ਮਥੁਰਾ (ਭਾਸ਼ਾ) : ਗੁਰੂ ਪੂਰਨਿਮਾ ਦੇ ਤਿਉਹਾਰ 'ਤੇ ਮੱਧ ਪ੍ਰਦੇਸ਼ ਦੇ ਰਾਜਗੜ੍ਹ ਤੋਂ ਵਰਿੰਦਾਵਨ ਦੇ ਆਸ਼ਰਮ ਪਹੁੰਚੇ ਇਕ ਪਰਿਵਾਰ ਦੇ 8 ਸਾਲਾ ਬੱਚੇ ਦੀ ਐਤਵਾਰ ਨੂੰ ਯਮੁਨਾ ਨਦੀ 'ਚ ਡੁੱਬਣ ਕਾਰਨ ਮੌਤ ਹੋ ਗਈ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲ੍ਹੇ ਦੇ ਭੋਜਪੁਰ ਥਾਣਾ ਖੇਤਰ ਦੇ ਪਾਪਡੇਲ ਪਿੰਡ ਦਾ ਬ੍ਰਜੇਸ਼ ਕੁਮਾਰ ਸ਼ਰਮਾ ਸ਼ਨੀਵਾਰ ਨੂੰ ਆਪਣੀ ਪਤਨੀ ਉਮਾ, ਬੇਟੀ ਪ੍ਰਗਿਆ, ਬੇਟੇ ਰਮਨ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵਰਿੰਦਾਵਨ ਸਥਿਤ ਆਪਣੇ ਗੁਰੂ ਆਸ਼ਰਮ 'ਚ ਆਸ਼ੀਰਵਾਦ ਲੈਣ ਆਇਆ ਸੀ। ਪਰਿਵਾਰ ਐਤਵਾਰ ਸਵੇਰੇ ਨਹਾਉਣ ਲਈ ਯਮੁਨਾ ਦੇ ਕਿਨਾਰੇ ਸ਼ਿੰਗਾਰ ਘਾਟ ਗਿਆ ਸੀ। ਨਹਾਉਂਦੇ ਸਮੇਂ ਰਮਨ ਦਾ ਪੈਰ ਤਿਲਕ ਗਿਆ ਅਤੇ ਉਹ ਡੂੰਘੀ ਨਦੀ ਵਿਚ ਰੁੜ੍ਹ ਗਿਆ। ਉਸ ਨੇ ਦੱਸਿਆ ਕਿ ਜਦੋਂ ਬ੍ਰਜੇਸ਼ ਅਤੇ ਉਸ ਦੇ ਪਰਿਵਾਰ ਨੇ ਰੌਲਾ ਪਾਇਆ ਤਾਂ ਉੱਥੇ ਮੌਜੂਦ ਗੋਤਾਖੋਰਾਂ ਨੇ ਬੱਚੇ ਨੂੰ ਬਾਹਰ ਕੱਢਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਥਾਣਾ ਇੰਚਾਰਜ ਆਨੰਦ ਕੁਮਾਰ ਸ਼ਾਹੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰ ਵਾਲਿਆਂ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਸ਼ ਲੈ ਕੇ ਆਪਣੇ ਘਰ ਪਰਤ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਉੱਤਰਾਖੰਡ 'ਚ ਹਰਿਆਣਾ ਦੇ 4 ਕਾਂਵੜੀਏ ਗ੍ਰਿਫ਼ਤਾਰ, ਪਾਰਕਿੰਗ ਸਟਾਫ 'ਤੇ ਤਲਵਾਰ ਨਾਲ ਹਮਲਾ ਕਰਨ ਦਾ ਦੋਸ਼
NEXT STORY