ਨੈਸ਼ਨਲ ਡੈਸਕ- ਅੰਡਮਾਨ ਅਤੇ ਨਿਕੋਬਾਰ ਕਮਾਨ (ਏ.ਐੱਨ.ਸੀ.) ਨੇ ਟੇਰੇਸਾ ਟਾਪੂ 'ਤੇ ਸਥਿਤ ਬੁੱਲ ਸਟਰਾਈਕ (Bull Strike) ਨਾਮੀ 3 ਦਿਨਾਂ ਸੰਯੁਕਤ ਸੇਵਾ ਅਭਿਆਸ ਦਾ ਆਯੋਜਨ ਕੀਤਾ। ਤਿੰਨ ਦਿਨਾਂ ਤੱਕ ਚੱਲੀ ਇਹ ਸਟਰਾਈਕ ਮੰਗਲਵਾਰ ਨੂੰ ਸ਼ੁਰੂ ਹੋਈ ਸੀ, ਜੋ ਕਿ ਵੀਰਵਾਰ ਨੂੰ ਖਤਮ ਹੋਈ। ਇਸ ਅਭਿਆਸ 'ਚ ਏ.ਐੱਨ.ਸੀ. ਦੇ ਤਿੰਨ ਸੇਵਾ ਘਟਕਾਂ ਭਾਰਤੀ ਫੌਜ ਦੇ ਪੈਰਾਸ਼ੂਟ ਬ੍ਰਿਗੇਡ, ਮਾਰਕੋਸ (ਮਰੀਨ ਕਮਾਂਡੋ ਫੋਰਸ) ਅਤੇ ਵਿਸ਼ੇਸ਼ ਫੋਰਸਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜੰਗੀ ਸਮਰੱਥਾ ਵਧਾਉਣ ਲਈ ਤਿੰਨੋਂ ਫੌਜਾਂ- ਜਲ ਸੈਨਾ, ਫ਼ੌਜ, ਹਵਾਈ ਫ਼ੌਜ ਦਰਮਿਆਨ ਤਾਲਮੇਲ ਹੋਰ ਵਧਾਉਣ 'ਤੇ ਜ਼ੋਰ ਦਿੱਤਾ ਗਿਆ। ਇਸ ਅਭਿਆਸ 'ਚ ਪੈਰਾ-ਕਮਾਂਡੋ ਦੀ ਇਕ ਕੰਪਨੀ, ਭਾਰਤੀ ਹਵਾਈ ਫੌਜ ਦੇ ਮਾਰਕੋਸ ਕਮਾਂਡੋ ਵਲੋਂ ਕਾਰਵਾਈ ਅਤੇ ਭਾਰਤੀ ਫੌਜ ਦੇ ਘਾਟੀਆਂ ਦੇ ਪਲਾਟੂਨ ਵਲੋਂ ਵਿਸ਼ੇਸ਼ ਹੇਲੀਬੋਰਨ ਆਪਰੇਸ਼ਨਜ਼ ਦੇ ਅਧੀਨ ਰਣਨੀਤਕ ਲਿਫ਼ਟ ਜਹਾਜ਼ ਸੀ-130 ਤੋਂ ਯੁੱਧ ਮੁਕਤ ਅਤੇ ਪੈਰਾ ਡਰਾਪ ਸ਼ਾਮਲ ਸਨ।
ਇਹ ਵੀ ਪੜ੍ਹੋ : ਦੁਸ਼ਮਣਾਂ ਦਾ ਕਾਲ ਰਾਫ਼ੇਲ ਹੁਣ ਹੋਵੇਗਾ ਹੋਰ ਭਿਆਨਕ, ਖਤਰਨਾਕ ਹੈਮਰ ਮਿਜ਼ਾਈਲ ਨਾਲ ਕੀਤਾ ਜਾਵੇਗਾ ਲੈੱਸ
ਅਭਿਆਸ ਦੇ ਅਧੀਨ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ ਦੀਆਂ ਟੁੱਕੜੀਆਂ ਨੂੰ ਵਿਸ਼ੇਸ਼ ਫੋਰਸਾਂ ਦੇ ਪੈਰਾਸ਼ੂਟ ਡਰਾਪ ਨਾਲ ਨਜ਼ਦੀਕੀ ਤਾਲਮੇਲ 'ਚ ਲੈਂਡਿੰਗ ਆਦਿ ਵੀ ਕਰਵਾਈ ਗਈ। ਇਸ ਤੋਂ ਇਲਾਵਾ ਖੋਜ਼ ਅਤੇ ਬਚਾਅ ਅਤੇ ਮੈਡੀਕਲ ਨਿਕਾਸੀ ਪ੍ਰਕਿਰਿਆਵਾਂ 'ਚ ਹਿੱਸਾ ਲੈਣ ਵਾਲੇ ਫੌਜੀਆਂ ਵਲੋਂ ਅਭਿਆਸ ਕੀਤਾ ਗਿਆ। ਏ.ਐੱਨ.ਸੀ. ਦੇ ਕਮਾਂਡਰ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਪਾਂਡੇ ਵੀਰਵਾਰ ਨੂੰ ਅਭਿਆਸ ਦੇ ਸਮਾਪਨ 'ਚ ਸ਼ਾਮਲ ਹੋਏ ਅਤੇ ਨਾਲ ਹੀ ਉਨ੍ਹਾਂ ਨੇ ਜਵਾਨਾਂ ਨੂੰ ਸੰਬੋਧਨ ਵੀ ਕੀਤਾ। ਜਨਰਲ ਮਨੋਜ ਪਾਂਡੇ ਨੇ ਅਭਿਆਸ 'ਚ ਜਵਾਨਾਂ ਦੇ ਆਪਸੀ ਤਾਲਮੇਲ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ : ਪ੍ਰਾਈਵੇਟ ਨੌਕਰੀਆਂ 'ਚ ਸਥਾਨਕ ਲੋਕਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ, ਹਰਿਆਣਾ ਵਿਧਾਨ ਸਭਾ 'ਚ ਬਿੱਲ ਪਾਸ
ਦੁਸ਼ਮਣਾਂ ਦਾ ਕਾਲ ਰਾਫ਼ੇਲ ਹੁਣ ਹੋਵੇਗਾ ਹੋਰ ਭਿਆਨਕ, ਖ਼ਤਰਨਾਕ ਹੈਮਰ ਮਿਜ਼ਾਈਲ ਨਾਲ ਕੀਤਾ ਜਾਵੇਗਾ ਲੈੱਸ
NEXT STORY