ਮੁੰਬਈ (ਏਜੰਸੀ)- ਮਸ਼ਹੂਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਮੁਖੀ ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਵਿਆਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹਾਂ ’ਚ ਸ਼ਾਮਲ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਵਿਆਹ ਦਾ ਖਰਚ ਕਰੀਬ 60 ਕਰੋੜ ਡਾਲਰ (5011 ਕਰੋੜ ਰੁਪਏ) ਦੇ ਕਰੀਬ ਹੈ। ਵਿਆਹ ਦੇ ਪ੍ਰੋਗਰਾਮ ਪਿਛਲੇ ਪੰਜ ਮਹੀਨਿਆਂ ਤੋਂ ਚੱਲ ਰਹੇ ਹਨ।

ਸ਼ੁੱਕਰਵਾਰ ਨੂੰ ਮੁੰਬਈ ਵਿਖੇ 27 ਮੰਜ਼ਿਲਾ ਅੰਬਾਨੀ ਪਰਿਵਾਰ ਦੀ ਰਿਹਾਇਸ਼ ਇੰਟੀਲੀਆ ਤੋਂ ਬਾਰਾਤ ਨਿਕਲੀ ਅਤੇ ਬਾਂਦਰਾ ਕੁਰਲਾ ਸਥਿਤ ਜੀਓ ਵਰਲਡ ਸੈਂਟਰ ਪਹੁੰਚੀ, ਜੋ ਪੂਰੀ ਤਰ੍ਹਾਂ ‘ਭਾਰਤੀ ਥੀਮ’ ’ਚ ਸਜ ਕੇ ਤਿਆਰ ਸੀ। ਇਸ ਵਿਆਹ 'ਚ ਬਾਲੀਵੁੱਡ-ਹਾਲੀਵੁੱਡ ਤੋਂ ਲੈ ਕੇ ਖੇਡ ਜਗਤ ਤੇ ਰਾਜਨੀਤੀ ਨਾਲ ਸਬੰਧਤ ਲੋਕ ਵੀ ਵੱਡੀ ਗਿਣਤੀ 'ਚ ਸ਼ਾਮਲ ਹੋਏ ਹਨ।

ਖ਼ਰਚ ਦੇ ਮਾਮਲੇ ’ਚ ਸਭ ਤੋਂ ਵੱਡਾ ਵਿਆਹ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਦੁਬਈ ਦੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਵਿਆਹ ’ਚ 13.7 ਕਰੋੜ ਡਾਲਰ, ਪ੍ਰਿੰਸ ਅਲਬਰਟ ਅਤੇ ਕੈਰੇਲਿਨ ਦੇ ਵਿਆਹ ’ਚ 7 ਕਰੋੜ ਡਾਲਰ, ਪ੍ਰਿੰਸ ਚਾਰਲਸ ਅਤੇ ਡਾਇਨਾ ਦੇ ਵਿਆਹ ’ਚ 4.8 ਕਰੋੜ ਡਾਲਰ ਖਰਚ ਹੋਏ ਸਨ। ਹੁਣ ਅੰਬਾਨੀ ਪਰਿਵਾਰ ਨੇ ਇਸ ਵਿਆਹ 'ਤੇ ਇੰਨੀ ਵੱਡੀ ਰਕਮ ਖ਼ਰਚ ਕਰ ਕੇ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਮੋਦੀ ਅੱਜ ਜਾਣਗੇ ਮੁੰਬਈ, 29,440 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਕਰਨਗੇ ਉਦਘਾਟਨ
NEXT STORY