ਭੁਵਨੇਸ਼ਵਰ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਸਾਲ ਪੁਰੀ 'ਚ ਭਗਵਾਨ ਜਗਨਨਾਥ ਦੀ ਰਥ ਯਾਤਰਾ ਨੂੰ ਲੈ ਕੇ ਸੋਮਵਾਰ ਨੂੰ ਜਗਨਨਾਥ ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਗਜਪਤੀ ਮਹਾਰਾਜਾ ਦਿਵਯਸਿੰਘ ਦੇਵ ਨਾਲ ਗੱਲ ਕੀਤੀ। ਪ੍ਰਦੇਸ਼ ਭਾਜਪਾ ਪ੍ਰਧਾਨ ਸਮੀਰ ਮੋਹੰਤੀ ਨੇ ਦੱਸਿਆ ਕਿ ਸ਼ਾਹ ਨੇ ਸਾਲ 1736 ਤੋਂ ਚੱਲ ਰਹੀ ਰਥ ਯਾਤਰਾ ਨਾਲ ਜੁੜੀ ਪਰੰਪਰਾ 'ਤੇ ਚਰਚਾ ਕੀਤੀ। ਉਨ੍ਹਾਂ ਨੇ ਇਕ ਟਵੀਟ 'ਚ ਕਿਹਾ,''ਭਗਵਾਨ ਜਗਨਨਾਥ ਦੇ ਭਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗਜਪਤੀ ਮਹਾਰਾਜਾ ਨਾਲ ਗੱਲ ਕੀਤੀ।''
ਮੋਹੰਤੀ ਨੇ ਦੱਸਿਆ,''ਮੈਨੂੰ ਆਸ ਹੈ ਕਿ ਸੁਪਰੀਮ ਕੋਰਟ ਇਸ ਸਾਲ ਪੁਰੀ 'ਚ ਰਥ ਯਾਤਰਾ ਆਯੋਜਿਤ ਕਰਨ ਦੀ ਮਨਜ਼ੂਰੀ ਦੇ ਦੇਵੇਗਾ।'' ਉਨ੍ਹਾਂ ਨੇ ਕਿਹਾ ਕਿ ਸ਼ਾਹ ਨੇ ਉਤਸਵ ਨਾਲ ਜੁੜੀਆਂ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਵੀ ਦੇਵ ਨਾਲ ਗੱਲਬਾਤ ਕੀਤੀ। ਪੁਰੀ ਦੀ ਰਥ ਯਾਤਰਾ 'ਚ ਹਰ ਸਾਲ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਆਉਂਦੇ ਹਨ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਚੀਫ ਜਸਿਟਸ ਐੱਸ.ਏ. ਬੋਬੜੇ ਨੇ ਪੁਰੀ ਰਥ ਯਾਤਰਾ ਦੇ ਆਯੋਜਨ ਨੂੰ ਲੈ ਕੇ ਦਾਇਰ ਪਟੀਸ਼ਨਾਂ 'ਤੇ ਸੋਮਵਾਰ ਨੂੰ ਸੁਣਵਾਈ ਲਈ ਤਿੰਨ ਜੱਜਾਂ ਦੀ ਬੈਂਚ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਆਪਣੇ 18 ਜੂਨ ਦੇ ਫੈਸਲੇ 'ਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਪੁਰੀ 'ਚ ਇਸ ਸਾਲ ਦੀ ਇਤਿਹਾਸਕ ਭਗਵਾਨ ਜਗਨਨਾਥ ਦੀ ਰਥ ਯਾਤਰਾ 'ਤੇ ਰੋਕ ਲਗਾ ਦਿੱਤੀ ਸੀ।
ਹਿਮਾਚਲ ਪ੍ਰਦੇਸ਼: ਬੋਲੇਰੋ ਕੈਂਪਰ ਖੱਡ 'ਚ ਡਿੱਗੀ, 3 ਲੋਕਾਂ ਦੀ ਮੌਤ
NEXT STORY