ਨਵੀਂ ਦਿੱਲੀ— ਰੇਲਵੇ ਦੇਸ਼ ਭਰ 'ਚ 24 ਰੁਝੇ ਅਤੇ ਚਾਰ ਲੋਕਲ ਰੂਟਾਂ 'ਤੇ ਪ੍ਰਾਈਵੇਟ ਟਰੇਨ ਚਲਾਉਣ ਦੀ ਤਿਆਰੀ 'ਚ ਹੈ। ਦਿੱਲੀ ਤੋਂ ਲਖਨਊ ਅਤੇ ਸੂਰਤ ਤੋਂ ਮੁੰਬਈ ਦੇ ਰੂਟ 'ਤੇ ਪ੍ਰਾਈਵੇਟ ਤੇਜਸ ਟਰੇਨ ਦੇ ਸੰਚਾਲਨ ਨੂੰ ਪਹਿਲਾਂ ਹੀ ਮਨਜ਼ੂਰੀ ਮਿਲ ਚੁਕੀ ਹੈ। ਨਵੇਂ ਰੂਟਾਂ 'ਤੇ ਰਾਜਧਾਨੀ ਅਤੇ ਸ਼ਤਾਬਦੀ ਵਰਗੀ ਓਵਰਨਾਈਟ ਅਤੇ ਡੇ-ਟੂ-ਡੇ ਟਰੇਨਾਂ ਪ੍ਰਾਈਵੇਟ ਆਪਰੇਟਰਜ਼ ਨੂੰ ਸੌਂਪੀਆਂ ਜਾਣਗੀਆਂ। ਇਹ ਸਾਰੀ ਕਵਾਇਦ ਰੇਲ ਮੰਤਰਾਲੇ 100 ਦਿਨ ਦੇ ਏਜੰਡੇ ਦੇ ਅਧੀਨ ਕੀਤੀ ਜਾ ਰਹੀ ਹੈ। ਇਸ ਲਈ ਰੇਲਵੇ ਬੋਰਡ ਦੇ ਮੈਂਬਰ ਆਵਾਜਾਈ ਦੀ ਪ੍ਰਧਾਨਗੀ 'ਚ 27 ਸਤੰਬਰ ਨੂੰ ਸਾਰੇ ਜੋਨ ਦੀ ਬੈਠਕ ਬੁਲਾਈ ਗਈ ਹੈ। ਇਸ ਸੰਬੰਧ 'ਚ ਰੇਲਵੇ ਬੋਰਡ ਦੇ ਪ੍ਰਿੰਸੀਪਲ ਐਗਜ਼ੀਕਿਊਟਿਵ ਡਾਇਰੈਕਟਰ ਕੋਚਿੰਗ ਏ. ਮਧੁਸੂਦਨ ਰੈੱਡੀ ਨੇ 23 ਸਤੰਬਰ ਨੂੰ ਪੱਤਰ ਜਾਰੀ ਕੀਤਾ ਹੈ। ਰੇਲ ਮੰਤਰਾਲੇ ਨੇ ਸਾਰੇ ਜੋਨਾਂ ਨੂੰ ਆਪਣੇ ਇੱਥੇ ਰੂਟ ਚਿੰਨ੍ਹਿਤ ਕਰ ਕੇ ਇਹ ਦੇਖਣ ਲਈ ਕਿਹਾ ਹੈ ਕਿ ਉਸ 'ਤੇ ਇਕ ਦਿਨ 'ਚ ਕਿੰਨੀਆਂ ਟਰੇਨਾਂ ਚਲਾਉਣ ਦੀ ਸੰਭਾਵਨਾ ਹੈ।
ਪ੍ਰਾਈਵੇਟ ਟਰੇਨਾਂ ਲਈ ਹਨ ਇਹ ਰੂਟ
ਮੁੰਬਈ-ਅਹਿਮਦਾਬਾਦ, ਮੁੰਬਈ-ਪੁਣੇ, ਮੁੰਬਈ ਔਰੰਗਾਬਾਦ, ਮੁੰਬਈ-ਮਡਗਾਓਂ, ਦਿੱਲੀ-ਚੰਡੀਗੜ੍ਹ/ਅੰਮ੍ਰਿਤਸਰ, ਦਿੱਲੀ-ਜੈਪੁਰ/ਅਜਮੇਰ, ਹਾਵੜਾ-ਪੁਰੀ, ਹਾਵੜਾ-ਟਾਟਾ, ਹਾਵੜਾ-ਪਟਨਾ, ਸਿਕੰਦਰਾਬਾਦ-ਵਿਜੇਵਾੜਾ, ਚੇਨਈ-ਬੈਂਗਲੁਰੂ, ਚੇਨਈ-ਕੋਇੰਬਟੂਰ, ਚੇਨਈ-ਮਦੁਰੈ, ਐਨਰਾਕੁਲਮ-ਤ੍ਰਿਵੇਂਦਰਮ, ਦਿੱਲੀ-ਮੁੰਬਈ, ਦਿੱਲੀ-ਲਖਨਊ, ਦਿੱਲੀ-ਜੰਮੂ/ਕੱਟੜਾ, ਦਿੱਲੀ-ਹਾਵੜਾ, ਸਿਕੰਦਰਾਬਾਦ-ਹੈਦਰਾਬਾਦ, ਸਿਕੰਦਰਾਬਾਦ-ਦਿੱਲੀ, ਦਿੱਲੀ-ਚੇਨਈ, ਮੁੰਬਈ-ਚੇਨਈ, ਹਾਵੜਾ-ਚੇਨਈ, ਹਾਵੜਾ-ਮੁੰਬਈ।
ਚੋਣ ਕਮਿਸ਼ਨਰ ਅਸ਼ੋਕ ਲਵਾਸਾ ਦੀ ਪਤਨੀ ਨੂੰ ਆਮਦਨ ਟੈਕਸ ਵਿਭਾਗ ਨੇ ਭੇਜਿਆ ਨੋਟਿਸ
NEXT STORY