ਹੈਦਰਾਬਾਦ, (ਭਾਸ਼ਾ)- ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਹਿੰਦੂਆਂ ਨੂੰ ਅਪੀਲ ਕੀਤੀ ਕਿ ਉਹ ਹਿੰਦੂ ਸਮਾਜ ਅਤੇ ਦੁਨੀਆ ਦੀ ਭਲਾਈ ਲਈ ਭਾਰਤ ਨੂੰ ‘ਵਿਸ਼ਵ ਗੁਰੂ’ ਬਣਾਉਣ ਦੀ ਦਿਸ਼ਾ ’ਚ ਕੰਮ ਕਰਨ। ਅੰਤਰਰਾਸ਼ਟਰੀ ਹਿੰਦੂ ਸੰਗਠਨਾਂ ਦੇ ਇਕ ਸੰਮੇਲਨ ‘ਵਿਸ਼ਵ ਸੰਘ ਸ਼ਿਵਿਰ’ ਦੇ ਸਮਾਪਤੀ ਸਮਾਰੋਹ ’ਚ ਉਨ੍ਹਾਂ ਕਿਹਾ ਕਿ ਹਿੰਦੂਆਂ ਅਤੇ ਸਵੈਮਸੇਵਕਾਂ ਨੂੰ ਉਦਾਹਰਣ ਪੇਸ਼ ਕਰ ਕੇ ਹੋਏ ਇਹ ਵਿਖਾਉਣਾ ਹੋਵੇਗਾ ਕਿ ਮਨੁੱਖੀ ਬੁੱਧੀ ਨੂੰ ਦੁਨੀਆ ਦੀ ਭਲਾਈ ਦੀ ਦਿਸ਼ਾ ’ਚ ਕਿਵੇਂ ਲਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ, “... ਤਕਨਾਲੋਜੀ ਅੱਗੇ ਵਧੇਗੀ। ਸੋਸ਼ਲ ਮੀਡੀਆ ਵਧੇਗਾ। ਏ. ਆਈ. ਆਵੇਗਾ। ਸਭ ਕੁਝ ਆਵੇਗਾ। ਪਰ ਤਕਨਾਲੋਜੀ ਦੇ ਮਾੜੇ ਪ੍ਰਭਾਵ ਨਹੀਂ ਹੋਣਗੇ। ਤਕਨਾਲੋਜੀ ਮਨੁੱਖਤਾ ਦੀ ਮਾਲਕ ਨਹੀਂ ਬਣੇਗੀ। ਇਨਸਾਨ ਹੀ ਤਕਨਾਲੋਜੀ ਦਾ ਮਾਲਕ ਰਹੇਗਾ।” ਉਨ੍ਹਾਂ ਇਹ ਵੀ ਕਿਹਾ, ‘‘ਮਨੁੱਖੀ ਬੁੱਧੀ ਨੂੰ ਤਕਨਾਲੋਜੀ ਰਾਹੀਂ ਦੁਨੀਆ ਦੀ ਭਲਾਈ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੀਦਾ ਹੈ, ਨਾ ਕਿ ਇਸ ਦੇ ਉਲਟ। ਇਹ ਕਿਵੇਂ ਸੰਭਵ ਹੋਵੇਗਾ? ਇਸ ਦੇ ਲਈ ਸਾਨੂੰ ਖੁਦ ਉਦਾਹਰਣ ਬਣ ਕੇ ਜੀਣਾ ਹੋਵੇਗਾ। ਇਹ ਸੁਨੇਹਾ ਪੂਰੇ ਭਾਰਤੀ ਸਮਾਜ ਲਈ ਹੈ।’’
ਰਾਸ਼ਟਰਗਾਨ ਗਲਤ ਤਰੀਕੇ ਨਾਲ ਗਾਉਣ ਕਾਰਨ ਕਾਂਗਰਸ ਨੂੰ ਕਰਨਾ ਪਿਆ ਸ਼ਰਮਿੰਦਗੀ ਦਾ ਸਾਹਮਣਾ
NEXT STORY