ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੰਗਲਵਾਰ ਨੂੰ ਸ਼ਿਵ ਸੈਨਾ (ਉਬਾਠਾ) ਮੁਖੀ ਊਧਵ ਠਾਕਰੇ ’ਤੇ ਜ਼ੋਰਦਾਰ ਹਮਲਾ ਕਰਦੇ ਹੋਏ ਉਨ੍ਹਾਂ ਦੀ ਤੁਲਨਾ ਇਕ ਅਜਿਹੇ ਐਨਾਕੋਂਡਾ ਨਾਲ ਕੀਤੀ, ਜਿਸਦੀ ਭੁੱਖ ਕਦੇ ਖਤਮ ਨਹੀਂ ਹੁੰਦੀ ਅਤੇ ਜੋ ਮੁੰਬਈ ਦੇ ਖਜ਼ਾਨੇ ’ਤੇ ਕੁੰਡਲੀ ਮਾਰ ਕੇ ਬੈਠਾ ਹੋਇਆ ਹੈ।
ਸ਼ਿੰਦੇ ਦੀ ਇਹ ਟਿੱਪਣੀ ਠਾਕਰੇ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਈ ਹੈ, ਜਿਸ ’ਚ ਸ਼ਿਵ ਸੈਨਾ (ਉਬਾਠਾ) ਮੁਖੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਐਨਾਕੋਂਡਾ ਕਿਹਾ ਸੀ, ਜੋ ਮੁੰਬਈ ਨੂੰ ਨਿਗਲਣਾ ਚਾਹੁੰਦਾ ਹੈ। ਉਪ ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਜੋ ਲੋਕ (ਦੂਜਿਆਂ ਨੂੰ) ਐਨਾਕੋਂਡਾ ਕਹਿੰਦੇ ਹਨ ਉਹ ਖੁਦ ਐਨਾਕੋਂਡਾ ਹਨ, ਜੋ ਮੁੰਬਈ ਦੇ ਖਜ਼ਾਨੇ ’ਤੇ ਕੁੰਡਲੀ ਮਾਰ ਕੇ ਬੈਠੇ ਹੋਏ ਹਨ। ਇਸ ਐਨਾਕੋਂਡਾ ਦੀ ਖਾਸੀਅਤ ਇਹ ਹੈ ਕਿ ਇਸਦਾ ਢਿੱਡ ਕਦੇ ਨਹੀਂ ਭਰਦਾ।’’
ਸ਼ਿੰਦੇ ਨੇ ਵਿਰੋਧੀ ਪਾਰਟੀ ’ਤੇ ਲੱਗੇ ਘਪਲਿਆਂ ਦੇ ਦੋਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਉਨ੍ਹਾਂ ਮੁੰਬਈ, ਉਸਦੇ ਖਜ਼ਾਨੇ, ਕਈ ਪਲਾਟ, ਇੱਥੋਂ ਤੱਕ ਕਿ ਮਰੀਜ਼ਾਂ ਲਈ ਖਿਚੜੀ (ਕੋਵਿਡ-19 ਮਹਾਮਾਰੀ ਦੌਰਾਨ) ਨੂੰ ਵੀ ਨਿਗਲ ਲਿਆ। ਇੱਥੋਂ ਤੱਕ ਕਿ ਮਿੱਠੀ ਨਦੀ ਦੀ ਗਾਰ ਕੱਢਣ ’ਚ ਵੀ ਭ੍ਰਿਸ਼ਟਾਚਾਰ ਕੀਤਾ। ਇਸ ਐਨਾਕੋਂਡਾ ਦੀ ਭੁੱਖ ਕਦੇ ਖਤਮ ਨਹੀਂ ਹੁੰਦੀ।’’
ਨਵਾਂ ਸਵੱਛਤਾ ਨਿਯਮ ਲਾਗੂ, ਸੜਕ ਉੱਤੇ ਥੁੱਕਣ ’ਤੇ 1000 ਤੇ ਕੁੱਤੇ ਨੂੰ ਮਲ-ਮੂਤਰ ਕਰਵਾਉਣ ’ਤੇ 500 ਰੁਪਏ ਜੁਰਮਾਨਾ
NEXT STORY