ਜੈਤੋ, (ਪਰਾਸ਼ਰ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਜੰਮੂ-ਕਸ਼ਮੀਰ ਬਾਰੇ ਉੱਚ ਪੱਧਰੀ ਸੁਰੱਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ’ਚ ਅਮਰਨਾਥ ਦੀ ਸਾਲਾਨਾ ਤੀਰਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਅਤੇ ਕੁਝ ਦਿਨ ਪਹਿਲਾਂ ਹੋਏ ਅੱਤਵਾਦੀ ਹਮਲਿਆਂ ਨੂੰ ਧਿਆਨ ’ਚ ਰਖਦਿਆਂ ਜੰਮੂ ਖੇਤਰ ’ਚ ਮੌਜੂਦਾ ਸੁਰੱਖਿਆ ਸਥਿਤੀ' ਦੀ ਸਮੀਖਿਆ ਕੀਤੀ ਗਈ।
ਸ਼ਾਹ ਨੇ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਜੰਮੂ ’ਚ ਏਰੀਆ ਡੋਮੀਨੇਸ਼ਨ ਪਲਾਨ ਤੇ ਜ਼ੀਰੋ ਟੈਰਰ ਪਲਾਨ ਰਾਹੀਂ ਕਸ਼ਮੀਰ ਵਾਦੀ ’ਚ ਹਾਸਲ ਕੀਤੀਆਂ ਸਫਲਤਾਵਾਂ ਨੂੰ ਦੁਹਰਾਉਣ। ਮੋਦੀ ਸਰਕਾਰ ਅਤਵਾਦੀਆਂ ਖ਼ਿਲਾਫ਼ ਨਿਵੇਕਲੇ ਤਰੀਕਿਆਂ ਰਾਹੀਂ ਕਾਰਵਾਈ ਕਰ ਕੇ ਮਿਸਾਲ ਕਾਇਮ ਕਰਨ ਲਈ ਵਚਨਬੱਧ ਹੈ।
ਅਮਰਨਾਥ ਯਾਤਰਾ ਨੂੰ ਮੁਕੰਮਲ ਸੁਰੱਖਿਆ ਪ੍ਰਦਾਨ ਕਰਨ ਬਾਰੇ ਵੀ ਹੋਈ ਚਰਚਾ
ਨਵੀਂ ਦਿੱਲੀ ’ਚ ਹੋਈ ਇਸ ਬੈਠਕ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੁਰੱਖਿਆ ਦੇ ਨਾਲ-ਨਾਲ ਅਮਰਨਾਥ ਯਾਤਰਾ ਲਈ ਪੂਰੀ ਸੁਰੱਖਿਆ ਵਿਵਸਥਾ, ਯਾਤਰਾ ਰੂਟਾਂ ’ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ, ਰਾਜ ਮਾਰਗਾਂ ’ਤੇ ਸੁਰੱਖਿਆ ਫੋਰਸਾਂ ਦੀ ਵਾਧੂ ਤਾਇਨਾਤੀ ਅਤੇ ਸਾਰੇ ਤੀਰਥ ਅਸਥਾਨਾਂ ਤੇ ਸੈਲਾਨੀਆਂ ਨੂੰ ਲੈ ਕੇ ਚੌਕਸੀ ਵਰਤਣ ਦਾ ਸੱਦਾ ਦਿੱਤਾ ਰਿਆ।
ਇਹ ਅਧਿਕਾਰੀ ਮੀਟਿੰਗ ’ਚ ਸ਼ਾਮਲ ਹੋਏ
ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਬੁਲਾਈ ਗਈ ਇਸ ਮੀਟਿੰਗ ’ਚ ਐੱਨ. ਐੱਸ. ਏ. ਅਜੀਤ ਡੋਭਾਲ, ਐੱਲ. ਜੀ. ਮਨੋਜ ਸਿਨ੍ਹਾ, ਜ਼ਮੀਨੀ ਫੌਜ ਦੇ ਮੁਖੀ ਜਨਰਲ ਮਨੋਜ ਪਾਂਡੇ, ਲੈਫ਼. ਜਨਰਲ ਉਪੇਂਦਰ ਦਿਵੇਦੀ, ਸੀ. ਐੱਸ. ਡੁੱਲੂ, ਡੀ. ਜੀ .ਪੀ . ਸਵੈਨ, ਏ. ਡੀ. ਜੀ.ਪੀ. ਵਿਜੇ ਕੁਮਾਰ ਤੇ ਹੋਰ ਉੱਚ ਅਧਿਕਾਰੀ ਸ਼ਾਮਲ ਸਨ।
ਰੱਖਿਆ ਮੰਤਰੀ ਰਾਜਨਾਥ ਦੇ ਘਰ ਸੰਸਦ ਸੈਸ਼ਨ ਨੂੰ ਲੈ ਕੇ NDA ਦੀ ਬੈਠਕ, ਇਸ ਮੁੱਦੇ 'ਤੇ ਹੋ ਰਹੀ ਚਰਚਾ
NEXT STORY