ਈਟਾਨਗਰ (ਭਾਸ਼ਾ)— ਹਵਾਈ ਫੌਜ, ਅਰੁਣਾਚਲ ਪ੍ਰਦੇਸ਼ ਵਿਚ ਏ. ਐੱਨ-32 ਜਹਾਜ਼ ਦੇ ਹਾਦਸੇ ਵਾਲੀ ਥਾਂ 'ਤੇ ਫਸੇ ਬਚਾਅ ਦਲ ਦੇ 12 ਮੈਂਬਰਾਂ ਨੂੰ ਹਵਾਈ ਮਾਰਗ ਜ਼ਰੀਏ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਹਵਾਈ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਚਾਅ ਦਲ ਦੇ ਮੈਂਬਰ 17 ਦਿਨਾਂ ਤੋਂ ਸਿਯਾਂਗ ਅਤੇ ਸ਼ੀ-ਯੋਮੀ ਜ਼ਿਲਿਆਂ ਦੀ ਸਰਹੱਦੀ ਇਲਾਕਿਆਂ 'ਚ 12 ਹਜ਼ਾਰ ਫੁੱਟ ਦੀ ਉੱਚਾਈ 'ਤੇ ਫਸੇ ਹੋਏ ਹਨ। ਉਨ੍ਹਾਂ ਨੂੰ ਹਾਦਸੇ ਦੇ ਸ਼ਿਕਾਰ ਹੋਏ 13 ਲੋਕਾਂ ਦੀਆਂ ਲਾਸ਼ਾਂ ਅਤੇ ਜਹਾਜ਼ ਦਾ ਬਲੈਕ ਬਾਕਸ ਕੱਢਣ ਲਈ ਹਵਾਈ ਮਾਰਗ ਜ਼ਰੀਏ ਹਾਦਸੇ ਵਾਲੀ ਥਾਂ 'ਤੇ ਉਤਾਰਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਟੀਮ ਮੌਸਮ ਵਿਚ ਸੁਧਾਰ ਦੀ ਉਡੀਕ ਕਰ ਰਹੀ ਹੈ, ਤਾਂ ਕਿ ਉਨ੍ਹਾਂ ਨੂੰ ਹਵਾਈ ਮਾਰਗ ਜ਼ਰੀਏ ਉੱਥੋਂ ਕੱਢਿਆ ਜਾ ਸਕੇ।
ਸ਼ਿਲਾਂਗ ਵਿਚ ਮੌਜੂਦ ਹਵਾਈ ਫੌਜ ਦੇ ਬੁਲਾਰੇ ਵਿੰਗ ਕਮਾਂਡਰ ਰਤਨਾਕਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਹਵਾਈ ਫੌਜ, ਪਰਬਤਾਰੋਹੀ ਟੀਮ ਨੂੰ ਛੇਤੀ ਤੋਂ ਛੇਤੀ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਮਾਨਸੂਨ ਦੇ ਬਾਵਜੂਦ ਘਟਨਾ ਵਾਲੀ ਥਾਂ ਤਕ ਪਹੁੰਚਣ ਲਈ ਕਈ ਮੁਹਿੰਮਾਂ ਚਲਾਈਆਂ ਜਾ ਚੁੱਕੀਆਂ ਹਨ ਪਰ ਵੱਧ ਬੱਦਲ ਹੋਣ ਦੀ ਵਜ੍ਹਾ ਕਰ ਕੇ ਹੈਲੀਕਾਪਟਰ ਉੱਥੇ ਨਹੀਂ ਉਤਾਰੇ ਜਾ ਸਕੇ ਹਨ। ਦੱਸਣਯੋਗ ਹੈ ਕਿ ਏ. ਐੱਨ-32 ਜਹਾਜ਼ ਬੀਤੀ 3 ਜੂਨ 2019 ਨੂੰ ਅਰੁਣਾਚਲ ਪ੍ਰਦੇਸ਼ ਵਿਚ ਲਾਪਤਾ ਹੋ ਗਿਆ ਸੀ। ਕਰੀਬ 10 ਦਿਨਾਂ ਬਾਅਦ ਪਤਾ ਲੱਗਾ ਸੀ ਕਿ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ 'ਚ ਸਵਾਰ 8 ਕਰੂ ਮੈਂਬਰਾਂ ਅਤੇ 5 ਯਾਤਰੀਆਂ ਦੀ ਮੌਤ ਹੋ ਗਈ।
ਨੌਜਵਾਨ ਨੇ ਲੜਕੀ ਨੂੰ ਮਾਰਿਆ ਚਾਕੂ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
NEXT STORY