ਨਵੀਂ ਦਿੱਲੀ (ਭਾਸ਼ਾ)- ਸੰਸਦ ਦੀ ਨਵੀਂ ਇਮਾਰਤ ਨੂੰ 'ਭਾਰਤ ਦਾ ਸੰਸਦ ਭਵਨ' ਨਾਮ ਦਿੱਤਾ ਗਿਆ ਹੈ। ਲੋਕ ਸਭਾ ਸਕੱਤਰੇਤ ਦੀ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ ਗਈ। ਸੋਮਵਾਰ ਨੂੰ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ,''ਲੋਕ ਸਭਾ ਸਪੀਕਰ ਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਨਵੀਂ ਦਿੱਲੀ ਸਥਿਤ ਭੂਖੰਡ ਸੰਖਿਆ 118 'ਚ ਸੰਸਦ ਭਵਨ ਦੀ ਹੱਦ ਅਤੇ ਮੌਜੂਦਾ ਸੰਸਦ ਭਵਨ ਦੇ ਪੂਰਬ 'ਚ ਸਥਿਤ ਸੰਸਦ ਦੀ ਨਵੀਂ ਇਮਾਰਤ, ਜਿਸ ਦੇ ਦੱਖਣ 'ਚ ਰਾਏਸੀਨਾ ਰੋਡ ਅਤੇ ਉੱਤਰ 'ਚ ਰੈੱਡ ਕ੍ਰਾਸ ਰੋਡ ਹੈ, ਉਸ ਨੂੰ 'ਭਾਰਤ ਦਾ ਸੰਸਦ ਭਵਨ' ਨਾਮ ਦਿੱਤਾ ਗਿਆ ਹੈ।''
ਇਹ ਵੀ ਪੜ੍ਹੋ : ਅੱਜ ਸਾਰੇ ਦੇਸ਼ ਦੀ ਸਿਆਸਤ ਬਦਲ ਕੇ ਰੱਖ ਦੇਵੇਗੀ ਮੋਦੀ ਸਰਕਾਰ! ਸੰਸਦ 'ਚ ਲਿਆਉਣ ਜਾ ਰਹੀ ਇਹ ਖ਼ਾਸ ਬਿੱਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਸਾਰੇ ਦਲਾਂ ਦੇ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਪੁਰਾਣੇ ਸੰਸਦ ਭਵਨ ਨੂੰ ਵਿਦਾਈ ਦਿੱਤੀ। ਮੰਗਲਵਾਰ ਤੋਂ ਸੰਸਦ ਦੀ ਕਾਰਵਾਈ ਨਵੀਂ ਇਮਾਰਤ 'ਚ ਟਰਾਂਸਫਰ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਟਰੂਡੋ ਦੇ ਬਿਆਨ ਮਗਰੋਂ ਭਾਰਤ ਦੀ ਸਖ਼ਤ ਕਾਰਵਾਈ, ਕੈਨੇਡੀਅਨ ਰਾਜਦੂਤ ਨੂੰ ਕੀਤਾ ਤਲਬ
NEXT STORY