ਨਵੀਂ ਦਿੱਲੀ- ਪ੍ਰਸਿੱਧ ਚਿਤਰਕਾਰ ਅੰਮ੍ਰਿਤਾ ਸ਼ੇਰਗਿੱਲ ਦੀ 1937 ਦੀ ਰਚਨਾ ‘ਦਿ ਸਟੋਰੀ ਟੈਲਰ’ 16 ਸਤੰਬਰ ਨੂੰ 61.8 ਕਰੋੜ ਰੁਪਏ ’ਚ ਵਿਕੀ, ਜੋ ਕਿ ਇਕ ਭਾਰਤੀ ਕਲਾਕਾਰ ਵੱਲੋਂ ਪ੍ਰਾਪਤ ਕੀਤੀ ਗਈ ਸਭ ਤੋਂ ਉੱਚੀ ਕੀਮਤ ਦਾ ਵਿਸ਼ਵ ਰਿਕਾਰਡ ਹੈ। 20ਵੀਂ ਸਦੀ ਦੀ ਸ਼ੁਰੂਆਤ ਦੀ ਸਭ ਤੋਂ ਮਹਾਨ ਮਹਿਲਾ ਕਲਾਕਾਰਾਂ ’ਚੋਂ ਇਕ ਅਤੇ ਆਧੁਨਿਕ ਭਾਰਤੀ ਕਲਾ ’ਚ ਮੋਹਰੀ ਕਹੀ ਜਾਣ ਵਾਲੀ ਅੰਮ੍ਰਿਤਾ ਸ਼ੇਰਗਿੱਲ ਦਾ ਜਨਮ 1913 ’ਚ ਬੁਡਾਪੇਸਟ ’ਚ ਇਕ ਭਾਰਤੀ ਕੁਲੀਨ ਪਿਤਾ ਅਤੇ ਇਕ ਹੰਗਰੀਅਨ-ਯਹੂਦੀ ਮਾਂ ਦੇ ਘਰ ਹੋਇਆ ਸੀ ਅਤੇ ਜਦੋਂ ਉਹ 8 ਸਾਲ ਦੀ ਸੀ ਤਾਂ ਸ਼ਿਮਲਾ ਚਲੀ ਗਈ।
ਇਹ ਵੀ ਪੜ੍ਹੋ : ਅਧਿਆਪਕ ਦੇ ਥੱਪੜ ਨਾਲ ਵਿਦਿਆਰਥੀ ਨੂੰ ਹੋਈ ਗੰਭੀਰ ਬੀਮਾਰੀ, ਵੈਂਟੀਲੇਟਰ 'ਤੇ ਮੌਤ ਨਾਲ ਜੰਗ ਲੜ ਰਿਹੈ ਮਾਸੂਮ
ਉਨ੍ਹਾਂ ਨੇ 8 ਸਾਲ ਦੀ ਉਮਰ ’ਚ ਕਲਾ ਦੀ ਰਸਮੀ ਸਿਖਲਾਈ ਸ਼ੁਰੂ ਕੀਤੀ ਅਤੇ 30 ਦੇ ਦਹਾਕੇ ਦੀ ਸ਼ੁਰੂਆਤ ’ਚ ਪੈਰਿਸ ’ਚ ਇਕੋਲੇ ਡੇਸ ਬੀਕਸ-ਆਰਟਸ ’ਚ ਆਪਣੇ ਕਾਲਜ ਦੇ ਦਿਨਾਂ ਦੌਰਾਨ ਪੋਸਟ-ਇੰਪ੍ਰੈਨਿਜ਼ਮ ਅਤੇ ਬੋਹੇਮੀਅਨ ਸੱਭਿਆਚਾਰ ਤੋਂ ਬਹੁਤ ਪ੍ਰਭਾਵਿਤ ਹੋਈ। ਉਹ ਲਗਭਗ ਇਕ ਦਹਾਕੇ ਤੱਕ ਦਿੱਲੀ ’ਚ ਰਹੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਸਦ ਦੀ ਨਵੀਂ ਇਮਾਰਤ ਦਾ ਨਾਮ ਹੋਵੇਗਾ 'ਭਾਰਤ ਦਾ ਸੰਸਦ ਭਵਨ', ਪੁਰਾਣੇ ਸੰਸਦ ਨੂੰ ਦਿੱਤੀ ਗਈ ਵਿਦਾਈ
NEXT STORY