ਬਸਤਰ/ਹੈਦਰਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਛੱਤੀਸਗੜ੍ਹ ਦੇ ਬਸਤਰ ਦੌਰੇ ਦੌਰਾਨ, ਤੇਲੰਗਾਨਾ ਦੇ ਭਦਰਦਰੀ ਕੋਠਾਗੁਡੇਮ ਜ਼ਿਲ੍ਹੇ 'ਚ ਸ਼ਨੀਵਾਰ ਨੂੰ 86 ਨਕਸਲੀਆਂ ਨੇ ਸਮੂਹਿਕ ਤੌਰ 'ਤੇ ਆਤਮ ਸਮਰਪਣ ਕਰ ਦਿੱਤਾ, ਜਿਸ ਨਾਲ ਮਾਓਵਾਦੀ ਸੰਗਠਨ ਨੂੰ ਇਕ ਹੋਰ ਝਟਕਾ ਲੱਗਾ। ਇਨ੍ਹਾਂ 'ਚੋਂ ਜ਼ਿਆਦਾਤਰ ਛੱਤੀਸਗੜ੍ਹ ਦੇ ਵਸਨੀਕ ਹਨ। ਜਾਣਕਾਰੀ ਅਨੁਸਾਰ, ਨਕਸਲੀ ਕੋਠਾਗੁਡੇਮ ਦੇ ਹੇਮਚੰਦਰਪੁਰਮ ਪੁਲਿਸ ਹੈੱਡਕੁਆਰਟਰ ਪਹੁੰਚੇ ਅਤੇ ਮਲਟੀ ਜ਼ੋਨ-1 ਇੰਸਪੈਕਟਰ ਜਨਰਲ ਆਫ਼ ਪੁਲਸ (ਆਈਜੀ) ਚੰਦਰਸ਼ੇਖਰ ਰੈਡੀ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਆਤਮ ਸਮਰਪਣ ਕਰਨ ਵਾਲਿਆਂ 'ਚ 66 ਪੁਰਸ਼ ਅਤੇ 20 ਔਰਤਾਂ ਸ਼ਾਮਲ ਸਨ।
ਇਹ ਸਾਰੇ ਮਾਓਵਾਦੀ ਲੰਬੇ ਸਮੇਂ ਤੋਂ ਆਈਈਡੀ ਧਮਾਕੇ, ਗੋਲੀਬਾਰੀ, ਕਤਲ ਅਤੇ ਠੇਕੇਦਾਰਾਂ ਤੋਂ ਜਬਰੀ ਵਸੂਲੀ ਵਰਗੀਆਂ ਗੰਭੀਰ ਘਟਨਾਵਾਂ 'ਚ ਸ਼ਾਮਲ ਰਹੇ ਹਨ। ਆਈਜੀ ਚੰਦਰਸ਼ੇਖਰ ਰੈਡੀ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਨੇ ਤੇਲੰਗਾਨਾ ਸਰਕਾਰ ਵੱਲੋਂ ਚਲਾਏ ਜਾ ਰਹੇ 'ਆਪ੍ਰੇਸ਼ਨ ਚੇਯੂਥਾ' ਤਹਿਤ ਆਤਮ ਸਮਰਪਣ ਕਰ ਦਿੱਤਾ ਹੈ। ਸਰਕਾਰ ਨੇ ਮੁੜ ਵਸੇਬਾ ਯੋਜਨਾ ਦੇ ਤਹਿਤ ਆਤਮ ਸਮਰਪਣ ਕਰਨ ਵਾਲੇ ਨਕਸਲੀਆਂ ਨੂੰ 25,000 ਰੁਪਏ ਦੀ ਤੁਰੰਤ ਸਹਾਇਤਾ ਵੀ ਪ੍ਰਦਾਨ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤ੍ਰਿਵੇਣੀ ਦੇ ਪਵਿੱਤਰ ਜਲ ਦੀ ਵਿਦੇਸ਼ਾਂ 'ਚ ਵੀ ਉੱਠੀ ਮੰਗ, ਜਰਮਨੀ ਭੇਜੀਆਂ ਗਈਆਂ 1,000 ਬੋਤਲਾਂ
NEXT STORY