ਅਮੇਠੀ (ਭਾਸ਼ਾ)— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਦੇ ਸਮਰਥਨ 'ਚ ਰੋਡ ਸ਼ੋਅ ਕੀਤਾ। ਕਰੀਬ 2 ਕਿਲੋਮੀਟਰ ਦੇ ਇਸ ਰੋਡ ਸ਼ੋਅ ਦੌਰਾਨ ਸ਼ਾਹ ਨਾਲ ਸਮਰਿਤੀ ਤੋਂ ਇਲਾਵਾ ਪਾਰਟੀ ਦੇ ਕਈ ਹੋਰ ਨੇਤਾ ਵੀ ਮੌਜੂਦ ਸਨ। ਇਸ ਦੌਰਾਨ ਇਕੱਠੀ ਹੋਈ ਭੀੜ ਦਰਮਿਆਨ ਭਾਜਪਾ ਵਰਕਰਾਂ ਨੇ 'ਅਬ ਕੀ ਬਾਰ ਅਮੇਠੀ ਹਮਾਰ' ਅਤੇ 'ਫਿਰ ਇਕ ਵਾਰ ਮੋਦੀ ਸਰਕਾਰ' ਦੇ ਨਾਅਰੇ ਲਾਏ। ਰੋਡ ਸ਼ੋਅ ਦੌਰਾਨ ਵਰਕਰਾਂ ਨੇ ਰੱਥ 'ਤੇ ਸਵਾਰ ਸ਼ਾਹ, ਸਮਰਿਤੀ ਅਤੇ ਹੋਰ ਨੇਤਾਵਾਂ 'ਤੇ ਫੁੱਲਾਂ ਵਰਸਾਏ। ਸਮਰਿਤੀ ਇਰਾਨੀ ਦਾ ਮੁਕਾਬਲਾ ਖੇਤਰੀ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਹੈ।
ਸਮਰਿਤੀ ਸਾਲ 2014 ਵਿਚ ਵੀ ਅਮੇਠੀ ਤੋਂ ਚੋਣ ਲੜੀ ਸੀ ਅਤੇ ਉਨ੍ਹਾਂ ਨੇ ਰਾਹੁਲ ਨੂੰ ਸਖਤ ਟੱਕਰ ਦਿੱਤੀ ਸੀ। ਅਮੇਠੀ ਵਿਚ 5ਵੇਂ ਗੇੜ ਤਹਿਤ 6 ਮਈ ਨੂੰ ਵੋਟਾਂ ਪੈਣਗੀਆਂ ਹਨ। ਇੱਥੇ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਭਾਜਪਾ ਨੇ ਇਸ ਸੀਟ ਤੋਂ ਪੂਰੀ ਤਾਕਤ ਲਾ ਦਿੱਤੀ ਹੈ। ਭਾਜਪਾ ਵਲੋਂ ਹੁਣ ਤਕ ਜੋ ਨੇਤਾ ਅਮੇਠੀ ਵਿਚ ਪ੍ਰਚਾਰ ਲਈ ਪੁੱਜੇ ਹਨ, ਉਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਰਾਜੀਵ ਬਾਲੀਆਨ, ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਦਿਨੇਸ਼ ਸ਼ਰਮਾ ਸਮੇਤ ਕਈ ਸੀਨੀਅਰ ਨੇਤਾ, ਸੰਸਦ ਮੈਂਬਰ, ਵਿਧਾਇਕ ਅਤੇ ਭਾਜਪਾ ਅਹੁਦਾ ਅਧਿਕਾਰੀ ਸ਼ਾਮਲ ਹਨ। ਅਮੇਠੀ ਸੀਟ ਕਾਂਗਰਸ ਦੇ ਗੜ੍ਹ ਦੇ ਤੌਰ 'ਤੇ ਜਾਣੀ ਜਾਂਦੀ ਹੈ। ਇਸ ਸੀਟ 'ਤੇ ਕਾਂਗਰਸ ਨੇ 16 ਵਾਰ ਜਿੱਤ ਦਾ ਝੰਡਾ ਲਹਿਰਾਇਆ ਹੈ।
ਭਾਜਪਾ ਉਮੀਦਵਾਰ ਸ਼ੰਤਨੂ ਠਾਕੁਰ ਸੜਕ ਹਾਦਸੇ 'ਚ ਗੰਭੀਰ ਜ਼ਖਮੀ
NEXT STORY