ਮੁੰਬਈ — ਰਾਕਾਂਪਾ ਨੇਤਾ ਨਵਾਬ ਮਲਿਕ ਨੇ ਸੋਧ ਕੀਤੇ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਸ ਕਾਰਵਾਈ ਲਈ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਦੀ ਤੁਲਨਾ 'ਜਨਰਲ ਡਾਇਰ' ਨਾਲ ਕੀਤੀ।
ਉਨ੍ਹਾਂ ਦਾ ਟਵੀਟ ਅਜਿਹੇ ਸਮੇਂ 'ਚ ਆਇਆ ਜਦੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਦਿੱਲੀ ਸਥਿਤ ਜਾਮੀਆ ਮਿੱਲੀਆ ਇਸਲਾਮੀਆ ਦੇ ਵਿਦਿਆਰਥਣਾਂ ਖਿਲਾਫ ਕਾਰਵਾਈ ਨੂੰ ਜਲਿਆਂਵਾਲਾ ਬਾਗ ਕਤਲੇਆਮ ਨਾਲ ਜੋੜਿਆ।
ਰਾਕਾਂਪਾ ਦੇ ਮੁੱਖ ਬੁਲਾਰਾ ਮਲਿਕ ਨੇ ਕਿਹਾ, 'ਜਨਰਲ ਡਾਇਰ ਨੇ ਜਿਸ ਤਰ੍ਹਾਂ ਜਲਿਆਂਵਾਲਾ ਬਾਗ 'ਚ ਗੋਲੀਬਾਰੀ ਕੀਤੀ, ਉਸੇ ਤਰ੍ਹਾਂ ਅਮਿਤ ਸ਼ਾਹ ਲੋਕਾਂ 'ਤੇ ਗੋਲੀਬਾਰੀ ਕਰਵਾ ਰਿਹਾ ਹੈ। ਉਹ ਜਨਰਲ ਡਾਇਰ ਤੋਂ ਘੱਟ ਨਹੀਂ ਹੈ।
ਹੁਣ ਨਵੇਂ ਰੂਪ 'ਚ ਮਿਲੇਗਾ ਰਾਸ਼ਨ ਕਾਰਡ, ਸਰਕਾਰ ਨੇ ਜਾਰੀ ਕੀਤਾ ਡਿਜ਼ਾਈਨ
NEXT STORY