ਕਿਸ਼ਨਗੰਜ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਯਾਨੀ ਕਿ ਅੱਜ ਬਿਹਾਰ ਦੇ ਪ੍ਰਸਿੱਧ ਮਾਂ ਕਾਲੀ ਮੰਦਰ ’ਚ ਪੂਜਾ ਕੀਤੀ, ਜਿਸ ਨੂੰ ਲੰਮੇ ਸਮੇਂ ਤੋਂ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਰਿਹਾ ਹੈ। ਲੱਗਭਗ 50 ਫ਼ੀਸਦੀ ਤੋਂ ਵੱਧ ਮੁਸਲਿਮ ਬਹੁਲ ਆਬਾਦੀ ਵਾਲੇ ਕਿਸ਼ਨਗੰਜ ਜ਼ਿਲ੍ਹੇ ’ਚ ਸ਼ੁੱਕਰਵਾਰ ਦੀ ਰਾਤ ਬਿਤਾਉਣ ਮਗਰੋਂ ਸਵੇਰੇ ਦੇ ਸਮੇਂ ਸ਼ਾਹ ‘ਬੁਧੀ ਕਾਲੀ ਮੰਦਰ’ ਪਹੁੰਚੇ।
ਭਾਜਪਾ ਪਾਰਟੀ ਦੀ ਪ੍ਰਦੇਸ਼ ਇਕਾਈ ਨੇ ਇਕ ਵੀਡੀਓ ਸਾਂਝਾ ਕੀਤਾ, ਜਿਸ ’ਚ ਸ਼ਾਹ ਮੰਦਰ ’ਚ ਆਰਤੀ ਕਰਦੇ ਅਤੇ ਪੁਜਾਰੀਆਂ ਦਾ ਆਸ਼ੀਰਵਾਦ ਲੈਂਦੇ ਨਜ਼ਰ ਆ ਰਹੇ ਹਨ। ਪ੍ਰਾਚੀਨ ਕਾਲੀ ਮੰਦਰ ਬਾਰੇ ਮਾਨਤਾ ਹੈ ਕਿ ਇਸ ਦਾ ਨਿਰਮਾਣ ਇਕ ਮੁਸਲਿਮ ਨਵਾਬ ਵਲੋਂ ਦਾਨ ਕੀਤੀ ਗਈ ਜ਼ਮੀਨ ’ਤੇ ਕੀਤਾ ਗਿਆ ਹੈ।
ਗ੍ਰਹਿ ਮੰਤਰੀ ਦੀ ਬਿਹਾਰ ਯਾਤਰਾ ਸ਼ੁੱਕਰਵਾਰ ਦੁਪਹਿਰ ਪੂਰਨੀਆ ਜ਼ਿਲ੍ਹੇ ’ਚ ਭਾਜਪਾ ਰੈਲੀ ਨਾਲ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ ਉਹ ਕਿਸ਼ਨਗੰਜ ਪਹੁੰਚੇ ਅਤੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਅਹੁਦਾ ਅਧਿਕਾਰੀਆਂ ਨਾਲ ਬੈਠਕ ਕੀਤੀ। ਭਾਜਪਾ ਨਾਲ ਜੁੜੇ ਸੂਤਰਾਂ ਮੁਤਾਬਕ ਸ਼ਾਹ ਦਾ ਹਥਿਆਰਬੰਦ ਫੋਰਸ ਦੇ ਅਧਿਕਾਰੀਆਂ ਨਾਲ ਇਕ ਬੈਠਕ ਕਰਨ ਮਗਰੋਂ ਆਪਣਾ ਦੌਰਾ ਖ਼ਤਮ ਕਰਨ ਦਾ ਪ੍ਰੋਗਰਾਮ ਹੈ।
ਬਾਲ ਸ਼ੋਸ਼ਣ ਨਾਲ ਜੁੜੀ ਸਮੱਗਰੀ ਖ਼ਿਲਾਫ਼ CBI ਦੀ ਕਾਰਵਾਈ, ਦੇਸ਼ ਭਰ 'ਚ 56 ਥਾਂਵਾਂ 'ਤੇ ਛਾਪੇਮਾਰੀ
NEXT STORY