ਝੰਜਾਰਪੁਰ (ਯੂ. ਐੱਨ. ਆਈ.)- ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਕਿਹਾ ਹੈ ਕਿ ਬਿਹਾਰ ਵਿੱਚ ਬਣਿਆ ਸੁਆਰਥੀ ਗਠਜੋੜ ਸੂਬੇ ਨੂੰ ਮੁੜ ਜੰਗਲ ਰਾਜ ਵੱਲ ਲਿਜਾ ਰਿਹਾ ਹੈ। ਸ਼ਨੀਵਾਰ ਇੱਥੇ ਲਲਿਤ ਕਰਪੂਰੀ ਸਟੇਡੀਅਮ ’ਚ ਇਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਸੁਆਰਥੀ ਗਠਜੋੜ ਦੇ ਗਠਨ ਤੋਂ ਬਾਅਦ ਜਿੱਥੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਫਿਰ ਤੋਂ ਸਰਗਰਮ ਹਨ, ਉਥੇ ਹੀ ਮੁੱਖ ਮੰਤਰੀ ਨਿਤੀਸ਼ ਕੁਮਾਰ ਗੈਰ-ਸਰਗਰਮ ਹੋ ਗਏ ਹਨ। ਜਦੋਂ ਲਾਲੂ ਸਰਗਰਮ ਹੋਣਗੇ ਅਤੇ ਨਿਤੀਸ਼ ਕੁਮਾਰ ਗੈਰ-ਸਰਗਰਮ ਹੋਣਗੇ ਤਾਂ ਲੋਕ ਚੰਗੀ ਤਰ੍ਹਾਂ ਸਮਝ ਸਕਦੇ ਹਨ ਕਿ ਬਿਹਾਰ ਕਿਵੇਂ ਚੱਲੇਗਾ?
ਇਹ ਵੀ ਪੜ੍ਹੋ- PM ਮੋਦੀ ਦੇ ਜਨਮਦਿਨ 'ਤੇ ਭਾਜਪਾ ਆਗੂ ਪਾਕਿ ਦੇ ਸ੍ਰੀ ਕਰਤਾਰਪੁਰ ਸਾਹਿਬ ਹੋਏ ਨਤਮਸਤਕ, ਕੀਤੀ ਅਰਦਾਸ
ਉਨ੍ਹਾਂ ਕਿਹਾ ਕਿ ਜਦੋਂ 12 ਲੱਖ ਕਰੋੜ ਰੁਪਏ ਦੇ ਘਪਲੇ ਹੋਏ ਤਾਂ ਹੁਣ ਯੂ. ਪੀ. ਏ. ਦਾ ਨਾਂ ਬਦਲ ਦਿੱਤਾ ਗਿਆ। ਰੇਲ ਮੰਤਰੀ ਹੁੰਦਿਆਂ ਲਾਲੂ ਨੇ ਅਰਬਾਂ-ਖਰਬਾਂ ਦਾ ਭ੍ਰਿਸ਼ਟਾਚਾਰ ਕੀਤਾ। ਅਦਾਲਤਾਂ ਵਿੱਚ ਕੇਸ ਚੱਲ ਰਿਹਾ ਹੈ ਪਰ ਮੁੱਖ ਮੰਤਰੀ ਨਿਤੀਸ਼ ਨੂੰ ਲਾਲੂ ਦਾ ਭ੍ਰਿਸ਼ਟਾਚਾਰ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਯੂ.ਪੀ.ਏ. ਨੇ ਬਿਹਾਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਭ੍ਰਿਸ਼ਟਾਚਾਰ ਨੂੰ ਲੁਕਾਉਣ ਲਈ ਹੀ ਯੂ. ਪੀ. ਏ. ਨੂੰ ‘ਇੰਡੀਆ’ ਦਾ ਨਾਂ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਵਾਪਸ ਆਈਆਂ 450 ਇੰਡਸਟਰੀਆਂ
ਉਨ੍ਹਾਂ ਬਿਹਾਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਲੋਕ ਕੋਈ ਵੀ ਨਾਂ ਬਦਲ ਸਕਦੇ ਹਨ ਪਰ ਉਨ੍ਹਾਂ ਨੂੰ ਯਾਦ ਰੱਖਣਾ ਹੋਵੇਗਾ ਕਿ ਇਹ ਉਹੀ ਲਾਲੂ ਪ੍ਰਸਾਦ ਯਾਦਵ ਹਨ, ਜਿਨ੍ਹਾਂ ਨੇ ਬਿਹਾਰ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ ਸੀ। ਨਿਤੀਸ਼ ਦੇ ਜਨਤਾ ਦਲ (ਯੂ) ਅਤੇ ਲਾਲੂ ਦੀ ਰਾਸ਼ਟਰੀ ਜਨਤਾ ਦਲ ਦਾ ਗਠਜੋੜ ਤੇਲ ਅਤੇ ਪਾਣੀ ਵਾਂਗ ਹੈ। ਤੇਲ ਤੇ ਪਾਣੀ ਕਦੇ ਰਲ ਨਹੀਂ ਸਕਦੇ।
ਇਹ ਵੀ ਪੜ੍ਹੋ- ਪਾਕਿ 'ਚ ਬੈਠੇ ਪ੍ਰੇਮੀ ਨਾਲ ਮਿਲ ਰਚੀ ਸਾਜ਼ਿਸ਼, ਕੁੜੀ ਨੇ ਆਪਣੀ ਤੇ ਭੂਆ ਦੀ ਅਸ਼ਲੀਲ ਫੋਟੋ ਕੀਤੀ ਵਾਇਰਲ
ਮੁੱਖ ਮੰਤਰੀ ਨਿਤੀਸ਼ ਦਾ ਨਾਂ ਲੈਂਦਿਆਂ ਉਨ੍ਹਾਂ ਕਿਹਾ ਕਿ ਸਵਾਰਥ ਭਾਵੇਂ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਤੇਲ ਅਤੇ ਪਾਣੀ ਇੱਕ ਨਹੀਂ ਹੋ ਸਕਦੇ। ਮੰਨ ਲਓ ਕਿ ਤੇਲ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ, ਪਰ ਇਹ ਪਾਣੀ ਨੂੰ ਪ੍ਰਦੂਸ਼ਿਤ ਤਾਂ ਕਰਦਾ ਹੀ ਹੈ। ਨਿਤੀਸ਼ ਨੇ ਪ੍ਰਧਾਨ ਮੰਤਰੀ ਬਣਨ ਲਈ ਜੋ ਗਠਜੋੜ ਕੀਤਾ ਹੈ, ਉਹ ਉਨ੍ਹਾਂ ਭਾਵ ਨਿਤੀਸ਼ ਨੂੰ ਵੀ ਡੋਬਣ ਵਾਲਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ 'ਚ ਪ੍ਰਗਟਾਵੇ ਦੀ ਆਜ਼ਾਦੀ ਸਭ ਤੋਂ ਜ਼ਿਆਦਾ ਭਾਰਤ 'ਚ : ਧਨਖੜ
NEXT STORY