ਕਾਵਰੱਤੀ (ਲਕਸ਼ਦੀਪ) (ਭਾਸ਼ਾ)- ਕਾਵਰੱਤੀ ਦਾ ਇਕਲੌਤਾ ਹਿੰਦੂ ਮੰਦਰ ਧਾਰਮਿਕ ਸਦਭਾਵਨਾ ਦੀ ਮਿਸਾਲ ਕਾਇਮ ਕਰ ਰਿਹਾ ਹੈ। ਮੰਦਰ ਵਿੱਚ ਸਥਾਪਿਤ ਭਗਵਾਨ ਗਣੇਸ਼ ਜੀ ਦੀ ਮੂਰਤੀ ਇੱਕ ਸਾਬਕਾ ਮੁਸਲਿਮ ਸਿਪਾਹੀ ਵਲੋਂ ਬਣਾਈ ਗਈ ਹੈ। ਮੂਰਤੀ ਇਸ ਧਾਰਮਿਕ ਅਸਥਾਨ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੀ ਹੈ। ਪੀ. ਆਰ. ਚੇਰੀਆ ਕੋਆ ਨਾਮੀ ਉਕਤ ਸਿਪਾਹੀ ਨੇ ਭਗਵਾਨ ਗਣੇਸ਼ ਜੀ ਦੀ ਹੱਥ ਨਾਲ ਬਣਾਈ ਮੂਰਤੀ ਕਾਵਰੱਤੀ ਸਥਿਤ ਮੰਦਰ ਨੂੰ ਦਾਨ ਕੀਤੀ ਹੈ। ਇੱਥੇ 96 ਫੀਸਦੀ ਆਬਾਦੀ ਮੁਸਲਮਾਨਾਂ ਦੀ ਹੈ। ਚੇਰੀਆ ਇੱਕ ਕਲਾ ਅਧਿਆਪਕ ਵੀ ਰਿਹਾ ਹੈ । ਉਹ ਲਕਸ਼ਦੀਪ ਦੇ ਅੰਦਰੋਟ ਟਾਪੂ ’ਚ ਰਹਿੰਦਾ ਹੈ।
ਅਧਿਕਾਰੀਆਂ ਨੇ ਉਸ ਨੂੰ ਟਾਪੂ ’ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ’ਚ ਭਰੋਸੇ ਲਈ ਪਾਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਇੱਕ ਸਰਟੀਫਿਕੇਟ ਵੀ ਦਿੱਤਾ ਹੈ। ਕਰੀਬ 80 ਸਾਲ ਦੇ ਚੇਰੀਆ ਨੇ ਕਿਹਾ ਕਿ ਮੈਂ ਲੋਕਾਂ ਦੇ ਪਿਆਰ ਕਾਰਨ ਅਜਿਹਾ ਕੀਤਾ। ਮੈਂ ਕੇਰਲ ਦੇ ਕੰਨੂਰ ਅਤੇ ਕੋਜ਼ੀਕੋਡ ਵਿਖੇ ਵੱਡਾ ਹੋਇਆ। ਵੱਖ-ਵੱਖ ਸਕੂਲਾਂ ’ਚ ਪੜ੍ਹਿਆ। ਅਧਿਆਪਕਾਂ ਅਤੇ ਸਥਾਨਕ ਲੋਕਾਂ ਨੇ ਮੇਰੇ ਧਰਮ ਦੀ ਪਰਵਾਹ ਕੀਤੇ ਬਿਨਾ ਬਹੁਤ ਪਿਆਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨਾਂ ਦੇ ਦਿੱਲੀ ਕੂਚ 'ਤੇ CM ਖੱਟੜ ਦਾ ਬਿਆਨ, ਕਿਹਾ- ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਹੀ ਕੱਢੇ
NEXT STORY