ਵੈੱਬ ਡੈਸਕ : ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਘਟਨਾ ਦਾ ਕਾਰਨ ਬਹੁਤ ਹੀ ਦਿਲ ਦਹਿਲਾ ਦੇਣ ਵਾਲਾ ਹੈ। ਜਾਣਕਾਰੀ ਮੁਤਾਬਕ ਨੌਜਵਾਨ ਨੂੰ ਉਸ ਦੀ ਪਤਨੀ ਦੇ ਆਸ਼ਿਕ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਜਿਸ ਤੋਂ ਡਰੇ ਪਤੀ ਨੇ ਇਹ ਕਦਮ ਚੁੱਕ ਲਿਆ।
ਹਾਇਰ ਸੈਂਟਰ ਕਰਵਾਇਆ ਦਾਖਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਅਮਰੋਹਾ ਨਗਰ ਕੋਤਵਾਲੀ ਖੇਤਰ ਦੀ ਹੈ। ਪੀੜਤ ਨੌਜਵਾਨ ਦਾ ਨਾਂ ਇਕਬਾਲ ਹੈ। ਉਸ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸ਼ੁਰੂਆਤੀ ਇਲਾਜ ਤੋਂ ਬਾਅਦ ਉਸ ਨੂੰ ਬਿਹਤਰ ਦੇਖਭਾਲ ਦੇ ਲਈ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਹੈ।
ਨੌਜਵਾਨ ਨੇ ਲਾਏ ਗੰਭੀਰ ਦੋਸ਼
ਇਕਬਾਲ ਨੇ ਆਪਣੇ ਸੁਸਾਇਡ ਨੋਟ ਵਿਚ ਕਈ ਗੱਲਾਂ ਲਿਖੀਆਂ ਹਨ। ਉਸ ਨੇ ਆਪਣੇ ਮੁਲਜ਼ਮਾਂ ਵਿਚ ਸਭਾਸਦ ਦਾਨਿਸ਼ ਦੇ ਪਤੀ ਤੇ ਇਕ ਅਧਿਆਪਕ ਦਾ ਨਾਂ ਲਿਆ ਹੈ। ਇਕਬਾਲ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਨੇ ਉਸ ਦੀ ਪਤਨੀ ਨੂੰ ਝੂਠੇ ਕੇਸ ਵਿਚ ਫਸਾਇਆ ਤੇ ਲਗਾਤਾਰ ਉਸ ਨੂੰ ਪਰੇਸ਼ਾਨ ਕਰ ਰਹੇ ਸਨ। ਇਸ ਦੇ ਨਾਲ ਉਸ ਤੋਂ ਪਤਨੀ ਨੂੰ ਤਲਾਕ ਦੇਣ ਦੀ ਮੰਗ ਵੀ ਕਰ ਰਹੇ ਹਨ। ਤਲਾਕ ਨਾ ਦੇਣ ਉੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਉਹ ਬਹੁਤ ਹੀ ਪਰੇਸ਼ਾਨ ਹੋ ਗਿਆ ਸੀ।
ਪ੍ਰਸ਼ਾਸਨ ਨੂੰ ਕੀਤੀ ਮਦਦ ਦੀ ਅਪੀਲ
ਇਕਬਾਲ ਨੇ ਆਪਣੀ ਪਰੇਸ਼ਾਨੀ ਦਾ ਜ਼ਿਕਰ ਤੇ ਆਪਣੇ ਇਲਜ਼ਾਮਾਂ ਦਾ ਖੁਲਾਸਾ ਇਕ ਵੀਡੀਓ ਬਿਆਨ ਵਿਚ ਕੀਤਾ। ਉਸ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ। ਉਹ ਚਾਰ ਰਿਹਾ ਹੈ ਕਿ ਉਸ ਦੀ ਗੱਲ ਸੁਣੀ ਜਾਵੇ ਤੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਜਾਵੇ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹੁਣ ਭਾਰਤ 'ਚ ਭੂਚਾਲ ਨੇ ਦਿੱਤੀ ਦਸਤਕ, ਕੰਬ ਗਿਆ ਇਹ ਇਲਾਕਾ
NEXT STORY