ਉੱਤਰਾਖੰਡ : ਉੱਤਰਾਖੰਡ 'ਚ ਹਰਿਆਣਾ ਦੇ ਕਾਂਵੜੀਆਂ ਨੇ ਪਾਰਕਿੰਗ ਮੁਲਾਜ਼ਮ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਮੁਲਾਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਸ ਦੌਰਾਨ ਪਾਰਕਿੰਗ ਮਾਲਕ ਦੀ ਸ਼ਿਕਾਇਤ ’ਤੇ ਪੁਲਸ ਨੇ 4 ਕਾਂਵੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਾਰਕਿੰਗ ਫੀਸ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਾਰਕਿੰਗ ਅਟੈਂਡੈਂਟ 'ਤੇ ਤਲਵਾਰਾਂ ਨਾਲ ਹਮਲਾ ਕਰਨ ਦੇ ਦੋਸ਼ 'ਚ ਉੱਤਰਾਖੰਡ 'ਚ ਹਰਿਆਣਾ ਦੇ 4 ਕਾਂਵੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸ਼ਨੀਵਾਰ ਸ਼ਾਮ ਨੀਲਕੰਠ ਮੰਦਰ ਨੇੜੇ ਜਾਨਕੀ ਪੁਲ ਦੀ ਪਾਰਕਿੰਗ 'ਤੇ ਵਾਪਰੀ ਇਸ ਘਟਨਾ 'ਚ ਮੁਲਾਜ਼ਮ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਮੁਨੀ ਕੀ ਰੇਤੀ ਥਾਣੇ ਦੇ ਇੰਚਾਰਜ ਰਿਤੇਸ਼ ਸ਼ਾਹ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣਾ ਟਰੈਕਟਰ-ਟਰਾਲੀ ਉਥੇ ਰੱਖਿਆ ਹੋਇਆ ਸੀ। ਜਦੋਂ ਉਨ੍ਹਾਂ ਤੋਂ ਫੀਸ ਮੰਗੀ ਗਈ ਤਾਂ ਉਨ੍ਹਾਂ ਕਾਂਵੜੀਆਂ ਨੇ ਮੁਲਾਜ਼ਮਾਂ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਮੁੰਬਈ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ; ਕਈ ਥਾਵਾਂ 'ਤੇ ਪਾਣੀ ਭਰਿਆ, 36 ਉਡਾਣਾਂ ਕੀਤੀਆਂ ਰੱਦ
ਪਾਰਕਿੰਗ ਫੀਸ ਮੰਗਣ 'ਤੇ ਕੀਤਾ ਹਮਲਾ
ਸ਼ਾਹ ਮੁਤਾਬਕ ਜਦੋਂ ਕਾਂਵੜੀਏ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਪਾਰਕਿੰਗ ਵਾਲੀ ਥਾਂ 'ਤੇ ਪਹੁੰਚੇ ਤਾਂ ਬਲਮ ਸਿੰਘ ਬਿਸ਼ਟ, ਅਜੈ ਅਤੇ ਸੁਭਾਸ਼ ਨੇ ਪਾਰਕਿੰਗ ਦੀ ਫੀਸ ਮੰਗੀ, ਪਰ ਮੁਲਜ਼ਮਾਂ ਨੇ ਫੀਸ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਪਾਰਕਿੰਗ ਕਰਮਚਾਰੀਆਂ ਨਾਲ ਬਹਿਸ ਹੋ ਗਈ ਅਤੇ ਦੋਸ਼ੀਆਂ ਨੇ ਬਿਸ਼ਟ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਬਿਸ਼ਟ ਜ਼ਖਮੀ ਹੋ ਗਿਆ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।
ਸ਼ਾਹ ਨੇ ਦੱਸਿਆ ਕਿ ਪਾਰਕਿੰਗ ਸਥਾਨ ਦੇ ਠੇਕੇਦਾਰ ਰਾਹੁਲ ਗੁਪਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਹੰਤ ਸੌਰਭ ਗਿਰੀ ਨਾਗਾ ਬਾਬਾ (40), ਦਿਵਿਆ ਉਰਫ ਦੀਪੂ (19), ਰਜਤ (19) ਅਤੇ ਅਰੁਣ (18) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੇ ਹਰਿਆਣਾ ਦੇ ਸੋਨੀਪਤ ਦੇ ਰਹਿਣ ਵਾਲੇ ਹਨ।\
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਗਾਤਾਰ ਸਾਹਮਣੇ ਆ ਰਹੇ 'ਚਾਂਦੀਪੁਰਾ' ਵਾਇਰਸ ਦੇ ਨਵੇਂ ਸ਼ੱਕੀ ਮਾਮਲੇ, ਹੁਣ ਤੱਕ 5 ਲੋਕਾਂ ਦੀ ਹੋ ਗਈ ਮੌਤ
NEXT STORY