ਮਹਾਕੁੰਭ ਨਗਰ- ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਪ੍ਰਯਾਗਰਾਜ ਮਹਾਕੁੰਭ ਪਹੁੰਚ ਕੇ ਸੰਗਮ 'ਚ ਸੰਤਾਂ ਦੇ ਮੰਤਰਾਂ ਵਿਚਾਲੇ ਆਸਥਾ ਦੀ ਡੁਬਕੀ ਲਗਾਈ। ਉਨ੍ਹਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਸਨ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਸੋਮਵਾਰ ਨੂੰ ਮਹਾਕੁੰਭ ਦੇ ਪਵਿੱਤਰ ਇਸ਼ਨਾਨ ਲਈ ਤ੍ਰਿਵੇਣੀ ਸੰਗਮ ਪਹੁੰਚੇ। ਇਸ ਤੋਂ ਪਹਿਲਾਂ ਪ੍ਰਯਾਗਰਾਜ ਪਹੁੰਚਣ 'ਤੇ ਸ਼ਾਹ ਦਾ ਹਵਾਈ ਅੱਡੇ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ ਨੇ ਸਵਾਗਤ ਕੀਤਾ। ਭਾਜਪਾ ਸੂਬਾ ਇਕਾਈ ਦੇ ਮੁਖੀ ਭੂਪੇਂਦਰ ਚੌਧਰੀ ਸਮੇਤ ਹੋਰ ਪਾਰਟੀ ਆਗੂਆਂ ਨੇ ਵੀ ਹਵਾਈ ਅੱਡੇ 'ਤੇ ਸ਼ਾਹ ਦਾ ਸਵਾਗਤ ਕੀਤਾ। ਦੁਪਹਿਰ 12 ਵਜੇ ਦੇ ਕਰੀਬ ਸ਼ਾਹ ਗੰਗਾ, ਯਮੁਨਾ ਅਤੇ ਮਿਥਿਹਾਸਕ ਸਰਸਵਤੀ ਦੇ ਸੰਗਮ 'ਤੇ ਅਰੈਲ ਸਥਿਤ ਵੀਆਈਪੀ ਘਾਟ 'ਤੇ ਪਹੁੰਚੇ। ਸ਼ਾਹ ਨੇ ਮੁੱਖ ਮੰਤਰੀ ਆਦਿੱਤਿਆਨਾਥ ਦੇ ਨਾਲ, ਜੂਨਾ ਪੀਠਾਧੀਸ਼ਵਰ ਮਹਾਮੰਡਲੇਸ਼ਵਰ ਆਚਾਰੀਆ ਅਵਧੇਸ਼ਾਨੰਦ ਗਿਰੀ ਜੀ ਮਹਾਰਾਜ ਅਤੇ ਕੁਝ ਹੋਰ ਚੋਟੀ ਦੇ ਸੰਤਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਮਹਾਕੁੰਭ ਪਹੁੰਚੀ ਸਪਨਾ ਚੌਧਰੀ ਨੇ ਲਗਾਈ ਸੰਗਮ 'ਚ ਡੁਬਕੀ, ਕਿਸ਼ਤੀ 'ਚ ਵੀ ਘੁੰਮਦੀ ਆਈ ਨਜ਼ਰ
ਸ਼ਾਹ ਦੇ ਦੌਰੇ ਦੌਰਾਨ ਮੇਲਾ ਖੇਤਰ ਅਤੇ ਪ੍ਰਯਾਗਰਾਜ 'ਚ ਬੇਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਮੇਲਾ ਖੇਤਰ ਨੂੰ ਪੂਰੀ ਤਰ੍ਹਾਂ ਨੋ-ਵਹੀਕਲ ਜ਼ੋਨ ਘੋਸ਼ਿਤ ਕੀਤਾ ਗਿਆ ਸੀ, ਜਦੋਂ ਕਿ ਪ੍ਰਯਾਗਰਾਜ ਸ਼ਹਿਰ 'ਚ ਕਈ ਥਾਵਾਂ 'ਤੇ ਰਸਤੇ ਬਦਲ ਦਿੱਤੇ ਗਏ ਸਨ, ਜਿਸ ਨਾਲ ਸਥਾਨਕ ਲੋਕ ਅਤੇ ਸ਼ਰਧਾਲੂ ਪ੍ਰਭਾਵਿਤ ਹੋਏ ਸਨ। ਇਸ ਤੋਂ ਪਹਿਲਾਂ ਅਮਿਤ ਸ਼ਾਹ ਨੇ ਧਾਰਮਿਕ ਸ਼ਹਿਰ ਪ੍ਰਯਾਗਰਾਜ 'ਚ ਏਕਤਾ ਅਤੇ ਅਖੰਡਤਾ ਦੇ ਇਸ ਮਹਾਨ ਤਿਉਹਾਰ 'ਤੇ ਸੰਗਮ 'ਚ ਡੁਬਕੀ ਲਗਾਉਣ ਅਤੇ ਸੰਤਾਂ ਦਾ ਆਸ਼ੀਰਵਾਦ ਲੈਣ ਦੀ ਆਪਣੀ ਉਤਸੁਕਤਾ ਪ੍ਰਗਟ ਕੀਤੀ। ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਮਹਾਕੁੰਭ ਸਨਾਤਨ ਸੱਭਿਆਚਾਰ ਦੇ ਨਿਰਵਿਘਨ ਪ੍ਰਵਾਹ ਦਾ ਇਕ ਵਿਲੱਖਣ ਪ੍ਰਤੀਕ ਹੈ। ਕੁੰਭ ਸਦਭਾਵਨਾ 'ਤੇ ਅਧਾਰਤ ਸਾਡੇ ਸਦੀਵੀ ਜੀਵਨ ਦਰਸ਼ਨ ਨੂੰ ਦਰਸਾਉਂਦਾ ਹੈ।'' ਉਨ੍ਹਾਂ ਅੱਗੇ ਕਿਹਾ, "ਅੱਜ ਮੈਂ ਧਾਰਮਿਕ ਸ਼ਹਿਰ ਪ੍ਰਯਾਗਰਾਜ 'ਚ ਏਕਤਾ ਅਤੇ ਅਖੰਡਤਾ ਦੇ ਇਸ ਮਹਾਨ ਤਿਉਹਾਰ 'ਚ ਸੰਗਮ 'ਚ ਡੁਬਕੀ ਲਗਾਉਣ ਅਤੇ ਸੰਤਾਂ ਦਾ ਆਸ਼ੀਰਵਾਦ ਲੈਣ ਲਈ ਉਤਸੁਕ ਹਾਂ।" ਮਹਾਕੁੰਭ 13 ਜਨਵਰੀ ਤੋਂ ਸ਼ੁਰੂ ਹੋਇਆ ਹੈ ਅਤੇ 26 ਫਰਵਰੀ ਤੱਕ ਜਾਰੀ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ ਮੰਤਰੀ ਜੈਸ਼ੰਕਰ ਸੰਯੁਕਤ ਅਰਬ ਅਮੀਰਾਤ ਦੀ ਤਿੰਨ ਦਿਨਾ ਯਾਤਰਾ 'ਤੇ ਹੋਏ ਰਵਾਨਾ
NEXT STORY