾਸ ਕਾਰਜ ਕਰਵਾਏ।
1998 ਵਿਚ ਉਹ ਗੁਜਰਾਤ ਭਾਜਪਾ ਦੇ ਸੂਬਾ ਸਕੱਤਰ ਬਣੇ ਅਤੇ ਅਗਲੇ ਹੀ ਸਾਲ ਉਨ੍ਹਾਂ ਨੂੰ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ। ਗੁਜਰਾਤ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਰਾਜ ਦੀ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਅਤੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਮਜ਼ੋਰ ਸੁਰੱਖਿਆ ਪ੍ਰਣਾਲੀ ਸਮਾਜ ਅਤੇ ਦੇਸ਼ ਦੀ ਤਰੱਕੀ ਵਿਚ ਰੁਕਾਵਟ ਹੈ। 2012 ਵਿਚ ਉਹ ਨਾਰਣਪੁਰਾ ਤੋਂ ਦੁਬਾਰਾ ਵਿਧਾਇਕ ਚੁਣੇ ਗਏ। 2013 ਵਿਚ ਭਾਜਪਾ ਨੇ ਉਨ੍ਹਾਂ ਨੂੰ ਰਾਸ਼ਟਰੀ ਜਨਰਲ ਸਕੱਤਰ ਬਣਾਇਆ। 2014 ਦੀਆਂ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦਾ ਇੰਚਾਰਜ ਬਣਾਇਆ ਗਿਆ ਜਿੱਥੇ ਭਾਜਪਾ ਨੇ 73 ਸੀਟਾਂ ਜਿੱਤ ਕੇ ਇਤਿਹਾਸ ਰਚਿਆ।
9 ਜੁਲਾਈ 2014 ਨੂੰ ਅਮਿਤ ਸ਼ਾਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ। ਉਨ੍ਹਾਂ ਦੀ ਅਗਵਾਈ ਵਿਚ ਭਾਜਪਾ ਨੇ ਇਕ ਇਤਿਹਾਸਕ ਮੈਂਬਰਸ਼ਿਪ ਮੁਹਿੰਮ ਚਲਾਈ ਅਤੇ ਸਿਰਫ਼ ਪੰਜ ਮਹੀਨਿਆਂ ਵਿਚ 11 ਕਰੋੜ ਮੈਂਬਰ ਭਰਤੀ ਕੀਤੇ। 2017 ਵਿਚ ਉਹ ਗੁਜਰਾਤ ਤੋਂ ਰਾਜ ਸਭਾ ਮੈਂਬਰ ਬਣੇ। 2019 ਵਿਚ ਜਦੋਂ ਮੋਦੀ ਸਰਕਾਰ ਸੱਤਾ ਵਿਚ ਵਾਪਸ ਆਈ ਤਾਂ ਉਨ੍ਹਾਂ ਨੂੰ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਗਿਆ। ਗ੍ਰਹਿ ਮੰਤਰੀ ਬਣਨ ਤੋਂ ਬਾਅਦ ਅਮਿਤ ਸ਼ਾਹ ਨੇ ਇਤਿਹਾਸਕ ਫੈਸਲਾ ਲਿਆ ਅਤੇ ਧਾਰਾ 370 ਨੂੰ ਖਤਮ ਕਰ ਦਿੱਤਾ। ਅੱਜ ਜੰਮੂ-ਕਸ਼ਮੀਰ ਵਿਚ ਚੋਣਾਂ ਸ਼ਾਂਤੀਪੂਰਵਕ ਹੋ ਰਹੀਆਂ ਹਨ। ਸੜਕਾਂ, ਬਿਜਲੀ, ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਬੁਨਿਆਦੀ ਢਾਂਚੇ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਅਮਿਤ ਸ਼ਾਹ ਦੀ ਅਗਵਾਈ ਵਿਚ ਨਾਗਰਿਕਤਾ ਸੋਧ ਕਾਨੂੰਨ ਨੇ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿਚ ਕੱਟੜਪੰਥੀਆਂ ਦੁਆਰਾ ਸਤਾਏ ਗਏ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ ਨੂੰ ਇਕ ਨਵਾਂ ਜੀਵਨ ਦਿੱਤਾ। ਅਮਿਤ ਸ਼ਾਹ ਨੇ ਉੱਤਰ-ਪੂਰਬੀ ਭਾਰਤ ਦੀਆਂ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨੂੰ ਵੀ ਹੱਲ ਕੀਤਾ। ਸਰਦਾਰ ਪਟੇਲ ਅਤੇ ਅਮਿਤ ਸ਼ਾਹ ਦੋ ਯੁੱਗਾਂ, ਦੋ ਸ਼ਖਸੀਅਤਾਂ ਦੇ ਪ੍ਰਤੀਕ ਹਨ ਪਰ ਇਕੋ ਟੀਚਾ ਹੈ। ਸਰਦਾਰ ਪਟੇਲ ਨੇ ਰਿਆਸਤਾਂ ਨੂੰ ਮਿਲਾ ਕੇ ਭਾਰਤ ਨੂੰ ਇਕ ਕੀਤਾ। ਦੋਵਾਂ ਨੇਤਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਮਜ਼ਬੂਤ ਦ੍ਰਿੜ੍ਹ ਇਰਾਦੇ ਅਤੇ ਸਹੀ ਅਗਵਾਈ ਨਾਲ, ਕੋਈ ਵੀ ਰਾਸ਼ਟਰ ਅਟੁੱਟ ਮਜ਼ਬੂਤੀ ਦੇ ਸਕਦਾ ਹੈ।
ਪ੍ਰੇਮ ਸ਼ੁਕਲ
(ਰਾਸ਼ਟਰੀ ਬੁਲਾਰੇ, ਭਾਜਪਾ)
ਪੈਰੋਲ ਅਤੇ ਫਰਲੋ : ਕਾਨੂੰਨ ਜਾਂ ਵਿਸ਼ੇਸ਼ ਅਧਿਕਾਰ?
NEXT STORY