ਅਹਿਮਦਾਬਾਦ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਕੋਈ ਪਾਰਟੀ ਲੋਕਾਂ ਨੂੰ ਪਸੰਦ ਆਉਣ ਵਾਲੀ ਹਰ ਚੀਜ਼ ਦਾ ਵਿਰੋਧ ਕਰਦੀ ਹੈ, ਤਾਂ ਉਸ ਨੂੰ ਵੋਟ ਨਹੀਂ ਮਿਲੇਗੀ। ਉਨ੍ਹਾਂ ਨੇ ਵਿਅੰਗ ਕਸਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਹ ‘ਸਰਲ ਤਰਕ’ ਸਮਝਾਉਣਾ ਉਨ੍ਹਾਂ ਦੇ ਵੱਸੋਂ ਬਾਹਰ ਹੈ। ਸ਼ਾਹ ਅਹਿਮਦਾਬਾਦ ਸ਼ਹਿਰ ਦੇ ਕੋਲ ਇਕ ਪਿੰਡ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ।
ਅਮਿਤ ਸ਼ਾਹ ਨੇ ਕਿਹਾ, ‘‘ਹਾਲ ਹੀ ’ਚ ਲੋਕ ਸਭਾ ’ਚ ਹੋਈ ਬਹਿਸ ਦੌਰਾਨ (ਵਿਰੋਧੀ ਧਿਰ ਦੇ ਨੇਤਾ) ਰਾਹੁਲ ਗਾਂਧੀ ਨੇ ਮੈਨੂੰ ਇਕ ਅਜੀਬ ਸਵਾਲ ਪੁੱਛਿਆ : ‘ਚੋਣਾਂ ’ਚ ਹਰ ਵਾਰ ਸਿਰਫ ਉਨ੍ਹਾਂ ਦੀ ਪਾਰਟੀ ਹੀ ਕਿਉਂ ਹਾਰਦੀ ਹੈ?’ ਉਨ੍ਹਾਂ ਨੇ ਲੋਕਾਂ ਤੋਂ ਪੁੱਛਣ ਦੀ ਬਜਾਏ ਮੇਰੇ ਕੋਲੋਂ ਪੁੱਛਿਆ।’’
ਭਾਜਪਾ ਦੇ ਸੀਨੀਅਰ ਨੇਤਾ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ‘ਹਾਰ ਤੋਂ ਥੱਕਣਾ ਨਹੀਂ ਚਾਹੀਦਾ’ ਕਿਉਂਕਿ ਅਜੇ ਤਾਂ ਕਾਂਗਰਸ ਨੂੰ ਅਗਲੀਆਂ ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਵੀ ਯਕੀਨੀ ਤੌਰ ’ਤੇ ਹਾਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 2029 ਦੀਆਂ ਲੋਕ ਸਭਾ ਚੋਣਾਂ ’ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਜਪਾ ਜੇਤੂ ਹੋਵੇਗੀ।
ਅਮਿਤ ਸ਼ਾਹ ਨੇ ਕਿਹਾ, ‘‘ਸਾਡੀ ਸਫਲਤਾ ਦਾ ਕਾਰਨ ਇਹ ਹੈ ਕਿ ਲੋਕ ਸਾਡੇ ਸਿਧਾਂਤਾਂ ਨਾਲ ਜੁਡ਼ੇ ਹੋਏ ਹਨ। ਕਾਂਗਰਸ ਨੇ ਰਾਮ ਮੰਦਰ, ਅੱਤਵਾਦੀਆਂ ’ਤੇ ਸਰਜੀਕਲ ਸਟ੍ਰਾਈਕ, ਧਾਰਾ 370 ਨੂੰ ਹਟਾਉਣ, ਇਕਸਾਰ ਨਾਗਰਿਕ ਕੋਡ, ਤਿੰਨ ਤਲਾਕ ਵਿਰੋਧੀ ਕਾਨੂੰਨ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਬਾਹਰ ਕੱਢਣ ਦੀ ਸਾਡੀ ਮੁਹਿੰਮ ਦਾ ਵਿਰੋਧ ਕੀਤਾ ਸੀ।’’ ਉਨ੍ਹਾਂ ਕਿਹਾ, ‘‘ਹੁਣ ਦੱਸੋ, ਜੇਕਰ ਤੁਸੀਂ ਲੋਕਾਂ ਦੀ ਪਸੰਦ ਦਾ ਵਿਰੋਧ ਕਰੋਗੇ ਤਾਂ ਤੁਹਾਨੂੰ ਵੋਟਾਂ ਕਿਵੇਂ ਮਿਲਣਗੀਆਂ? ਪਰ ਰਾਹੁਲ ਬਾਬਾ ਨੂੰ ਇਹ ਸਰਲ ਤਰਕ ਸਮਝਾਉਣਾ ਮੇਰੇ ਵੱਸੋਂ ਬਾਹਰ ਹੈ, ਕਿਉਂਕਿ ਕਾਂਗਰਸ ਦੇ ਨੇਤਾ ਵੀ ਅਜਿਹਾ ਕਰਨ ’ਚ ਅਸਫਲ ਰਹੇ ਹਨ।’’
ਮਲੇਰੀਆ ਤੋਂ ਛੇਤੀ ਮੁਕਤ ਹੋਵੇਗਾ ਦੇਸ਼
ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਭਾਰਤ ’ਚ ਮਲੇਰੀਆ ਦੇ ਮਾਮਲਿਆਂ ’ਚ 97 ਫ਼ੀਸਦੀ ਦੀ ਕਮੀ ਆਈ ਹੈ ਅਤੇ ਦੇਸ਼ ਬਹੁਤ ਛੇਤੀ ਹੀ ਇਸ ਬੀਮਾਰੀ ਤੋਂ ਮੁਕਤ ਹੋ ਜਾਵੇਗਾ। ਸ਼ਾਹ ਅਹਿਮਦਾਬਾਦ ਦੇ ਸ਼ੇਲਾ ’ਚ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐੱਮ. ਏ.) ਦੇ ‘ਆਲ ਇੰਡੀਆ ਮੈਡੀਕਲ ਕਾਨਫਰੰਸ-ਆਈ. ਐੱਮ. ਏ. ਨੈਟਕਾਨ 2025’ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ, “ਆਯੁਸ਼ਮਾਨ ਭਾਰਤ ਅਤੇ ਮਿਸ਼ਨ ਇੰਦਰਧਨੁਸ਼ ਵਰਗੀਆਂ ਵੱਖ-ਵੱਖ ਸਿਹਤ ਯੋਜਨਾਵਾਂ ਦੀ ਬਦੌਲਤ ਮਲੇਰੀਆ ਦੇ ਮਾਮਲਿਆਂ ’ਚ ਕਮੀ ਆਈ ਹੈ। ਸਰਕਾਰ ਡੇਂਗੂ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਵੀ ਘਟਾ ਕੇ ਸਿਰਫ 1 ਫ਼ੀਸਦੀ ਤੱਕ ਲਿਆਉਣ ’ਚ ਸਫਲ ਰਹੀ ਹੈ। ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ ’ਚ 25 ਫ਼ੀਸਦੀ ਦੀ ਕਮੀ ਆਈ ਹੈ।’’
ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ ਹਿੰਦੂ : ਭਾਗਵਤ
NEXT STORY